Thursday, May 21, 2026
spot_img
spot_img
spot_img

ਰਿਜਨਲ ਸੈਂਟਰ ਬਠਿੰਡਾ ਵਿਖੇ ਸਾਲਾਨਾ ਖੇਡ ਸਮਾਗਮ ਕਰਵਾਇਆ ਗਿਆ

Date:

spot_img

Bathinda News:ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਦੀ ਅਗਵਾਈ ਹੇਠ ਰਿਜਨਲ ਸੈਂਟਰ ਬਠਿੰਡਾ ਵਿਖੇ ਸਾਲਾਨਾ ਖੇਡ ਸਮਾਗਮ ਕਰਵਾਇਆ ਗਿਆ। ਕੈਂਪਸ ਡਾਇਰੈਕਟਰ ਡਾ. ਕਮਲਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਹ ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾ. ਅਮਰਜੀਤ ਸਿੰਘ ਡਾਇਰੈਕਟਰ ਸਪੋਰਟਸ,ਸੁਖਦੇਵ ਸਿੰਘ ਬਾਂਸਲ (ਯੂ.ਕੇ.) ਅਤੇ ਮੈਡਮ ਸੁਖਵਿੰਦਰ ਕੌਰ ਸੁੱਖੀ ਮਾਊਂਟ ਐਵਰੈਸਟ ਪਰਬਤਾਰੋਹੀ ਸਨ। ਵਿਭਾਗ ਦੇ ਮੁਖੀ ਡਾ. ਨਵਦੀਪ ਕੌਰ ਵਲੋਂ ਆਏ ਹੋਏ ਮਹਿਮਾਨਾਂ ਨਾਲ ਸਟਾਫ਼ ਅਤੇ ਵਿਦਿਆਰਥੀਆਂ ਨੂੰ ਰੂਬਰੂ ਕਰਵਾਇਆ। ਵਿਭਾਗ ਦੇ ਵਿਦਿਆਰਥੀਆਂ ਵਲੋਂ ਵੱਖ-ਵੱਖ ਖੇਡਾਂ ਜਿਵੇਂ 100 ਮੀਟਰ, 200 ਮੀਟਰ ਅਤੇ 400 ਮੀਟਰ ਰੇਸ ਵਿੱਚ ਭਾਗ ਲਿਆ ਗਿਆ।

ਇਹ ਵੀ ਪੜ੍ਹੋ ਕਰਨਲ ਦੀ ਕੁੱਟਮਾਰ ਦਾ ਮਾਮਲਾ; ਪ੍ਰਵਾਰ ਨੇ ਇਨਸਾਫ਼ ਦੀ ਮੰਗ ਨੂੰ ਲੈ ਕੇ ਸਾਬਕਾ ਫੌਜੀਆਂ ਦੀ ਮੱਦਦ ਨਾਲ ਖੋਲਿਆ ਮੋਰਚਾ

ਲੜਕੀਆਂ ਵਲੋਂ ਮਟਕਾ ਰੇਸ, ਲੈਮਨ ਰੇਸ, ਗੋਲਾ ਸੁੱਟਣਾ, ਲੰਬੀ ਸ਼ਾਲ ਅਤੇ ਰੱਸਾਕੱਸੀ ਵਿੱਚ ਭਾਗ ਲਿਆ ਗਿਆ। ਲੜਕਿਆਂ ਵਲੋਂ ਵੀ ਉਪਰੋਕਤ ਵੱਖ-ਵੱਖ ਖੇਡਾਂ ਵਿੱਚ ਭਾਗ ਲਿਆ ਗਿਆ। ਹਰੇਕ ਖੇਡ ਵਿੱਚ ਪਹਿਲੇ,ਦੂਜੇ ਅਤੇ ਤੀਜੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਮੈਡਲ ਪਹਿਨਾਏ ਗਏ ਐਥਲਿਟਕ ਮੀਟ ਦੇ ਬੈਸਟ ਐਥਲੀਟਾਂ ਵਿੱਚ ਲੜਕਿਆਂ ਵਿੱਚ ਵਿਦਿਆਰਥੀ ਹੇਮਰਾਜ ਐਮ.ਏ.ਆਨਰਜ਼ ਅੰਗਰੇਜੀ ਅਤੇ ਲੜਕੀਆਂ ਵਿੱਚ ਰਜਿੰਦਰ ਕੌਰ, ਐਮ.ਏ.ਆਨਰਜ਼ ਪੰਜਾਬੀ ਨੇ ਆਪਣਾ ਅਤੇ ਵਿਭਾਗ ਦਾ ਨਾਂ ਰੌਸ਼ਨ ਕੀਤਾ। ਐਜ਼ੂਕੇਸ਼ਨ ਵਿਭਾਗ ਦੇ ਮੁਖੀ ਡਾ. ਰਮਿੰਦਰ ਸਿੰਘ ਅਤੇ ਉਹਨਾਂ ਦੇ ਸਮੂਹ ਸਟਾਫ਼, ਲਾਅ ਵਿਭਾਗ ਦੇ ਮੁਖੀ ਡਾ. ਅਨੁਪਮ ਆਹਲੂਵਾਲੀਆ ਅਤੇ ਉਹਨਾਂ ਦੇ ਸਟਾਫ਼ ਵਲੋਂ ਵਿਸ਼ੇਸ ਤੌਰ ਤੇ ਸ਼ਰਿਕਤ ਕੀਤੀ ਗਈ।

ਇਹ ਵੀ ਪੜ੍ਹੋ “18ਵਾਂ ਵਿਰਾਸਤੀ ਮੇਲਾ”,ਵੱਖ-ਵੱਖ ਰਾਜਾਂ ਤੋਂ ਆਏ ਕਲਾਕਾਰਾਂ ਤੇ ਪੰਜਾਬੀ ਗਾਇਕਾਂ ਵਲੋਂ ਕੀਤਾ ਗਿਆ ਮਨੋਰੰਜਨ

ਪੋਸਟ ਗ੍ਰੈਜੂਏਟ ਸਟੱਡੀਜ਼ ਵਿਭਾਗ ਦੇ ਅਧਿਆਪਕ ਡਾ. ਰਵਿੰਦਰ ਸਿੰਘ ਸੰਧੂ, ਕੰਵਲ ਜਗਜੀਤ ਸਿੰਘ ਸਿੱਧੂ ਅਤੇ ਮੈਡਮ ਇੰਦਰਪ੍ਰੀਤ ਨੇ ਪੂਰਨ ਸਹਿਯੋਗ ਦਿੱਤਾ। ਐਜ਼ੂਕੇਸ਼ਨ ਵਿਭਾਗ ਦੇ ਫ਼ਿਜ਼ੀਕਲ ਇੰਸਟਰਕਟਰ ਅਮਰਵੀਰ ਸਿੰਘ ਗਰੇਵਾਲ ਨੇ ਵੀ ਵਿਭਾਗ ਦੇ ਵਿਦਿਆਰਥੀਆਂ ਦੀਆਂ ਖੇਡਾਂ ਕਰਵਾਉਣ ਲਈ ਆਪਣਾ ਤਨਦੇਹੀ ਨਾਲ ਪੂਰਨ ਸਹਿਯੋਗ ਦਿੱਤਾ। ਸਟੇਜ ਸੰਚਾਲਨ ਦੌਰਾਨ ਵਿਭਾਗ ਦੇ ਵਿਦਿਆਰਥੀਆਂ ਗੁਰਮੀਤ ਸਿੰਘ, ਸੁਖਦੀਪ ਕੌਰ (ਇਬਾਦਤ) ਅਤੇ ਤਰਸੇਮ ਸਿੰਘ ਵਲੋਂ ਸਮੇਂ ਸਮੇਂ ਸਿਰ ਆਪਣੇ ਵੱਖਰੇ ਵੱਖਰੇ ਢੰਗ ਨਾਲ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਅਤੇ ਅਰਥਸ਼ਾਸਤਰ ਵਿਭਾਗ ਦੇ ਵਿਦਿਆਰਥੀ ਨਵਰਾਜ ਸਿੰਘ ਅਤੇ ਉਸਦੇ ਸਾਥੀ ਵਿਦਿਆਰਥੀਆਂ ਨੇ ਵੀ ਸਟੇਜ ਦੀ ਭੂਮਿਕਾ ਨੂੰ ਬਾਖੂਬੀ ਨਿਭਾਇਆ। ਅਰਥਸ਼ਾਸਤਰ ਵਿਭਾਗ ਦੇ ਵਿਦਿਆਰਥੀ ਅਰਸ਼ਦੀਪ ਸਿੰਘ ਨੇ ਵੀ ਗਰਾਂਊਂਡ ਵਿੱਚ ਆਪਣੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਇਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

spot_img

Share post:

spot_img

Popular

More like this
Related

Bathinda Police ਵੱਲੋਂ ਹਿੰਦੂ ਆਗੂ ਸੰਦੀਪ ਪਾਠਕ ਗ੍ਰਿਫਤਾਰ, ਜਾਣੋਂ ਮਾਮਲਾ

Bathinda News: Bathinda Police ਨੇ ਬੁੱਧਵਾਰ ਨੂੰ ਇੱਕ ਵੱਡੀ...