ਬਠਿੰਡਾ, 18 ਜੁਲਾਈ: ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਐਮਰਜੈਂਸੀ ਮੀਟਿੰਗ ਰੇਸ਼ਮ ਸਿੰਘ ਯਾਤਰੀ ਜਿਲਾ ਜਨ ਸਕੱਤਰ ਦੀ ਪ੍ਰਧਾਨਗੀ ਹੇਠ ਚਿਲਡਰਨ ਪਾਰਕ ਬਠਿੰਡਾ ਵਿਖੇ ਹੋਈ। ਮੀਟਿੰਗ ਵਿੱਚ ਬਠਿੰਡਾ ਜਿਲ੍ਹੇ ਦੇ ਪ੍ਰਸ਼ਾਸਨ ਵੱਲੋਂ ਬੀਕੇਯੂ ਏਕਤਾ ਸਿੱਧੂਪੁਰ ਦੇ ਆਗੂਆਂ ’ਤੇ ਟੇਢੇ ਵਿੰਗੇ ਢੰਗ ਨਾਲ ਪਰਚੇ ਦਰਜ ਕਰਨਾਂ, ਜਿਵੇਂ ਕਿ ਨਸ਼ਾ ਰੁਕੂ ਪਿੰਡਾਂ ਚ ਬਣੀਆਂ ਕਮੇਟੀਆਂ ਦੇ ਆਗੂਆਂ ਤੇ ਪਰਚੇ ਦਰਜ ਕਰਨਾ ਇਸੇ ਕੜੀ ਤਹਿਤ ਬਾਜਾ ਮੰਡੀ ਕਲਾ ਤੇ ਮਹਿਮਾ ਸਿੰਘ ਚੱਠੇਵਾਲਾ ਅਤੇ ਭੋਲਾ ਸਿੰਘ ਕੋਟੜਾ ਤੇ ਬੀ ਬਠਿੰਡੇ ਜਿਲੇ ਦੇ ਪ੍ਰਸ਼ਾਸਨ ਵੱਲੋਂ ਪਰਚਾ ਦਰਜ ਕੀਤਾ ਗਿਆ ਹੈ। ਜਥੇਬੰਦੀ ਵੱਲੋਂ ਅਜਿਹਾ ਸਹਿਣ ਨਾ ਕਰਦਿਆਂ ਹੋਇਆਂ ਦੱਸਿਆ ਕਿ ਮਾਨ ਸਰਕਾਰ ਵੀ ਦੂਜੀਆਂ ਸਰਕਾਰਾਂ ਦੇ ਰਾਹ ਤੇ ਤੁਰ ਪਈ ਹੈ ਕਿਉਂਕਿ ਕਿਸਾਨ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਸਰਕਾਰਾਂ ਨਾਲ ਟੱਕਰ ਲਈ ਹੋਈ ਹੈ
ਬਠਿੰਡਾ ਪੁਲਿਸ ਵੱਲੋਂ ਫੋਨ ’ਤੇ ਧਮਕੀ ਦੇ ਕੇ ਫਿਰੋਤੀਆਂ ਮੰਗਣ ਵਾਲਾ ਡੈਂਟਰ ਗ੍ਰਿਫਤਾਰ
ਇਹ ਧੱਕੇਸ਼ਾਹੀ ਨਾ ਸਹਿੰਦਿਆਂ ਹੋਇਆਂ ਭੁੱਚੋ ਮੰਡੀ ਚੌਂਕੀ ਵਿਖੇ 22 ਜੁਲਾਈ ਨੂੰ ਬਠਿੰਡੇ ਜਿਲ੍ਹੇ ਵੱਲੋਂ ਵੱਡਾ ਇਕੱਠ ਕਰਕੇ ਧਰਨਾ ਦਿੱਤਾ ਜਾਵੇਗਾ ਅਤੇ ਜਿੰਨਾ ਚਿਰ ਭੋਲਾ ਸਿੰਘ ਕੋਟੜਾ ਬਲਾਕ ਪ੍ਰਧਾਨ ਰਾਮਪੁਰਾ ’ਤੇ ਕੀਤਾ ਪਰਚਾ ਦਰਜ ਖਾਰਜ ਨਹੀਂ ਹੁੰਦਾ ਉਨਾ ਚਿਰ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ। ਅੱਜ ਦੀ ਮੀਟਿੰਗ ਚ ਸ਼ਾਮਿਲ ਆਗੂ ਮਹਿਮਾ ਸਿੰਘ ਬਲਾਕ ਪ੍ਰਧਾਨ ਤਲਵੰਡੀ ਸਾਬੋ, ਜਸਬੀਰ ਸਿੰਘ ਬਲਾਕ ਪ੍ਰਧਾਨ ਬਠਿੰਡਾ, ਗੁਰਦੀਪ ਸਿੰਘ ਬਲਾਕ ਜਨ ਸਕੱਤਰ ਗੋਨੇਆਣਾ , ਬਲਵਿੰਦਰ ਸਿੰਘ ਮਾਨਸਾ ਬਲਾਕ ਖਜਾਨਚੀ ਮੌੜ ਭੋਲਾ ਸਿੰਘ ਕੋਠੜਾ ਬਲਾਕ ਪ੍ਰਧਾਨ ਰਾਮਪੁਰਾ ਸੁਖਦੇਵ ਸਿੰਘ ਫੂਲ ਬਲਾਕ ਪ੍ਰਧਾਨ ਫੂਲ ਦਰਸ਼ਨ ਸਿੰਘ ਬੱਜੋਆਣਾ ਬਲਾਕ ਖਜਾਨਚੀ ਨਥਾਣਾ ਮਹਿੰਦਰ ਸਿੰਘ ਬਲਾਕ ਆਗੂ ਭਗਤਾ ਇਸ ਤੋਂ ਇਲਾਵਾ ਬਹੁਤ ਸਾਰੇ ਕਿਸਾਨ ਆਗੂ ਹਾਜ਼ਰ ਸਨ।