ਖ਼ਾਲਸਾ ਸਕੂਲ ’ਚ ਰਾਸਟਰੀ ਸੜਕ ਸੁਰੱਖਿਆ ਮੁਹਿੰਮ ਤਹਿਤ ਸਮਾਗਮ ਆਯੋਜਿਤ

0
111
+1

ਬਠਿੰਡਾ, 17 ਜਨਵਰੀ: ਸਥਾਨਕ ਸ਼ਹਿਰ ਦੇ ਨਾਮਵਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਜ਼ਿਲ੍ਹਾ ਪੁਲਿਸ ਦੇ ਟਰੈਫਿਕ ਐਜੂਕੇਂਸ਼ਨ ਸੈਲ ਦੇ ਸਹਿਯੋਗ ਨਾਲ ਰਾਸ਼ਟਰੀ ਸੜਕ ਸੁਰੱਖਿਆ ਮੁਹਿੰਮ ਤਹਿਤ ਸਮਾਗਮ ਆਯੋਜਿਤ ਕੀਤਾ ਗਿਆ। ਐਜੂਕੇਸ਼ਨ ਸੈੱਲ ਦੇ ਇੰਚਾਰਜ਼ ASI ਹਾਕਮ ਸਿੰਘ ਨੇ ਇਸ ਮੌਕੇ ਬੜੇ ਹੀ ਪ੍ਰਭਾਵ ਸੈਲੀ ਢੰਗ ਨਾਲ ਸਕੂਲ ਦੇ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ ਬਿਨਾਂ ਅਕਾਲੀ ਦਲ ’ਚ ‘ਵਾਪਸੀ‘ ਕੀਤੇ ਸਿਕੰਦਰ ਸਿੰਘ ਮਲੂਕਾ ਦੀਆਂ ‘ਸਿਆਸੀ‘ ਸਰਗਰਮੀਆਂ ਨੇ ਛੇੜੀ ਚਰਚਾ

ਉਨ੍ਹਾਂ ਸੜਕ ਦੇ ਚੌਕਾਂ ਉਪਰ ਵੱਖ-ਵੱਖ ਰੰਗਾਂ ਦੀਆਂ ਬੱਤੀਆਂ, ਸਿਗਨਲਾਂ ਤੇ ਟਰੈਫਿਕ ਨਿਯਮਾਂ ਬਾਰੇ ਵਿਸਥਾਰ ਨਾਲ ਦਸਿਆ। ਇਸ ਤੋਂ ਇਲਾਵਾ ਨੈਤਿਕ ਸਿੱਖਿਆ, ਸਾਈਬਰ ਕਰਾਈਮ, ਆਮ ਜਿੰਦਗੀ ਦੀਆਂ ਘਟਨਾਵਾਂ, ਵਾਤਾਵਰਨ ਦੀ ਸੰਭਾਲ ,ਨਸ਼ਿਆਂ ਦੇ ਬਾਰੇ ਪ੍ਰਭਾਵ ਤੇ ਚੰਗੇ ਨਾਗਰਿਕ ਬਣਨ ਲਈ ਚੰਗੇ ਸੰਸਕਾਰ ਹਾਸਿਲ ਕਰਨ ਬਾਰੇ ਜਾਗਰੂਕ ਕੀਤਾ।

ਇਹ ਵੀ ਪੜ੍ਹੋ ਸੜਕ ਹਾਦਸੇ ਨੇ ਖਤਮ ਕੀਤਾ ਪੂਰਾ ਪਰਿਵਾਰ, ਪਤੀ-ਪਤਨੀ ਤੇ ਬੱਚੀ ਦੀ ਹੋਈ ਮੌ+ਤ

ਸਕੂਲ ਦੇ ਪ੍ਰਿੰਸੀਪਲ ਜਗਤਾਰ ਸਿੰਘ ਬਰਾੜ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੀ ਨਵੀ ਪੀੜੀ ਨੂੰ ਆਵਾਜਾਈ ਸਬੰਧੀ ਪੂਰੀ ਜਾਣਕਾਰੀ ਮੁਹਈਆ ਕਰਵਾਉਣੀ ਸਮੇਂ ਦੀ ਮੁੱਖ ਲੋੜ ਹੈ ਕਿਉਕਿ ਸੜਕਾਂ ’ਤੇ ਟਰੈਫਿਕ ਲਗਾਤਾਰ ਵੱਧ ਰਿਹਾ ਹੈ ਤੇ ਕਈ ਵਾਰ ਸੜਕੀ ਹਾਦਸੇ ਟਰੈਫਿਕ ਦੇ ਨਿਯਮਾਂ ਦੀ ਘੱਟ ਜਾਣਕਾਰੀ ਹੋਣ ਕਰਕੇ ਵਾਪਰਦੇ ਹਨ। ਸਕੂਲ ਦੇ ਪ੍ਰਿੰਸੀਪਲ ਅਤੇ ਪ੍ਰਬੰਧਕਾਂ ਵੱਲੋਂ ਟਰੈਫਿਕ ਸੈਲ ਦੇ ਇੰਚਾਰਜ ਹਾਕਮ ਸਿੰਘ ਦਾ ਧੰਨਵਾਦ ਕੀਤਾ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

 

+1

LEAVE A REPLY

Please enter your comment!
Please enter your name here