ਯੁਵਕ ਸੇਵਾਵਾਂ ਵਿਭਾਗ ਵੱਲੋਂ ਪ੍ਰਸ਼ਾਸਨ ਦੇ ਸਹਿਯੋਗ ਨਾਲ ਯਾਤਰੀ ਪਿੰਡ ’ਚ ਨਸ਼ਿਆਂ ਵਿਰੋਧੀ ਨਾਟਕ ਮੇਲਾ ਆਯੋਜਿਤ

0
121

ਬਠਿੰਡਾ,22 ਦਸੰਬਰ: ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਪਿੰਡ ਯਾਤਰੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਨਸ਼ਿਆਂ ਵਿਰੋਧੀ ਇੱਕ ਨਾਟਕ ਮੇਲਾ ਕਰਵਾਇਆ ਗਿਆ, ਇਸ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਰਘਵੀਰ ਸਿੰਘ ਮਾਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਪੁੱਜੇ। ਜਦੋਂਕਿ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਪਿੰਡ ਦੇ ਮੌਜੂਦਾ ਸਰਪੰਚ ਗੁਰਵਿੰਦਰ ਸਿੰਘ ਨੇ ਕੀਤੀ। ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ਵਿਚ ਪਿੰਡ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਸ਼ਿਆਂ ਦੀ ਰੋਕਥਾਮ ਲਈ ਬੱਚਿਆਂ ਦੇ ਮਾਪਿਆਂ ਨੂੰ ਖੁਦ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਬੱਚਿਆਂ ਅਤੇ ਨੌਜਵਾਨਾਂ ਨੂੰ ਨਸ਼ਿਆਂ ਨਾਲ ਹੋ ਰਹੇ ਰੋਗ ਤੋਂ ਬਚਾਇਆ ਜਾ ਸਕੇ ।

ਇਹ ਵੀ ਪੜ੍ਹੋ Bathinda News: ਵਾਰਡ 48 ਦੀ ਉਪ ਚੋਣ; ਬਠਿੰਡਾ ਨਿਗਮ ਵਿਚ ਵੱਡੀ ਸਿਆਸੀ ਉਥਲ-ਪੁਥਲ ਦੀ ਚੱਲੀ ਚਰਚਾ

ਉਨਾਂ ਯੁਵਕ ਸੇਵਾਵਾਂ ਵਿਭਾਗ ਵੱਲੋਂ ਸਮੇਂ-ਸਮੇਂ ਤੇ ਕਰਵਾਈਆਂ ਜਾਂਦੀਆਂ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮਾਂ ਅਤੇ ਹੋਰ ਪ੍ਰੋਗਰਾਮਾਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਦੌਰਾਨ ਪਿੰਡ ਦੇ ਸਾਬਕਾ ਸਰਪੰਚ ਲਸ਼ਮਣ ਸਿੰਘ ਮਾਨ ਨੇ ਵੀ ਨਸ਼ਿਆਂ ਦੇ ਦੁਰ ਪ੍ਰਭਾਵਾਂ ਬਾਰੇ ਆਪਣੇ ਵਿਚਾਰ ਰੱਖੇ ਅਤੇ ਪਿੰਡ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਕਿਹਾ। ਇਸ ਮੌਕੇ ਮਸਤਾਨੇ ਥਿਏਟਰ ਗਰੁੱਪ ਰਾਮਪੁਰਾ ਫੂਲ ਵੱਲੋਂ ਸਿਮਰਨ ਅਕਸ ਦੁਆਰਾ ਲਿਖੇ ਅਤੇ ਸੋਨੀ ਢਿਲੋਂ ਦੁਆਰਾ ਡਾਇਰੈਕਟ ਕੀਤਾ ਹੋਇਆ ਨਾਟਕ ‘ਇੱਕ ਸੀ ਰੰਗ ਸਫੈਦ’ ਵੀ ਦਰਸ਼ਕਾਂ ਸਾਹਮਣੇ ਪੇਸ਼ ਕੀਤਾ ਗਿਆ ਜੋ ਕਿ ਖੂਬ ਸਲਾਹਿਆ ਗਿਆ।

ਇਹ ਵੀ ਪੜ੍ਹੋ ਨਗਰ ਨਿਗਮ ਚੋਣਾਂ: ਲੁਧਿਆਣਾ ’ਚ ਸਾਬਕਾ ਮੰਤਰੀ ਤੇ ਦੋ ਵਿਧਾਇਕਾਂ ਦੀਆਂ ‘ਪਤਨੀਆਂ’ ਨੂੰ ਵੋਟਰਾਂ ਨੇ ਹਰਾਇਆ

ਇਸ ਮੌਕੇ ਬਾਬਾ ਅਜੀਤ ਸਿੰਘ ਯੁਵਕ ਸੇਵਾਵਾਂ ਕਲੱਬ ਪਿੰਡ ਯਾਤਰੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੋਰਾ, ਡਾਕਟਰ ਜਗਦੇਵ ਸਿੰਘ ਮਾਨ, ਤਰਸੇਮ ਸਿੰਘ ਮਾਨ ਸਾਬਕਾ ਚੇਅਰਮੈਨ ਬਲਾਕ ਸੰਮਤੀ ਮੌੜ, ਅੰਮ੍ਰਿਤਪਾਲ ਸਿੰਘ ਹੈਡ ਮਾਸਟਰ ਸਰਕਾਰੀ ਪ੍ਰਾਇਮਰੀ ਸਕੂਲ, ਲੱਖਾ ਸਿੰਘ, ਪਰਮਿੰਦਰ ਸਿੰਘ, ਯੁਵਕ ਭਲਾਈ ਕਲੱਬ ਜੋਧਪੁਰ ਪਾਖਰ ਦੇ ਪ੍ਰਧਾਨ ਹਰਨਰਿੰਦਰ ਸਿੰਘ ਮਾਨ ਆਦਿ ਵਿਸ਼ੇਸ਼ ਰੂਪ ਵਿੱਚ ਹਾਜ਼ਰ ਰਹੇ। ਇਸ ਦੌਰਾਨ ਮੰਚ ਸੰਚਾਲਨ ਕਰਦਿਆਂ ਹਰਜਿੰਦਰ ਸਿੰਘ ਮਾਨ ਨੇ ਪਹੁੰਚੀਆਂ ਹੋਈਆਂ ਸਾਰੀਆਂ ਹੀ ਸਤਿਕਾਰਯੋਗ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here