62 Views
ਟਾਸਕ ਫ਼ੋਰਸ ਤੇ ਸੰਗਤਾਂ ਨੇ ਮੌਕੇ ‘ਤੇ ਬਚਾਇਆ
ਸ਼੍ਰੀ ਅੰਮ੍ਰਿਤਸਰ ਸਾਹਿਬ, 19 ਅਕਤੂਬਰ: ਅੱਜ ਸ਼੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੂਰਬ ਮੌਕੇ ਇੱਕ ਬਜ਼ੁਰਗ ਵੱਲੋਂ ਦਰਬਾਰ ਸਾਹਿਬ ਵਿਚ ਛਾਲ ਮਾਰ ਕੇ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ’ਤੇ ਮੌਜੂਦ ਟਾਸਕ ਫ਼ੋਰਸ ਅਤੇ ਸ਼ਰਧਾਲੂਆਂ ਦੇ ਵੱਲੋਂ ਤੁਰੰਤ ਬਚਾਅ ਕਰਦਿਆਂ ਇਸ ਬਜ਼ੁਰਗ ਨੂੰ ਸਰੋਵਰ ਵਿਚੋਂ ਬਾਹਰ ਕੱਢ ਲਿਆ।
ਇਹ ਵੀ ਪੜ੍ਹੋ:DGP Gaurav Yadav ਨੇ ਰਾਤ ਨੂੰ ਪੰਜਾਬ ਦੇ ਕਈ ਜ਼ਿਲਿ੍ਆਂ ਦੇ ਥਾਣਿਆਂ ਤੇ ਨਾਕਿਆਂ ਦੀ ਕੀਤੀ ਚੈਕਿੰਗ
ਆਤਮਹੱਤਿਆ ਕਰਨ ਵਾਲੇ ਬਜ਼ੁਰਗ ਦੀ ਹਾਲੇ ਤੱਕ ਪਹਿਚਾਣ ਨਹੀਂ ਹੋ ਪਾਈ ਕਿ ਉਹ ਕਿੱਥੋਂ ਦਾ ਰਹਿਣ ਵਾਲਾ ਸੀ ਤੇ ਕਿਸ ਗੱਲ ਨੂੰ ਲੈ ਕੇ ਦੁਖੀ ਸੀ। ਅੰਮ੍ਰਿਤਸਰ ਪੁਲਿਸ ਦੇ ਅਧਿਕਾਰੀਆਂ ਨੇ ਦਸਿਆ ਕਿ ਬਜ਼ੁਰਗ ਦੀ ਹਾਲਾਤ ਖ਼ਤਰੇ ਤੋਂ ਬਾਹਰ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।