ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਗੁਰਮਤਿ ਸੰਗੀਤ ਤੇ ਲੋਕ ਗਾਇਕੀ ਨੂੰ ਸਮਰਪਿਤ ਸ਼ਾਮ “ਅਨਹਦ ਨਾਦ” ਆਯੋਜਿਤ

Date:

spot_img

Talwandi Sabo News:ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਫੈਕਲਟੀ ਆਫ਼ ਵਿਜ਼ੂਅਲ ਐਂਡ ਪਰਫਾਰਮਿੰਗ ਆਰਟਸ ਦੇ ਗੁਰਮਤਿ ਸੰਗੀਤ ਵਿਭਾਗ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਚੇਅਰ, ਭਾਈ ਮਰਦਾਨਾ ਚੇਅਰ ਅਤੇ ਵਿਸ਼ਵ ਪੰਜਾਬੀ ਸਭਾ ਬਰੈਂਪਟਨ, ਕੈਨੇਡਾ ਦੇ ਸਹਿਯੋਗ ਨਾਲ ਗੁਰਮਤਿ ਸੰਗੀਤ ਤੇ ਲੋਕ ਗਾਇਕੀ ਨੂੰ ਸਮਰਪਿਤ ਸੰਗੀਤਕ ਸ਼ਾਮ “ਅਨਹਦ ਨਾਦ” ਦੇ ਨਾਮ ਹੇਠ ਹਾਈਬ੍ਰਿਡ ਮੋਡ ਵਿੱਚ ਆਯੋਜਿਤ ਕੀਤੀ ਗਈ। ਜਿਸ ਦੀ ਪ੍ਰਧਾਨਗੀ ਪਦਮ ਸ਼੍ਰੀ ਹੰਸ ਰਾਜ ਹੰਸ ਨੇ ਕੀਤੀ। ਇਸ ਮੌਕੇ ਦਲਬੀਰ ਸਿੰਘ ਕਥੂਰੀਆ, ਕੈਨੇਡਾ ਨੇ ਮੁੱਖ ਮਹਿਮਾਨ ਤੇ ਪ੍ਰੋ. (ਡਾ.) ਰਾਮੇਸ਼ਵਰ ਸਿੰਘ ਵਾਈਸ ਚਾਂਸਲਰ ਅਤੇ ਪ੍ਰਿੰਸੀਪਲ ਰਵਿੰਦਰ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ।

ਇਹ ਵੀ ਪੜ੍ਹੋ  ਸੁਰੱਖਿਆ ਦੀ ਭੁੱਖ; ਕਥਾ ਵਾਚਕ ਨੇ ਸਾਢੂ ਨਾਲ ਮਿਲਕੇ ਆਪਣੇ ‘ਤੇ ਕਰਵਾਇਆ ਹਮਲਾ

ਉਨ੍ਹਾਂ ਸੰਗੀਤ ਨੂੰ ਰੂਹ ਦੀ ਖੁਰਾਕ ਦੱਸਦੇ ਹੋਏ ਸਭਨਾਂ ਨੂੰ ਸੰਗੀਤ ਨਾਲ ਜੁੜਨ ਲਈ ਪ੍ਰੇਰਿਤ ਕੀਤਾ।ਸਮਾਰੋਹ ਦੀ ਸ਼ੁਰੂਆਤ ਬੀਬੀ ਲੀਨਾ ਸਿੰਘ ਬੇਦੀ ਸਿੱਖ ਹੈਰੀਟੇਜ਼ ਅਮਰੀਕਾ ਵੱਲੋਂ ਪੁਰਾਤਨ ਤੰਤੀ ਸਾਜਾਂ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਿਰਧਾਰਿਤ ਰਾਗਾਂ ਦੀ ਪੇਸ਼ਕਾਰੀ “ਰਾਗਾਂਜਲੀ” ਮਲਹਾਰ ਉਤਸਵ ਦੇ ਤਹਿਤ ਕੀਤੀ ਗਈ। ਜਿਸ ਨੇ ਦਰਸ਼ਕਾਂ ਅਤੇ ਸਰੋਤਿਆਂ ਦੀ ਸੁਰਤੀ ਪ੍ਰਭੂ ਨਾਲ ਜੋੜ ਦਿੱਤੀ।ਅੰਤਰ-ਰਾਸ਼ਟਰੀ ਸੂਫ਼ੀ ਲੋਕ ਗਾਈਕ ਉਸਤਾਦ ਹੁਸੈਨ ਅਕਬਰ ਨੇ ਆਪਣੀ ਸੂਫ਼ੀ ਅਤੇ ਲੋਕ ਗਾਇਕੀ ਨਾਲ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ। ਵਿਸ਼ੇਸ਼ ਤੌਰ ‘ਤੇ ਉਨ੍ਹਾਂ ਵੱਲੋਂ ਪੇਸ਼ ਹੀਰ ਨੇ ਲੋਕਾਂ ਨੂੰ ਮੰਤਰ ਮੁਗਧ ਕੀਤਾ।

