👉ਮੁਆਫ਼ੀ ਮੰਗਣ ਸੁਖਬੀਰ ਬਾਦਲ, ਤਖ਼ਤ ਸਾਹਿਬਾਨ ਵੱਲ ਕਿਸੇ ਦੀ ਅੱਖ ਚੁੱਕ ਕੇ ਝਾਕਣ ਦੀ ਜੁਰਤ ਨਹੀਂ ਪਈ
Punjab News: ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਣੀ ਭਰਤੀ ਕਮੇਟੀ ਮੈਬਰਾਂ ਸਰਦਾਰ ਮਨਪ੍ਰੀਤ ਸਿੰਘ ਇਯਾਲੀ, ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਜੱਥੇਦਾਰ ਇਕਬਾਲ ਸਿੰਘ ਝੂੰਦਾਂ, ਜੱਥੇਦਾਰ ਸੰਤਾ ਸਿੰਘ ਉਮੈਦਪੁਰੀ ਨੇ ਸੁਖਬੀਰ ਬਾਦਲ ਵੱਲੋਂ ਤਖ਼ਤ ਸਹਿਬਾਨਾਂ ਅਤੇ ਤਖ਼ਤ ਸਹਿਬਾਨ ਦੇ ਜੱਥੇਦਾਰਾਂ ਪ੍ਰਤੀ ਵਰਤੀ ਗਈ ਅਪਮਾਨਜਨਕ ਸ਼ਬਦਾਵਲੀ ਦਾ ਸਖ਼ਤ ਸ਼ਬਦਾਂ ਨਾਲ ਵਿਰੋਧ ਕੀਤਾ ਹੈ। ਜਾਰੀ ਬਿਆਨ ਵਿੱਚ ਮੈਬਰਾਂ ਨੇ ਕਿਹਾ ਕਿ ਸਿੱਖ ਕੌਮ ਦੇ ਮਹਾਨ ਤਖਤਾਂ ਨੂੰ ਦਿੱਲੀ ਦੇ ਕਬਜੇ ਹੇਠ ਦੱਸਣਾ, ਸੁਖਬੀਰ ਬਾਦਲ ਨੂੰ ਸ਼ੋਭਦਾ ਨਹੀਂ। ਸੁਖਬੀਰ ਬਾਦਲ ਆਪਣੇ ਨੈਤਿਕ ਤੌਰ ਤੇ ਗੁਆਚ ਚੁੱਕੇ ਸਿਆਸੀ ਅਧਾਰ ਨੂੰ ਬਰਦਾਸ਼ਤ ਨਹੀਂ ਕਰ ਪਾਏ, ਇਸ ਦੇ ਇਲਮ ਵਿੱਚ ਅਜਿਹੀਆਂ ਕੋਝੀਆਂ ਹਰਕਤਾਂ ਤੇ ਉਤਰੇ ਹਨ।
ਇਹ ਵੀ ਪੜ੍ਹੋ ਪੰਜਾਬ ਪੁਲਿਸ ਦਾ ਚੌਂਕੀ ਇੰਚਾਰਜ 80,000 ਰੁਪਏ ਰਿਸ਼ਵਤ ਲੈਂਦਿਆਂ ਵਿਜੀਲੈਂਸ ਦੇ ਫਲਾਇੰਗ ਸਕੁਐਡ ਨੇ ਰੰਗੇ ਹੱਥੀਂ ਕੀਤਾ ਕਾਬੂ
ਭਰਤੀ ਕਮੇਟੀ ਮੈਬਰਾਂ ਨੇ ਸਖ਼ਤ ਲਹਿਜੇ ਵਿੱਚ ਕਿਹਾ ਕਿ ਤਖ਼ਤ ਸਾਹਿਬਾਨ ਅਤੇ ਤਖ਼ਤਾਂ ਦੇ ਜਥੇਦਾਰਾਂ ਪ੍ਰਤੀ ਅੱਜ ਤੱਕ ਨਾ ਕਿਸੇ ਦੀ ਨਾ ਜੁਰਤ ਹੋਈ ਹੈ ਅਤੇ ਨਾ ਕੋਈ ਕਰ ਸਕਦਾ ਹੈ,ਕਿ ਓਹਨਾ ਨੂੰ ਗੁਲਾਮ ਬਣਾਇਆ ਜਾ ਸਕੇ ਜਾਂ ਆਪਣੇ ਅਧੀਨ ਕਰ ਲਿਆ ਜਾਵੇ। ਭਰਤੀ ਕਮੇਟੀ ਮੈਬਰਾਂ ਨੇ ਇਹ ਜਰੂਰ ਕਿਹਾ ਕਿ ਇਹ ਕੋਸ਼ਿਸ਼ ਖੁਦ ਸੁਖਬੀਰ ਸਿੰਘ ਬਾਦਲ ਆਪਣੇ ਸੱਤਾ ਕਾਲ ਵਿੱਚ ਕਰਨ ਦੀ ਗਲਤੀ ਜਰੂਰ ਕਰ ਚੁੱਕਾ, ਜਿਸ ਤਹਿਤ ਉਸ ਨੇ ਆਪਣੀ ਸਿਆਸੀ ਤਾਕਤ ਦੇ ਅਧਾਰ ਤੇ ਸਿੰਘ ਸਾਹਿਬਾਨ ਨੂੰ ਸਰਕਾਰੀ ਰਿਹਾਇਸ਼ ਤੇ ਤਲਬ ਕਰਕੇ ਬਲਾਤਕਾਰੀ ਸਾਧ ਨੂੰ ਮੁਆਫੀ ਦਿਵਾਈ, ਜਿਸ ਦਾ ਨਤੀਜਾ ਅੱਜ ਪੂਰੀ ਸਿੱਖ ਕੌਮ ਨੂੰ ਭੁਗਤਣਾ ਪਿਆ, ਸਿੱਖਾਂ ਦੀ ਨੁਮਾਇੰਦਾ ਸਿਆਸੀ ਜਮਾਤ ਨੂੰ ਭੁਗਤਣਾ ਪਿਆ।
