ਬਠਿੰਡਾ, 7 ਅਗਸਤ: ਸਥਾਨਕ ਸ਼ਹਿਰ ਦੇ ਵਿੱਚ ਪਿਛਲੇ ਸਮੇਂ ਦੌਰਾਨ ਬਜ਼ਾਰਾਂ ਦੀ ਪਾਰਕਿੰਗ ਠੇਕੇ ‘ਤੇ ਦੇਣ ਤੋਂ ਬਾਅਦ ਪ੍ਰਾਈਵੇਟ ਠੇਕੇਦਾਰਾਂ ਦੀਆਂ ਟੋਹ ਵੈਨਾਂ ਨੂੰ ਲੈ ਕੇ ਵਪਾਰੀਆਂ ਵਿੱਚ ਗੁੱਸਾ ਵਧਦਾ ਜਾ ਰਿਹਾ। ਇਸ ਸਬੰਧੀ ਬੀਤੇ ਕੱਲ੍ਹ ਸ਼ਹਿਰ ਦੇ ਵੱਖ ਵੱਖ ਬਜ਼ਾਰਾਂ ਦੇ ਵਪਾਰੀਆਂ ਦੀ ਮੀਟਿੰਗ ਵਿੱਚ ਪ੍ਰਾਈਵੇਟ ਠੇਕੇਦਾਰ ਦੀਆਂ ਟੋਹ ਵੈਨਾਂ ਨੂੰ ਬੰਦ ਕਰਨ ਦੀ ਮੰਗ ਕੀਤੀ ਹੈ। ਇਸ ਮੀਟਿੰਗ ਵਿੱਚ ਡਾਕਖਾਨਾ ਮਾਰਕੀਟ, ਰੇਲਵੇ ਰੋਡ, ਮੱਛੀ ਮਾਰਕੀਟ ਅਤੇ ਗਾਂਧੀ ਮਾਰਕੀਟ ਦੇ ਦੁਕਾਨਦਾਰਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਵਿੱਚ ਦੁਕਾਨਦਾਰਾਂ ਨੇ ਦੱਸਿਆ ਕਿ ਜਦੋਂ ਤੋਂ ਪ੍ਰਾਈਵੇਟ ਪਾਰਕਿੰਗ ਸ਼ੁਰੂ ਕਰਕੇ ਠੇਕੇ ’ਤੇ ਦਿੱਤੀ ਗਈ ਹੈ, ਉਦੋਂ ਤੋਂ ਹੀ ਟ੍ਰੈਫਿਕ ਸੁਧਾਰਨ ਦੇ ਨਾਂ ’ਤੇ ਠੇਕੇਦਾਰ ਵੱਲੋਂ ਚਲਾਏ ਜਾ ਰਹੇ ਟੋਹ ਵੈਨਾਂ ਵੱਲੋਂ ਧੱਕੇਸ਼ਾਹੀ ਦੀਆਂ ਘਟਨਾਵਾਂ ਰੋਜ਼ਾਨਾ ਹੀ ਬਾਜ਼ਾਰਾਂ ਵਿੱਚ ਸਾਹਮਣੇ ਆ ਰਹੀਆਂ ਹਨ। ਜਿਸ ਕਾਰਨ ਬਾਜ਼ਾਰਾਂ ਵਿੱਚ ਮਾਹੌਲ ਤਣਾਅਪੂਰਨ ਹੋ ਰਿਹਾ ਹੈ। ਇਸਤੋਂ ਇਲਾਵਾ ਇਨ੍ਹਾਂ ਬਾਜ਼ਾਰਾਂ ਵਿਚ ਆਉਣ ਵਾਲੇ ਗਾਹਕਾਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ ਅਤੇ ਜੋ ਲੋਕ ਆਪਣੀਆਂ ਕਾਰਾਂ ਲੈ ਕੇ ਬਾਜ਼ਾਰਾਂ ਵਿੱਚ ਆ ਰਹੇ ਹਨ, ਉਨ੍ਹਾਂ ਨੂੰ ਧੱਕੇ ਖਾਣੇ ਪੈ ਰਹੇ ਹਨ।
ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਗੋਲਡ ਮੈਡਲ ਮੈਚ ਲਈ ਅਯੋਗ ਕਰਾਰ