ਇਹ ਵੀ ਪੜ੍ਹੋ  ਮੰਦਭਾਗੀ ਖਬਰ; ਗੱਡੀ ‘ਤੇ ਪੱਥਰ ਡਿੱਗਣ ਕਾਰਨ SDM ਤੇ ਉਸਦੇ ਮਾਸੂਮ ਪੁੱਤਰ ਦੀ ਹੋਈ ਮੌ+ਤ

ਜੈਪੁਰ ਘਰਾਣੇ ਦੇ ਨੌਜਵਾਨ ਕਲਾਕਾਰ ਅਧਿਰਾਜ ਚੌਧਰੀ ਵਲੋਂ ਸਿਤਾਰ ਵਾਦਨ ਦੀ ਜਾਦੂਗਰੀ ਭਰੀ ਪੇਸ਼ਕਾਰੀ ਕੀਤੀ ਗਈ। ਸਿਤਾਰ ਤੇ ਚਲਦੀਆਂ ਉਨ੍ਹਾਂ ਦੀਆਂ ਉਂਗਲਾਂ ਵੱਲੋਂ ਪੈਦਾ ਕੀਤੇ ਗਏ ਮਧੁਰ ਸੰਗੀਤ ਨੇ ਸਰੋਤਿਆਂ ਨੂੰ ਨਿਹਾਲ ਕੀਤਾ। ਪਦਮਾਕਰ ਕਸ਼ਯਪ ਦੀ ਰੂਹਾਨੀ ਗਾਇਕੀ ਨੇ ਦਰਸ਼ਕਾਂ ਤੇ ਸਰੋਤਿਆਂ ਦੀ ਰੂਹ ਨੂੰ ਟੂੰਬਿਆ।ਡਾ. ਗੁਰਪ੍ਰੀਤ ਕੌਰ ਡੀਨ ਫੈਕਲਟੀ ਆਫ਼ ਵਿਜ਼ੂਅਲ ਐਂਡ ਪਰਫ਼ੋਰਮਿੰਗ ਆਰਟਸ ਨੇ ਆਪਣੇ ਧੰਨਵਾਦੀ ਭਾਸ਼ਣ ਵਿੱਚ ਇਸ ਤਰ੍ਹਾਂ ਦੇ ਆਯੋਜਨ ਕਰਦੇ ਰਹਿਣ ਦੀ ਖੂਬਸੂਰਤ ਸੂਚਨਾ ਦਿੱਤੀ। ਡਾ. ਗੁਰਜੀਤ ਸਿੰਘ ਖਾਲਸਾ, ਮੁੱਖੀ ਧਰਮ ਅਧਿਐਨ ਵਿਭਾਗ ਤੇ ਡਾ. ਰਮਨਦੀਪ ਕੌਰ, ਕੁਆਰਡੀਨੇਟਰ ਡਿਪਾਰਟਮੈਂਟ ਆਫ਼ ਪਰਫਾਰਮਿੰਗ ਆਰਟਸ ਦੀ ਟੀਮ ਦਾ ਪ੍ਰਬੰਧਨ ਸ਼ਲਾਘਾ ਯੋਗ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related

ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ; ਆਰ.ਡੀ.ਐਕਸ.-ਅਧਾਰਤ ਆਈ.ਈ.ਡੀ. ਸਮੇਤ ਦੋ ਕਾਬੂ

👉ਵਿਸਫੋਟ ਕਰਨ ਲਈ ਪੂਰੀ ਤਰ੍ਹਾਂ ਤਿਆਰ ਸੀ ਬਰਾਮਦ ਕੀਤਾ...

ਚੋਣ ਤਹਿਸੀਲਦਾਰ ਸੰਜੇ ਕੁਮਾਰ ਸਹਾਇਕ ਮੁੱਖ ਚੋਣ ਅਫਸਰ, ਪੰਜਾਬ ਵਜੋਂ ਪਦਉੱਨਤ

👉ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਵਧਾਈ SAS Nagar...

ਸਿਵਲ ਸਰਜਨ ਵਲੋਂ ਲੋਕਾਂ ਨੂੰ ‘ਟੀ.ਬੀ. ਮੁਕਤ ਭਾਰਤ’ ਐਪ ਵਰਤਣ ਦੀ ਅਪੀਲ

👉ਮੋਬਾਈਲ ’ਤੇ ਮਿਲੇਗੀ ਟੀਬੀ ਸਬੰਧੀ ਹਰ ਜਾਣਕਾਰੀ 👉ਏ.ਆਈ. ਆਧਾਰਤ 'ਖ਼ੁਸ਼ੀ"...