ਸਰਕਾਰੀ ਪੋਲੀਟੈਕਨਿਕ ਕਾਲਜ ਬਠਿੰਡਾ ਵਿਖੇ ਸਲਾਨਾ ਐਥਲੈਟਿਕ ਮੀਟ ਕਰਵਾਈ

0
53
+1

Bathinda news: ਸਥਾਨਕ ਸਰਕਾਰੀ ਪੋਲੀਟੈਕਨਿਕ ਕਾਲਜ ਵਿਖੇ 18ਵੀਂ ਸਲਾਨਾ ਐਥਲੈਟਿਕ ਮੀਟ ਕਾਲਜ ਦੇ ਖੇਡ ਮੈਦਾਨ ਵਿੱਚ ਕਰਵਾਈ ਗਈ। ਇਸ ਐਥਲੈਟਿਕ ਮੀਟ ਦਾ ਥੀਮ "ਨਸਾ ਮੁਕਤ ਪੰਜਾਬ, ਤੰਦਰੁਸਤ ਪੰਜਾਬ ਸੀ। ਕਾਲਜ ਦੇ ਖੇਡ ਵਿਭਾਗ ਵੱਲੋਂਕਰਵਾਈ ਗਈ ਇਸ ਐਥਲੈਟਿਕ ਮੀਟ ਵਿੱਚ ਟਰੈਕ ਅਤੇ ਫੀਲਡ ਦੇ ਲੜਕੇ ਅਤੇ ਲੜਕੀਆਂ ਦੇ 15 ਵੱਖੋ-ਵੱਖਰੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ 150 ਦੇ ਕਰੀਬ ਐਥਲੀਟਾਂ ਨੇ ਭਾਗ ਲਿਆ। ਇਸ ਮੌਕੇ ਰਾਜੀਬ ਕੁਮਾਰ ਰਾਏ ਜਨਰਲ ਮੈਨੇਜਰ ਐਚ.ਐਮ.ਈ.ਐਲ.-ਗੁਰੂ ਗੋਬਿੰਦ ਸਿੰਘ ਰਿਫਾਇਨਰੀ ਮੁੱਖ ਮਹਿਮਾਨ ਵੱਜੋ ਸਾਮਲ ਹੋਏ।

ਇਹ ਵੀ ਪੜ੍ਹੋ ਬਠਿੰਡਾ ਪੁਲਿਸ ਨੇ ਅੰਨ੍ਹੇ ਕ+ਤਲ ਦੀ ਗੁੱਥੀ ਨੂੰ 24 ਘੰਟਿਆਂ ਵਿੱਚ ਸੁਲਝਾਇਆ, 3 ਮੁਲਜਮਾਂ ਨੂੰ ਕੀਤਾ ਕਾਬੂ

ਕਾਲਜ ਦੇ ਪ੍ਰਿੰਸੀਪਲ ਅਨੁਜਾ ਪੁਪਨੇਜਾ ਨੇ ਆਪਣੇ ਭਾਸ਼ਣ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਆ। ਉਹਨਾਂ ਕਿਹਾ ਕਿ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਲਈ ਖੇਡਾਂ ਦੀ ਖਾਸ ਮਹੱਤਤਾ ਹੈ। ਵੱਖੋਂ-ਵੱਖਰੇ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਖੇਡ ਭਾਵਨਾ ਅਤੇ ਉਤਸਾਹ ਨਾਲ ਭਾਗ ਲਿਆ। ਕਾਲਜ ਦੇ ਇਲੈਕਟਰੀਕਲ ਇੰਜੀ: ਵਿਭਾਗ ਦੇ ਵਿਦਿਆਰਥੀ ਮਨਜੋਤ ਅਤੇ ਇੰਨਫਰਮੇਸ਼ਨ ਟੈਕਨਲੋਜੀ ਵਿਭਾਗ ਦੇ ਵਿਦਿਆਰਥੀ ਕ੍ਰਿਸ਼ਵ ਨੂੰ ਬੈਸਟ ਐਥਲੀਟ ਲੜਕੇ ਅਤੇ ਡੀ-ਫਾਰਮੇਸੀ ਵਿਭਾਗ ਦੀ ਵਿਦਿਆਰਥਣ ਸੁਮਨ ਨੂੰ ਬੈਸਟ ਐਥਲੀਟ ਲੜਕੀ ਚੁਣਿਆ ਗਿਆ।

ਇਹ ਵੀ ਪੜ੍ਹੋ Big News: USA ‘ਚੋਂ ਭਾਰਤੀਆਂ ਨਾਲ ਭਰਿਆ ਇੱਕ ਹੋਰ ਜਹਾਜ਼ 15 ਨੂੰ ਪੁੱਜੇਗਾ ਅੰਮ੍ਰਿਤਸਰ ੲੈਅਰਪੋਰਟ!

ਐਥਲੀਟ ਮੀਟ ਦੀ ਓਵਰ ਆਲ ਟਰਾਫੀ ਇੰਨਫਰਮੇਸ਼ਨ ਟੈਕਨਲੋਜੀ ਵਿਭਾਗ ਨੇ ਜਿੱਤੀ। ਜੇਤੂ ਐਥਲੀਟਾਂ ਨੂੰ ਇਨਾਮਾਂ ਦੀ ਵੰਡ ਪ੍ਰਿੰਸੀਪਲ, ਮੁੱਖ ਮਹਿਮਾਨ ਅਤੇ ਵਿਭਾਗੀ ਮੁਖੀਆਂ ਨੇ ਸਾਂਝੇ ਰੂਪ ਵਿੱਚ ਕੀਤੀ। ਇਹ ਐਥਲੈਟਿਕ ਮੀਟ ਐਸ.ਆਰ.ਸੀ ਪ੍ਰਧਾਨ ਦਰਸ਼ਨ ਸਿੰਘ ਢਿੱਲੋ ਅਤੇ ਸਕੱਤਰ ਐਸ.ਆਰ.ਸੀ. ਮੀਨਾ ਗਿੱਲ ਦੀ ਦੇਖ-ਰੇਖ ਹੇਠ ਕਰਵਾਈ ਗਈ। ਕਾਲਜ ਦੇ ਖੇਡ ਅਫ਼ਸਰ ਗੋਰਵ ਜਿੰਦਲ, ਸਹਾਇਕ ਖੇਡ ਅਫ਼ਸਰ ਲਖਵਿੰਦਰ ਸਿੰਘ ਅਤੇ ਕਾਲਜ ਦੇ ਸਮੂਹ ਸਟਾਫ ਮੈਂਬਰਾਂ ਵੱਲੋਂ ਉਤਸਾਹ ਨਾਲ ਇਸ ਐਥਲੈਟਿਕ ਮੀਟ ਨੂੰ ਕਾਮਯਾਬ ਕਰਨ ਵਿੱਚ ਆਪਣਾ ਯੋਗਦਾਨ ਪਾਇਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ watsapp number +91 94642-76483 ‘ਤੇ ਸੰਪਰਕ ਕਰੋ

 

+1

LEAVE A REPLY

Please enter your comment!
Please enter your name here