ਦੁਕਾਨਦਾਰਾਂ ਨੇ ਦੋਸ਼ ਲਗਾਇਆ ਕਿ ਟੋਹ ਵੈਨਾਂ ਵੱਲੋਂ ਬਿਨਾਂ ਚੇਤਾਵਨੀ ਬੋਰਡਾਂ ਅਤੇ ਚੇਤਾਵਨੀ ਸਾਇਰਨ ਵਾਲੀਆਂ ਕਾਰਾਂ ਨੂੰ ਚੁੱਕਿਆ ਜਾ ਰਿਹਾ ਹੈ ਜਦੋਂ ਕਿ ਕਾਰਾਂ ਤੋਂ ਇਲਾਵਾ ਹੋਰ ਕਿਸੇ ਵੀ ਵਾਹਨ ਨੂੰ ਸੜਕ ਦੇ ਵਿਚਕਾਰ ਖੜ੍ਹੇ ਹੋਣ ‘ਤੇ ਵੀ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਇਸ ਮੌਕੇ ਪ੍ਰਿੰਸ ਸਿੰਗਲਾ, ਅਮਰ ਗਾਰਗੀ, ਸੰਜੀਵ ਜਿੰਦਲ, ਅਸ਼ੋਕ ਗਰਗ, ਬਰਜਿੰਦਰ ਸਿੰਘ, ਸੁਰਜੀਤ ਸਿੰਘ, ਅਸ਼ੋਕ ਕੁਮਾਰ, ਅਰਸ਼ਦੀਪ, ਉਦੈ ਸ਼ਰਮਾ, ਪ੍ਰਮੋਦ ਜੈਨ, ਅਮਰਜੀਤ ਸਿੰਘ, ਦੁਰਗਾ ਪ੍ਰਸਾਦ, ਜੋਗੇਸ਼ ਗਰਗ, ਅਮਨਦੀਪ ਸਿੰਘ, ਸੰਜੀਵ ਕੁਮਾਰ ਸਿੰਗਲਾ, ਦਵਰਜੀਤ ਠਾਕੁਰ, ਅਮਿਤ ਕਪੂਰ, ਮਨਿਤ ਕੁਮਾਰ ਗੁਪਤਾ, ਸੋਨੂੰ ਮਹੇਸ਼ਵਰੀ, ਵਿਕਾਸ ਜੈਨ, ਅਮਿਤ ਕੁਮਾਰ, ਰਮਨ, ਕਾਲਾ ਰਾਮ, ਸੋਨੂੰ ਮਹੇਸ਼ਵਰੀ, ਪੁਨੀਤ ਬਾਂਸਲ, ਰਾਜੇਸ਼ ਕੁਮਾਰ, ਕਪਿਲ, ਬ੍ਰਾਈਟ ਜਵੈਲਰਜ਼, ਟ੍ਰਾਈਡੈਂਟ ਸ਼ੋਰੂਮ, ਬਾਲਾ ਜੀ ਪ੍ਰਿੰਟਸ, ਸੂਟ ਪਾਰਲਰ, ਨਿਊ ਸਰਸਵਤੀ ਇੰਟਰਪ੍ਰਾਈਜਿਜ਼, ਮਿੱਤਲ ਕਲਾਥ ਹਾਊਸ, ਵਰਧਮਾਨ ਪ੍ਰਿੰਟਸ, ਗਰਗ ਡਰੈਸਿਸ, ਅੰਸਾਰੀ ਟਰੇਲਰ, ਸਚਦੇਵਾ ਡਿਜ਼ਾਈਨਰ, ਐਮ.ਐਸ. ਸਲਿਊਸ਼ਨ, ਬਾਂਸਲ ਇੰਟਰਪ੍ਰਾਈਜ਼, ਅੰਬਿਕਾ ਡਿਜ਼ਾਈਨਰ, ਸ਼ੂ-ਪਾਰਲਰ, ਗੁਪਤਾ ਰੇਡੀਓ ਕਾਰਪੋਰੇਸ਼ਨ, ਯਾਦਵ ਇਲੈਕਟ੍ਰਾਨਿਕ ਸਮੇਤ ਕਈ ਦੁਕਾਨਦਾਰ ਹਾਜ਼ਰ ਸਨ।
Share the post "ਪਾਰਕਿੰਗ ਠੇਕੇਦਾਰਾਂ ਦੀ ਟੋਹ ਵੈਨ ਵਿਰੁੱਧ ਬਾਜ਼ਾਰਾਂ ਦੇ ਦੁਕਾਨਦਾਰਾਂ ‘ਚ ਫੁੱਟਿਆ ਗੁੱਸਾ"