WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਸੰਗਰੂਰਕਿਸਾਨ ਤੇ ਮਜ਼ਦੂਰ ਮਸਲੇਪਟਿਆਲਾ

ਮੰਦਭਾਗੀ ਖ਼ਬਰ: ਖ਼ਨੌਰੀ ਬਾਰਡਰ ’ਤੇ ਬਠਿੰਡਾ ਜ਼ਿਲ੍ਹੇ ਦੇ ਇੱਕ ਹੋਰ ਕਿਸਾਨ ਦੀ ਹੋਈ ਮੌਤ

ਖਨੌਰੀ, 23 ਫ਼ਰਵਰੀ: ਸੰਯੁਕਤ ਕਿਸਾਨ ਮੋਰਚੇ (ਗੈਰ ਰਾਜਨੀਤਕ) ਵੱਲੋਂ ਐਮਐਸਪੀ ’ਤੇ ਕਾਨੂੰਨੀ ਗਰੰਟੀ ਅਤੇ ਕਿਸਾਨਾਂ ਦੀ ਮੁਕੰਮਲ ਕਰਜ਼ਾ ਮੁਕਤੀ ਨੂੰ ਲੈ ਕੇ 13 ਫ਼ਰਵਰੀ ਤੋਂ ਦਿੱਤੇ ਦਿੱਲੀ ਕੂਚ ਦੇ ਸੱਦੇ ਦੌਰਾਨ ਸ਼ੰਭੂ ਅਤੇ ਖਨੌਰੀ ਬਾਰਡਰਾਂ ’ਤੇ ਹਰਿਆਣਾ ਪੁਲਿਸ ਦੀਆਂ ਧੱਕੇਸ਼ਾਹੀਆਂ ਵਿਰੁਧ ਚੱਲ ਰਹੇ ਸੰਘਰਸ਼ ਦੌਰਾਨ ਬੀਤੀ ਰਾਤ ਖਨੌਰੀ ਬਾਰਡਰ ਉਪਰ ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਇੱਕ ਹੋਰ ਕਿਸਾਨ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਕਿਸਾਨ ਦਰਸ਼ਨ ਸਿੰਘ ਪੁੱਤਰ ਜਰਨੈਲ ਸਿੰਘ ਬਠਿੰਡਾ ਸ਼ਹਿਰ ਦੇ ਨਜਦੀਕੀ ਪਿੰਡ ਅਮਰਗੜ੍ਹ ਦਾ ਰਹਿਣ ਵਾਲਾ ਦਸਿਆ ਜਾ ਰਿਹਾ।

Big News: ਮੁੱਖ ਮੰਤਰੀ ਵੱਲੋਂ ