ਸ਼੍ਰੀਨਗਰ, 21 ਅਕਤੂਬਰ: ਸੂਬੇ ਵਿਚ ਪਿਛਲੇ ਦਿਨੀਂ ਹੋਈਆਂ ਵਿਧਾਨ ਸਭਾ ਚੋਣਾਂ ’ਚ ਨਵੀਂ ਸਰਕਾਰ ਚੁਣੇ ਜਾਣ ਦੇ ਬਾਵਜੂਦ ਜੰਮੂ ਕਮਸ਼ੀਰ ’ਚ ਅੱਤਵਾਦ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਸੋਮਵਾਰ ਨੂੰ ਤੜਕਸਾਰ ਵਾਪਰੀ ਇੱਕ ਦਰਦਨਾਕ ਘਟਨਾ ਵਿਚ ਗੰਧਰਬਾਲ ਇਲਾਕੇ ’ਚ ਇੱਕ ਟਨਲ ਬਣਾ ਰਹੇ ਮਜਦੂਰਾਂ ’ਤੇ ਹੋਏ ਅੱਤਵਾਦੀ ਹਮਲੇ ਵਿਚ ਇੱਕ ਡਾਕਟਰ ਸਹਿਤ ਸੱਤ ਲੋਕਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ:ਪੁਲਿਸ ਵੱਲੋਂ ਸਿੱਖ ਆਗੂ ਗੁਰਪ੍ਰੀਤ ਸਿੰਘ ਹਰੀ ਨੌ ਦੇ ਕਾ+ਤਲਾਂ ਦੇ ਸਕੈਚ ਜਾਰੀ
ਗਗਨਹੀਰ ਇਲਾਕੇ ਵਿਚ ਵਾਪਰੀ ਇਸ ਘਟਨਾ ਸਮੇਂ ਮਜਦੂਰ ਅਤੇ ਹੋਰ ਲੋਕ ਮੈਸ ’ਚ ਖਾਣਾ ਖਾ ਰਹੇ ਸਨ ਕਿ ਅਚਾਨਕ ਤਿੰਨ ਅੱਤਵਾਦੀ ਉਥੇ ਪਹੁੰਚੇ ਅਤੇ ਇੰਨ੍ਹਾਂ ਉਪਰ ਅੰਨੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਮੌਕੇ ਤੋਂ ਫ਼ਰਾਰ ਹੋ ਗਏ। ਮਰਨ ਵਾਲਿਆਂ ਵਿਚ ਇੱਕ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ 30 ਸਾਲਾਂ ਨੌਜਵਾਨ ਗੁਰਮੀਤ ਸਿੰਘ ਵੀ ਸ਼ਾਮਲ ਸੀ। ਘਟਨਾ ਦਾ ਪਤਾ ਚੱਲਦੇ ਹੀ ਵੱਡੀ ਗਿਣਤੀ ਵਿਚ ਸਥਾਨਕ ਪੁਲਿਸ ਤੇ ਫ਼ੌਜ ਦੇ ਜਵਾਨ ਮੌਕੇ ’ਤੇ ਪੁੱਜ ਗਏ ਹਨ ਅਤੇ ਇਲਾਕੇ ਨੂੰ ਘੇਰਾ ਪਾ ਕੇ ਅੱਤਵਾਦੀਆਂ ਦੀ ਖ਼ੋਜ ਕੀਤੀ ਜਾ ਰਹੀ ਹੈ।
Share the post "ਜੰਮੂ ਕਮਸ਼ੀਰ ’ਚ ਮੁੜ ਵੱਡਾ ਅੱਤਵਾਦੀ ਹਮਲਾ, ਇੱਕ ਪੰਜਾਬੀ ਨੌਜਵਾਨ ਸਹਿਤ ਸੱਤ ਜਣਿਆਂ ਦੀ ਹੋਈ ਮੌ+ਤ"