ਬਠਿੰਡਾ, 23 ਸਤੰਬਰ: ਸੋਮਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਹਿਮ ਮੀਟਿੰਗ ਸਥਾਨਕ ਚਿਲਡਰਨ ਪਾਰਕ ਵਿੱਚ ਜਿਲਾ ਜਨਰਲ ਸਕੱਤਰ ਰੇਸ਼ਮ ਸਿੰਘ ਯਾਤਰੀ ਦੀ ਅਗਵਾਈ ਵਿੱਚ ਹੋਈ। ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦਿਆਂ ਰੇਸ਼ਮ ਸਿੰਘ ਯਾਤਰੀ ਅਤੇ ਯੋਧਾ ਸਿੰਘ ਨੰਗਲਾ ਨੇ ਦਸਿਆ ਕਿ ਫਿਰੋਜ਼ਪੁਰ ਵਿਖੇ ਆਬਾਦਕਾਰ ਕਿਸਾਨਾਂ ਵੱਲੋਂ ਆਪਣੀ ਜਮੀਨ ਬਚਾਉਣ ਲਈ ਸੰਘਰਸ਼ ਚੱਲ ਰਿਹਾ ਹੈ। ਪਰ ਸਰਕਾਰ ਵਾਰ-ਵਾਰ ਵਾਅਦਾ ਕਰਕੇ ਮੁਕਰ ਰਹੀ ਹੈ। ਮੰਗਾਂ ਨੂੰ ਮਨਾਉਣ ਲਈ ਮਰਨ ਵਰਤ ’ਤੇ ਬੈਠੇ ਕਿਸਾਨਾਂ ਨੂੰ ਸਰਕਾਰ ਨੇ ਜਬਰਦਸਤੀ ਚੁੱਕ ਕੇ ਹਸਪਤਾਲ ਦਾਖਲ ਕਰਵਾ ਦਿੱਤਾ।
ਮੁੱਖ ਮੰਤਰੀ ਵੱਲੋਂ ਨਵੇਂ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ, ਦੇਖੋ ਕਿਸਨੂੰ, ਕਿਹੜਾ ਵਿਭਾਗ ਮਿਲਿਆ!
ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਇਸ ਮੁੱਦੇ ਨੂੰ ਲੈ ਕੇ 26 ਸਤੰਬਰ ਨੂੰ ਪੂਰੇ ਪੰਜਾਬ ਵਿੱਚ ਸੜਕਾਂ ਜਾਮ ਕੀਤੀਆਂ ਜਾਣਗੀਆਂ। ਜਿਸਦੇ ਤਹਿਤ ਜ਼ਿਲ੍ਹਾ ਬਠਿੰਡਾ ਵਿਖੇ ਆਈਟੀਆਈ ਚੌਂਕ ਡੱਬਵਾਲੀ ਅਤੇ ਰਾਮਪੁਰਾ ਚੌਂਕ ਜਾਮ ਕੀਤੇ ਜਾਣਗੇ। ਇਸਤੋਂ ਇਲਾਵਾ 3 ਅਕਤੂਬਰ ਨੂੰ ਪੂਰੇ ਭਾਰਤ ਵਿੱਚ 12 ਤੋਂ 2 ਵਜੇ ਤੱਕ ਰੇਲਵੇ ਆਵਾਜਾਈ ਬੰਦ ਕੀਤੀ ਜਾਵੇਗੀ। ਜਿਸ ਤਹਿਤ ਬਠਿੰਡਾ ਵਿਖੇ ਮੌੜ ਸਟੇਸ਼ਨ, ਰਾਮਾ ਮੰਡੀ ਸਟੇਸ਼ਨ, ਸੰਗਤ ਮੰਡੀ ਸਟੇਸ਼ਨ, ਬਹਿਮਨ ਦੀਵਾਨਾ ਸਟੇਸ਼ਨ, ਗੋਨੇਆਣਾ ਸਟੇਸ਼ਨ, ਰਾਮਪੁਰਾ ਸਟੇਸ਼ਨ ਅਤੇ ਲਹਿਰਾ ਮੁਹੱਬਤ ਦੇ 120 ਸੀ/2 ਫਾਟਕ ਤੇ ਅਧੂਰੇ ਅੰਡਰ ਬ੍ਰਿਜ ਨੂੰ ਪੂਰਾ ਕਰਨ ਲਈ ਅਣਮਿਥੇ ਸਮੇਂ ਦਾ ਧਰਨਾ ਲਾਇਆ ਜਾਵੇਗਾ।
ਬਹੁ-ਕਰੋੜੀ ਝੋਨਾ ਘੁਟਾਲੇ ਵਿੱਚ ਵਿਜੀਲੈਂਸ ਬਿਊਰੋ ਵੱਲੋਂ ਪਨਸਪ ਦਾ ਭਗੌੜਾ ਜ਼ਿਲ੍ਹਾ ਮੈਨੇਜਰ ਗ੍ਰਿਫ਼ਤਾਰ
ਰੇਸ਼ਮ ਸਿੰਘ ਯਾਤਰੀ ਨੇ ਦੱਸਿਆ ਕਿ ਬਠਿੰਡੇ ਜ਼ਿਲ੍ਹੇ ਦੇ ਪੈਡਿੰਗ ਪਏ ਮਸਲਿਆਂ ਨੂੰ ਐਸਐਸਪੀ ਅਤੇ ਡੀਸੀ ਨਾਲ ਮੀਟਿੰਗਾਂ ਕਰਕੇ ਕਈ ਵਾਰ ਨਿਗਾਹ ਵਿੱਚ ਲਿਆ ਚੁੱਕੇ ਹਾਂ ਪਰ ਮਸਲੇ ਜਿਉਂ ਦੇ ਤਿਉਂ ਲਟਕ ਰਹੇ ਹਨ। ਜਿਸਦੇ ਚੱਲਦੇ 30 ਸਤੰਬਰ ਨੂੰ ਅਣਮਿੱਥੇ ਸਮੇਂ ਲਈ ਪੱਕਾ ਮੋਰਚਾ ਐਸਐਸਪੀ ਦਫਤਰ ਬਠਿੰਡਾ ਅੱਗੇ ਲਗਾਇਆ ਜਾਵੇਗਾ। ਇਸ ਮੌਕੇ ਅੰਗਰੇਜ਼ ਸਿੰਘ ਕਲਿਆਣ, ਬਲਵਿੰਦਰ ਸਿੰਘ ਜੋਧਪੁਰ, ਦਰਸ਼ਨ ਸਿੰਘ ਬੱਜੂਆਣਾ, ਕੁਲਵੰਤ ਸਿੰਘ ਨਹਿਆਵਾਲਾ, ਮਹਿਮਾ ਸਿੰਘ ਚੱਠੇਵਾਲਾ, ਮਨਪ੍ਰੀਤ ਸਿੰਘ ਮਲਕਾਣਾ, ਨਛੱਤਰ ਸਿੰਘ ਬਹਿਮਣ ਕੌਰ, ਜਸਵੀਰ ਸਿੰਘ ਗਹਿਰੀ, ਬੇਅੰਤ ਸਿੰਘ ਰਾਮਪੁਰਾ, ਜਸਬੀਰ ਸਿੰਘ ਨੰਦਗੜ੍ਹ, ਗੁਰਦੀਪ ਸਿੰਘ ਮਹਿਮਾ ਸਰਜਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।









