292 Views
ਆਗਰਾ, 4 ਨਵੰਬਰ: ਪੰਜਾਬ ਦੇ ਆਦਮਪੁਰ ਹਵਾਈ ਅੱਡੇ ਤੋਂ ਉੱਡੇ ਭਾਰਤੀ ਹਵਾਈ ਫ਼ੌਜ ਦੇ ਮਿੱਗ 29 ਜਹਾਜ਼ ਦੇ ਆਗਰਾ ਵਿਚ ਹਾਦਸਾਗ੍ਰਸਤ ਹੋਣ ਦੀ ਸੂਚਨਾ ਸਾਹਮਣੇ ਆਈ ਹੈ। ਇਸ ਘਟਨਾ ਵਿਚ ਜਹਾਜ ਦੇ ਪਾਇਲਟ ਤੇ ਸਹਿ ਪਾਇਲਟ ਨੇ ਚੱਲਦੇ ਜਹਾਜ਼ ਵਿਚੋਂ ਛਾਲਾਂ ਮਾਰ ਕੇ ਆਪਣੀ ਜਾਨ ਬਚਾਈ।
ਇਹ ਵੀ ਪੜ੍ਹੋ ਵੱਡੀ ਖਬਰ: ਪੰਜਾਬ ‘ਚ ਜਿਮਨੀ ਚੋਣਾਂ ਲਈ ਹੁਣ 13 ਨੂੰ ਨਹੀਂ ਪੈਣਗੀਆਂ ਵੋਟਾਂ
ਪ੍ਰੰਤੂ ਜਹਾਜ਼ ਧਰਤੀ ’ਤੇ ਡਿੱਗਦੇ ਸਾਰ ਹੀ ਅੱਗ ਲੱਗ ਕਾਰਨ ਬੁਰੀ ਤਰ੍ਹਾਂ ਤਬਾਹ ਹੋ ਗਿਆ। ਜਹਾਜ਼ ਖੇਤਾਂ ਵਿਚ ਡਿੱਗਣ ਕਾਰਨ ਕਿਸੇ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਹਿ ਗਿਆ। ਘਟਨਾ ਦਾ ਪਤਾ ਚੱਲਦੇ ਹੀ ਫ਼ੌਜ ਅਤੇ ਪੁਲਿਸ ਦੇ ਉੱਚ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਦਸਿਆ ਜਾ ਰਿਹਾ ਕਿ ਇਹ ਫੌਜ ਦਾ ਟਰੈਨਿੰਗ ਜਹਾਜ਼ ਸੀ।