👉ਮਾਮੂਲੀ ਬਹਿਸਬਾਜੀ ਤੋਂ ਬਾਅਦ ਇੱਕ ਨਾਬਾਲਿਗ ਸਹਿਤ ਤਿੰਨ ਮੁਲਜਮਾਂ ਨੇ ਕੀਤਾ ਸੀ ਕ+ਤਲ
Bathinda news: ਲੰਘੀ 11 ਫ਼ਰਵਰੀ ਨੂੰ ਸਥਾਨਕ ਗਰੋਥ ਸੈਂਟਰ ਵਿਖੇ ਦੀਪਕ ਢਾਬਾ ਉਪਰ ਕੰਮ ਕਰਦੇ ਇੱਕ ਨੌਜਵਾਨ ਜਾਵੇਦ ਅਲੀ ਦੇ ਹੋਏ ਅੰਨੇ ਕਤਲ ਦਾ ਪਰਦਾਫ਼ਾਸ ਕਰਦਿਆਂ ਬਠਿੰਡਾ ਪੁਲਿਸ ਨੇ ਇੱਕ ਨਾਬਾਲਿਗ ਸਹਿਤ ਤਿੰਨ ਮੁਲਜਮਾਂ ਨੂੰ ਕਾਬੂ ਕੀਤਾ ਹੈ। ਅੱਜ ਵੀਰਵਾਰ ਨੂੰ ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸਪੀ ਸਿਟੀ ਨਰਿੰਦਰ ਸਿੰਘ ਤੇ ਹੋਰਨਾਂ ਅਧਿਕਾਰੀਆਂ ਨੇ ਦਸਿਆ ਕਿ ਮ੍ਰਿਤਕ ਦਾ ਅਗਿਆਤ ਵਿਅਕਤੀਆ ਵੱਲੋ ਸਿਰ ਵਿੱਚ ਇਟਾਂ-ਰੋੜੇ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ Big News: USA ‘ਚੋਂ ਭਾਰਤੀਆਂ ਨਾਲ ਭਰਿਆ ਇੱਕ ਹੋਰ ਜਹਾਜ਼ 15 ਨੂੰ ਪੁੱਜੇਗਾ ਅੰਮ੍ਰਿਤਸਰ ੲੈਅਰਪੋਰਟ!
ਇਸ ਸਬੰਧੀ ਜਾਵੇਦ ਅਲੀ ਦੇ ਭਰਾ ਦੇ ਬਿਆਨ ਉਪਰ ਮੁਕੱਦਮਾ ਨੰਬਰ 25 ਮਿਤੀ 12/02/2025 ਅ/ਧ 103(1),3(5) ਬੀਐਨਐਸ ਥਾਣਾ ਸਦਰ ਬਠਿੰਡਾ ਦਰਜ ਕੀਤਾ ਸੀ।ਇਸ ਮਾਮਲੇ ਵਿਚ ਜਾਂਚ ਦੇ ਲਈ ਐਸਐਸਪੀ ਅਮਨੀਤ ਕੌਂਡਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐੱਸ.ਪੀ (ਸਿਟੀ.) ਨਰਿੰਦਰ ਸਿੰਘ ਅਤੇ ਆਈ.ਪੀ.ਐਸ ਅਨੁਭਵ ਜੈਨ ਦੀ ਰਹਿਨੁਮਾਈ ਹੇਠ ਉਪ ਕਪਤਾਨ ਪੁਲਿਸ (ਡੀ) ਮਨਜੀਤ ਸਿੰਘ ਦੀ ਅਗਵਾਈ ਵਿੱਚ ਇੰਚਾਰਜ ਸੀ.ਆਈ.ਏ-1 ਬਠਿੰਡਾ ਅਤੇ ਇੰਚਾਰਜ ਚੌਂਕੀ ਇੰਡਸਟਰੀਅਲ ਏਰੀਆ ਥਾਣਾ ਸਦਰ ਬਠਿੰਡਾ ਦੀਆਂ ਪੁਲਿਸ ਟੀਮਾਂ ਬਣਾਈਆਂ ਗਈਆਂ ਸਨ।
ਇਹ ਵੀ ਪੜ੍ਹੋ ਚਾਰ ਮਹੀਨਿਆਂ ਬਾਅਦ ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਅੱਜ, ਇਹ ਹੋ ਸਕਦੇ ਹਨ ਫੈਸਲੇ
ਦੌਰਾਨੇ ਤਫਤੀਸ਼ ਇੰਨ੍ਹਾਂ ਪੁਲਿਸ ਟੀਮਾਂ ਵੱਲੋਂ ਸੰਦੀਪ ਕੁਮਾਰ ਅਤੇ ਵਿਕਰਮਜੀਤ ਸਿੰਘ ਉਰਫ ਵਿੱਕੀ ਵਾਸੀ ਸਿਲਵਰ ਸਿਟੀ ਬਠਿੰਡਾ ਅਤੇ ਇੱਕ ਨਾਬਾਲਿਗ ਲੜਕੇ ਨੂੰ ਹਿਰਾਸਤ ਵਿਚ ਲਿਆ ਗਿਆ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਪੁੱਛ-ਗਿੱਛ ਦੌਰਾਨ ਮੁਲਜਮਾਂ ਨੇ ਦੱਸਿਆ ਕਿ ਜਾਵੇਦ ਅਲੀ ਜੋ ਕਿ ਰੇਲਵੇ ਲਾਈਨਾਂ ਨੇੜੇ ਗਰੋਥ ਸੈਂਟਰ ਬਠਿੰਡਾ ਆਉਂਦਾ ਹੁੰਦਾ ਸੀ ਜਿੱਥੇ ਉਸ ਨਾਲ ਬਹਿਸਬਾਜੀ ਹੋ ਗਈ ਸੀ ਅਤੇ ਉਸ ਦੀ ਕੁੱਟਮਾਰ ਕਰਨ ਲਈ ਉਸਦੇ ਪਿੱਛੇ ਭੱਜੇ ਸੀ ਅਤੇ ਦੀਪਕ ਢਾਬੇ ਦੇ ਨੇੜੇ ਜਾ ਕੇ ਉਸ ਦੇ ਸਿਰ ਵਿੱਚ ਰੋੜੇ ਮਾਰੇ, ਜਿਹਨਾਂ ਨਾਲ ਉਸ ਦੀ ਮੌਤ ਹੋ ਗਈ ਸੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ watsapp number +91 94642-76483 ‘ਤੇ ਸੰਪਰਕ ਕਰੋ।
Share the post "ਬਠਿੰਡਾ ਪੁਲਿਸ ਨੇ ਅੰਨ੍ਹੇ ਕ+ਤਲ ਦੀ ਗੁੱਥੀ ਨੂੰ 24 ਘੰਟਿਆਂ ਵਿੱਚ ਸੁਲਝਾਇਆ, 3 ਮੁਲਜਮਾਂ ਨੂੰ ਕੀਤਾ ਕਾਬੂ"