ਹੁਸ਼ਿਆਰਪੁਰ ’ਚ ਗੋ+ਲੀਆਂ ਮਾਰ ਕੇ ਪਿਊ-ਪੁੱਤ ਦਾ ਕਤਲ, ਪੁਰਾਣੀ ਰੰਜਿਸ਼ ਦਾ ਮਾਮਲਾ

Date:

spot_img

ਹੁਸ਼ਿਆਰਪੁਰ, 21 ਅਕਤੂਬਰ: ਬੀਤੀ ਰਾਤ ਇੱਕ ਪੁਰਾਣੀ ਰੰਜਿਸ਼ ਦੇ ਚੱਲਦੇ ਜ਼ਿਲ੍ਹੇ ਦੇ ਪਿੰਡ ਚੱਕੋਵਾਲ ਵਿਖੇ ਕੁੱਝ ਲੋਕਾਂ ਵੱਲੋਂ ਗੋਲੀਆਂ ਮਾਰ ਕੇ ਪਿਊ-ਪੁੱਤ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਸਿਵਲ ਹਸਪਤਾਲ ਦੇ ਬਾਹਰ ਵਾਪਰੀ, ਜਿੱਥੇ ਮ੍ਰਿਤਕ ਕਸ਼ਮੀਰੀ ਲਾਲ ਅਪਣੇ ਪੁੱਤਰ ਅਮਰਜੀਤ ਨਾਲ ਕਾਰ ਵਿਚ ਬਾਹਰ ਜਾ ਰਿਹਾ ਸੀ। ਸੂਚਨਾ ਮੁਤਾਬਕ ਕਸ਼ਮੀਰੀ ਲਾਲ ਦੇ ਛੋਟੇ ਬੇਟੇ ਦੇ ਘਰ ਲੜਕੇ ਨੇ ਜਨਮ ਲਿਆ ਸੀ, ਜਿਸਦੇ ਚੱਲਦੇ ਦੋਨੋਂ ਪਿਊ-ਪੁੱਤ ਹਸਪਤਾਲ ਵਿਚ ਦਾਖ਼ਲ ਆਪਣੀ ਨੂੰਹ ਰਾਣੀ ਤੇ ਹੋਰ ਪ੍ਰਵਾਰਕ ਮੈਂਬਰਾਂ ਨੂੰ ਰੋਟੀ ਦੇ ਕੇ ਵਾਪਸ ਆਏ ਸਨ।

ਇਹ ਵੀ ਪੜ੍ਹੋ:ਦੂਜੀ ਵਾਰ ਕੱਪੜਿਆਂ ਦੇ ਸੋਅਰੂਮ ’ਚ ਚੋਰੀ ਕਰਨ ਆਇਆ ‘ਚੋਰ’ ਦੂਜੀ ਮੰਜਿਲ਼ ਤੋਂ ਡਿੱਗਿਆ

ਇਸ ਦੌਰਾਨ ਜਦ ਦੋਨੋਂ ਰਾਤ ਸਮੇਂ ਆਪਣੀ ਇਨੋਵਾ ਕਾਰ ’ਤੇ ਸਵਾਰ ਹੋ ਕੇ ਵਾਪਸ ਆਪਣੇ ਪਿੰਡ ਤਲਵੰਡੀ ਅਰਾਈਆ ਵੱਲ ਘਰ ਨੂੰ ਚੱਲਣ ਲੱਗੇ ਤਾਂ ਸਿਵਲ ਹਸਪਤਾਲ ਦੇ ਗੇਟ ਅੱਗੇ ਪਹਿਲਾਂ ਤੋਂ ਹੀ ਘਾਤ ਲਗਾ ਕੇ ਬੈਠੇ ਹੋਏ ਸੱਤ-ਅੱਠ ਹਮਲਾਵਾਰਾਂ ਨੇ ਗੱਡੀ ਰੋਕ ਲਈ ਤੇ ਡਰਾਈਵਰ ਸਾਈਡ ਕਾਰ ਦਾ ਸ਼ੀਸਾ ਭੰਨ ਕੇ ਅੰਨੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਘਟਨਾ ਵਿਚ ਅਮਰਜੀਤ ਤੇ ਕਸ਼ਮੀਰੀ ਲਾਲ ਦੀ ਮੌਤ ਹੋ ਗਈ ਤੇ ਗੱਡੀ ਵਿਚ ਸਵਾਰ ਦੋ ਛੋਟੇ ਬੱਚੇ ਗੰਭੀਰ ਜਖਮੀ ਹੋ ਗਏ। ਉਧਰ ਮੌਕੇ ’ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੁਢਲੀ ਜਾਂਚ ਮੁਤਾਬਕ ਇਹ ਘਟਨਾ ਪੁਰਾਣੀ ਰੰਜਿਸ਼ ਕਾਰਨ ਵਾਪਰੀ ਹੈ।

 

LEAVE A REPLY

Please enter your comment!
Please enter your name here

spot_img

Share post:

Popular

More like this
Related

मुख्यमंत्री ने सभी विभागों को अपने 5 साल का रोडमैप एआई टूल पर अपलोड करने के दिए निर्देश

👉मुख्यमंत्री ने हरियाणा विजन-2047 के तहत पुलिस हाउसिंग कॉरपोरेशन...

मुख्यमंत्री ने मार्च 2027 तक 12 फुट की हर सड़क को 18 फुट चौड़ा करने के निर्देश दिए

👉मुख्यमंत्री श्री नायब सिंह सैनी ने हरियाणा विजन-2047 के...

प्रदेश में सभी पात्र परिवारों को दी जाएगी आवास सुविधा: मुख्यमंत्री

👉मुख्यमंत्री श्री नायब सिंह सैनी ने हरियाणा विजन-2047 के...