Donald Trump ਦਾ ਇਕ ਹੋਰ ਵੱਡਾ ਝਟਕਾ, ਹੁਣ ਇਸ ‘ਤੇ ਲਗਾਇਆ ਜਾਵੇਗਾ 25 ਫੀਸਦੀ ਟੈਰਿਫ਼

0
314
+1

ਅਮਰੀਕਾ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਨੇ ਐਲਾਨ ਕੀਤਾ ਹੈ ਕਿ 12 ਮਾਰਚ ਤੋਂ ਸਟੀਲ ਅਤੇ ਐਲੂਮੀਨੀਅਮ ਦੇ ਆਯਾਤ ‘ਤੇ 25 ਫੀਸਦੀ ਟੈਰਿਫ਼ ਲਗਾਇਆ ਜਾਵੇਗਾ। ਇਹ ਕਦਮ ਘਰੇਲੂ ਉਦਯੋਗਾਂ ਦੀ ਸੁਰੱਖਿਆ ਦੇ ਉਦੇਸ਼ ਨਾਲ ਅਮਰੀਕਾ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਵਪਾਰ ਨੀਤੀ ਦਾ ਹਿੱਸਾ ਹੈ। 12 ਮਾਰਚ ਤੋਂ ਟੈਰਿਫ ਸਟੀਲ ਅਤੇ ਐਲੂਮੀਨੀਅਮ ਦੇ ਸਾਰੇ ਆਯਾਤ ‘ਤੇ ਲਾਗੂ ਹੋਣਗੇ। ਵਪਾਰ ਯੁੱਧ ਦਾ ਡਰ ਵੇਖਦੇ ਹੋਏ ਯੂਰਪ ਅਤੇ ਚੀਨ ਨੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ ਅਤੇ ਜਵਾਬੀ ਕਾਰਵਾਈ ਦੇ ਸੰਕੇਤ ਦਿੱਤੇ ਹਨ।

Australia News: ਆਸਟ੍ਰੇਲੀਆ ”ਚ ਪੜ੍ਹਾਈ ਦੌਰਾਨ 48 ਘੰਟਿਆਂ ਤੋਂ ਵੱਧ ਕੀਤਾ ਕੰਮ ਤਾਂ ਹੋਵੇਗਾ ਐਕਸ਼ਨ?

ਦੱਸ ਦਈਏ ਕਿ ਇਸ ਨਾਲ ਅੰਤਰਰਾਸ਼ਟਰੀ ਵਪਾਰ ਵਿਚ ਤਣਾਅ ਵਧ ਸਕਦਾ ਹੈ ਅਤੇ ਸਟੀਲ ਅਤੇ ਐਲੂਮੀਨੀਅਮ ਦੀਆਂ ਕੀਮਤਾਂ ਵਿਚ ਉਤਰਾਅ-ਚੜ੍ਹਾਅ ਆ ਸਕਦਾ ਹੈ।ਯੂਰਪ ਅਤੇ ਚੀਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਇਸ ਟੈਰਿਫ ਨੂੰ ਲਾਗੂ ਕਰਦਾ ਹੈ ਤਾਂ ਉਹ ਅਮਰੀਕੀ ਉਤਪਾਦਾਂ ‘ਤੇ ਵੀ ਸਖਤ ਪਾਬੰਦੀਆਂ ਲਗਾ ਸਕਦੇ ਹਨ। ਇਸ ਫੈਸਲੇ ਤੋਂ ਬਾਅਦ ਗਲੋਬਲ ਬਾਜ਼ਾਰ ‘ਚ ਉਥਲ-ਪੁਥਲ ਤੇਜ਼ ਹੋ ਗਈ ਹੈ ਅਤੇ ਨਿਵੇਸ਼ਕ ਸਥਿਤੀ ‘ਤੇ ਨਜ਼ਰ ਰੱਖ ਰਹੇ ਹਨ।

 

+1

LEAVE A REPLY

Please enter your comment!
Please enter your name here