ਇਹ ਵੀ ਪੜ੍ਹੋ ਪ੍ਰਤਾਪ ਸਿੰਘ ਬਾਜਵਾ ਨੂੰ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ
ਜਾਰੀ ਬਿਆਨ ਵਿੱਚ ਮੈਬਰਾਂ ਨੇ ਕਿਹਾ ਕਿਸੁਖਬੀਰ ਸਿੰਘ ਬਾਦਲ ਦੀ ਇਸ ਗਲਤੀ ਨੇ ਉਸ ਦਾ ਨੈਤਿਕ ਸਿਆਸੀ ਅਧਾਰ ਅਤੇ ਵਜੂਦ ਤਾਂ ਖਤਮ ਕੀਤਾ ਸਗੋ ਅੱਜ ਤੱਕ ਪੰਥਕ ਸਿਆਸੀ ਜਮਾਤ ਦੇ ਪੈਰ ਨਹੀਂ ਲੱਗ ਸਕੇ।ਇਸ ਦੇ ਨਾਲ ਹੀ ਭਰਤੀ ਕਮੇਟੀ ਮੈਬਰਾਂ ਨੇ ਸੁਖਬੀਰ ਸਿੰਘ ਨੂੰ ਬਾਦਲ ਨੂੰ ਆਪਣੀ ਇਸ ਬੱਜਰ ਗਲਤੀ ਲਈ ਸਿੱਖ ਕੌਮ ਤੋਂ ਮੁਆਫ਼ੀ ਮੰਗਣ ਲਈ ਕਿਹਾ।ਸਿੱਖ ਕੌਮ ਹਮੇਸ਼ਾ ਧਾਰਮਿਕ, ਰਾਜਸੀ, ਸਮਾਜਿਕ ਖੇਤਰ ਵਿੱਚ ਆਈਆਂ ਦਰਪੇਸ਼ ਮੁਸ਼ਕਿਲਾਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੇਧ ਲੈਂਦੀ ਹੈ।
ਇਹ ਵੀ ਪੜ੍ਹੋ ਪੰਜਾਬ ਕਾਂਗਰਸ ਵੱਲੋਂ ਚੰਡੀਗੜ੍ਹ ਈਡੀ ਦਫ਼ਤਰ ਦੇ ਬਾਹਰ ਵਿਸ਼ਾਲ ਪ੍ਰਦਰਸ਼ਨ
ਭਰਤੀ ਕਮੇਟੀ ਨੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਅਪੀਲ ਕੀਤੀ ਕਿ ਓਹ ਇਸ ਵਰਤਾਰੇ ਨੂੰ ਮੂਕ ਦਰਸ਼ਕ ਬਣ ਕੇ ਨਾ ਵੇਖਣ। ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੁਰੰਤ ਸਖਤ ਕਾਰਵਾਈ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਖਿਲਾਫ ਫੌਜਦਾਰੀ ਕੇਸ ਦਰਜ ਕਰਵਾਉਣ। ਭਰਤੀ ਕਮੇਟੀ ਮੈਬਰਾਂ ਨੇ ਕਿਹਾ ਕਿ ਐਸਜੀਪੀਸੀ ਪ੍ਰਧਾਨ ਦਾ ਇਖਲਾਕੀ ਫਰਜ਼ ਅਤੇ ਜ਼ਿੰਮੇਵਾਰੀ ਹੈ ਕਿ ਓਹ ਖੁਦ ਅੱਗੇ ਆਕੇ ਪੰਥ ਨੂੰ ਢਾਅ ਲਗਾਏ ਜਾਣ ਵਾਲੇ ਮਾਮਲਿਆਂ ਵਿੱਚ ਅਗਵਾਈ ਕਰਨ। ਇਸ ਦੇ ਨਾਲ ਹੀ ਮੈਬਰਾਂ ਨੇ ਕਿਹਾ ਕਿ ਇਹ ਕੋਈ ਛੋਟੀ ਗੱਲ ਨਹੀਂ ਹੈ ਕਿ ਆਪਣੇ ਧੜੇ ਦੇ ਮੁਖੀ ਬਣਦੇ ਹੀ ਆਪਣੀ ਬਦਲਾ ਲਊ ਭਾਵਨਾ ਹੇਠ ਤਖਤਾਂ ਸਾਹਿਬਾਨ ਨੂੰ ਦਿੱਲੀ ਦੇ ਤਖ਼ਤ ਸਾਹਮਣੇ ਗੁਲਾਮ ਕਰਾਰ ਦੇਣਾ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।






