Bathinda ‘ਚ ਇੱਕ ਹੋਰ ਲਾਸ਼ ਗੰਦੇ ਨਾਲੇ ਵਿਚੋਂ ਬਰਾਮਦ; 29 ਦਿਨਾਂ ਤੋਂ ਮ੍ਰਿਤਕ ਸੀ ਲਾਪਤਾ

Date:

spot_img

Bathinda News: ਬਠਿੰਡਾ ਜ਼ਿਲ੍ਹੇ ਦੇ ਥਾਣਾ ਕੋਟਫੱਤਾ ਨਜ਼ਦੀਕ ਗੁਜਰਦੇ ਗੰਦੇ ਨਾਲੇ ਵਿਚੋਂ ਇੱਕ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਪਿਛਲੇ 29 ਦਿਨਾਂ ਤੋਂ ਲਾਪਤਾ ਸੀ, ਜਿਸਦੀ ਪਹਿਚਾਣ ਲਖਵੀਰ ਸਿੰਘ (42 ਸਾਲਾ ) ਪੁੱਤਰ ਕਰਨੈਲ ਸਿੰਘ ਵਾਸੀ ਧਨ ਸਿੰਘ ਖਾਨਾ ਵਜੋਂ ਹੋਈ ਹੈ। ਦਸਿਆ ਜਾ ਰਿਹਾ ਕਿ ਮ੍ਰਿਤਕ ਲਖਵੀਰ ਸਿੰਘ ਲੰਘੀ 6 ਅਗਸਤ ਨੂੰ ਘਰੋਂ ਕੁੱਝ ਸਮਾਨ ਲੈਣ ਲਈ ਬਾਹਰ ਗਿਆ ਸੀ ਪਰੰਤੂ ਵਾਪਸ ਨਹੀਂ ਆਇਆ। ਹਾਲਾਂਕਿ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ‘ਤੇ ਪੁਲਿਸ ਨੇ ਲਖਵੀਰ ਸਿੰਘ ਦੇ ਲਾਪਤਾ ਹੋਣ ਦੀ ਰਪਟ ਦਰਜ਼ ਕਰਕੇ ਭਾਲ ਕੀਤੀ ਸੀ ਪ੍ਰੰਤੂ ਹੁਣ ਉਸਦੀ ਮਾਣਕਖਾਨਾ ਨੇੜੇ ਇੱਕ ਨਾਲੇ ਦੀ ਸਲੈਬ ਹੇਠਾਂ ਬਰਾਮਦ ਹੋਈ ਹੈ।

ਇਹ ਵੀ ਪੜ੍ਹੋ ਮੁੱਖ ਮੰਤਰੀ ਸਿਹਤ ਯੋਜਨਾ ਹੋਈ ਡਿਜੀਟਲ; ਪੰਜਾਬ ਦੇ ਲਾਭਪਾਤਰੀ ਹੁਣ ਘਰ ਬੈਠੇ ਡਾਊਨਲੋਡ ਕਰ ਸਕਣਗੇ ਆਪਣਾ ₹10 ਲੱਖ ਦਾ ਹੈਲਥ ਕਾਰਡ*

ਘਟਨਾ ਦੀ ਜਾਣਕਾਰੀ ਮਿਲਣ ‘ਤੇ ਨੌਜਵਾਨ ਵੈਲਫੇਅਰ ਸੋਸਾਇਟੀ ਦੇ ਸੁਮਿਤ ਮਹੇਸ਼ਵਰੀ ਅਤੇ ਰਾਜਵਿੰਦਰ ਧਾਲੀਵਾਲ ਕੋਟਫੱਤਾ ਪੁਲਿਸ ਦੇ ਨਾਲ ਮੌਕੇ ‘ਤੇ ਪਹੁੰਚੇ। ਸੰਸਥਾ ਦੇ ਮੈਂਬਰਾਂ ਨੇ ਸੜੀ ਹੋਈ ਲਾਸ਼ ਨੂੰ ਨਾਲੇ ਵਿੱਚੋਂ ਕੱਢਿਆ। ਮੁੱਢਲੀ ਪੁਲਿਸ ਕਾਰਵਾਈ ਤੋਂ ਬਾਅਦ, ਸੰਸਥਾ ਦੇ ਮੈਂਬਰ ਲਾਸ਼ ਨੂੰ ਪੋਸਟਮਾਰਟਮ ਲਈ ਬਠਿੰਡਾ ਸਿਵਲ ਹਸਪਤਾਲ ਲੈ ਗਏ। ਇਸ ਘਟਨਾ ਦੀ ਇਲਾਕੇ ਭਰ ਵਿਚ ਚਰਚਾ ਹੈ। ਪੁਲਿਸ ਵੱਲੋਂ ਡੂੰਘਾਈ ਨਾਲ ਜਾਂਚ ਜਾਰੀ ਹੈ। ਦਸਣਾ ਬਣਦਾ ਹੈ ਕਿ ਦੋ ਦਿਲ ਪਹਿਲਾਂ ਜੀਵਨ ਸਿੰਘ ਵਾਲਾ ਦੇ ਕੋਲੋਂ ਗੁਜਰਦੇ ਗੰਦੇ ਨਾਲੇ ਵਿਚੋਂ ਇੱਕ ਲਾਸ਼ ਬਰਾਮਦ ਹੋਈ ਸੀ, ਜਿਸਦਾ ਕਤਲ ਕਰਕੇ ਇੱਥੇ ਸੁੱਟਿਆ ਗਿਆ ਸੀ। ਲਖਵੀਰ ਸਿੰਘ ਦੇ ਮਾਮਲੇ ਵਿਚ ਪ੍ਰਵਾਰ ਵੱਲੋਂ ਕਿਸੇ ਅਣਹੋਣੀ ਦੀ ਸ਼ੰਕਾਂ ਜਤਾਈ ਗਈ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

CM Bhagwant Mann ਦੀ ਧਰਮਪਤਨੀ Dr Gurprit Kaur Mann ਨੈ ‘ਖ਼ਹਿਰਾ ਤੇ ਮਜੀਠਿਆ’ ਨੂੰ ਭੇਜਿਆ Legal Notice!

Punjab News: CM Bhagwant Mann; ਪੰਜਾਬ ਦੇ ਮੁੱਖ ਮੰਤਰੀ...

Capt ਮੁੜ ਪੁਰਾਣੇ ਮੂਡ ‘ਚ!, Modi ਤੋਂ ਪੁੱਛਿਆ ‘ਦਿਮਾਗੀ ਨਕਸਲ’ ਸ਼ਬਦ ਦਾ ਮਤਬਲ ?

Chandigarh News: Capt; ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ...