ਬਠਿੰਡਾ,22 ਜੁਲਾਈ : ਜ਼ਿਲ੍ਹਾ ਬਠਿੰਡਾ ਦੇ ਸਮੂਹ ਸੈਂਟਰ ਸਕੂਲ ਮੁਖੀਆਂ ਦੀ ਇਕ ਅਹਿਮ ਮੀਟਿੰਗ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਬਠਿੰਡਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਸਤੀਸ਼ ਕੁਮਾਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਹਿੰਦਰ ਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਵਿਚ ਇਨਰੋਲਮੈਂਟ ਵਿੱਚ ਵਾਧੇ ,ਮਿਸ਼ਨ ਸਮਰੱਥ, ਸਕੂਲੋਂ ਵਿਰਵੇ ਬੱਚੇ, ਬਰਸਾਤਾਂ ਦੌਰਾਨ ਸਕੂਲਾਂ ਵਿੱਚ ਛੱਤਾਂ ਦੀ ਸਫਾਈ, ਮਿਡ ਡੇਅ ਮੀਲ ਦੀ ਸਫਾਈ ਅਤੇ ਗੁਣਵੱਤਾ, , ਗਰਾਂਟਾਂ ਦੀ ਸਹੀ ਸਮੇਂ ’ਤੇ ਵਰਤੋਂ, ਬੱਚਿਆਂ ਦੀ ਰੋਜ਼ਾਨਾ ਹਾਜ਼ਰੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।ਜ਼ਿਲ੍ਹਾ ਸਿੱਖਿਆ ਅਫ਼ਸਰ ਸਤੀਸ਼ ਕੁਮਾਰ ਵੱਲੋਂ ਵਿਭਾਗ ਦੀਆਂ ਹਦਾਇਤਾਂ ਨੂੰ ਇੰਨ ਬਿੰਨ ਲਾਗੂ ਕਰਨ ਲਈ ਹਦਾਇਤ ਕੀਤੀ ।
ਪੰਜਾਬ ਨੇ ਜੰਮੂ ਅਤੇ ਕਸ਼ਮੀਰ ਦੀ ਤਰਜ਼ ‘ਤੇ 16ਵੇਂ ਵਿੱਤ ਕਮਿਸ਼ਨ ਤੋਂ ਮੰਗਿਆ ਵਿਸ਼ੇਸ਼ ਉਦਯੋਗਿਕ ਪੈਕੇਜ਼
ਉਹਨਾਂ ਵੱਲੋਂ ਬੱਚਿਆਂ ਦੇ ਦਾਖਲੇ ਸਬੰਧੀ ਵਿਸ਼ੇਸ਼ ਮੁਹਿੰਮ ਚਲਾਉਣ ਸਬੰਧੀ ਕਿਹਾ ਗਿਆ ਅਤੇ ਹਦਾਇਤ ਕੀਤੀ ਕਿ ਸਕੂਲ ਛੱਡ ਚੁੱਕੇ ਬੱਚਿਆਂ ਨੂੰ ਮੋਨੀਟਰ ਕੀਤਾ ਜਾਵੇ ਅਤੇ ਕਿਤੇ ਹੋਰ ਦਾਖਲ ਨਾ ਹੋਏ ਇੰਨ੍ਹਾਂ ਬੱਚਿਆਂ ਦਾ ਮੁੜ ਦਾਖਲਾ ਯਕੀਨੀ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ। ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਹਿੰਦਰ ਪਾਲ ਸਿੰਘ ਨੇ ਸੈਂਟਰ ਸਕੂਲ ਮੁਖੀਆਂ ਨੂੰ ਕਲਸਟਰ ਪੱਧਰ ਤੇ ਟੀਮਾਂ ਬਣਾ ਕੇ ਦਾਖਲਿਆਂ ਵਿੱਚ ਤੇਜੀ ਲਿਆ ਕੇ ਸਟੇਟ ਵੱਲੋਂ ਪ੍ਰਾਪਤ ਟੀਚੇ ਨੂੰ ਪੂਰਾ ਕਰਨ ਲਈ ਕਿਹਾ। ਮੀਟਿੰਗ ਦੌਰਾਨ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਭਰਪੂਰ ਸਿੰਘ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਲਖਵਿੰਦਰ ਸਿਘ, ਗੁਰਵੀਰ ਸਿੰਘ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਮਿਸ਼ਨ ਸਮਰੱਥ ,ਮਨਦੀਪ ਸਿੰਘ ਜ਼ਿਲਾ ਨੋਡਲ ਇੰਚਾਰਜ, ਗੁਰਪ੍ਰੀਤ ਸਿੰਘ ਬਰਾੜਜਿਲ੍ਹਾ ਖੇਡ ਇੰਚਾਰਜ ਤੋਂ ਇਲਾਵਾ ਸਮੂਹ ਸੈਂਟਰ ਸਕੂਲ ਮੁਖੀ ਹਾਜ਼ਰ ਸਨ।
Share the post "ਸੈਂਟਰ ਸਕੂਲ ਮੁਖੀਆ ਨਾਲ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਬਠਿੰਡਾ ਵਿਖੇ ਹੋਈ ਅਹਿਮ ਮੀਟਿੰਗ"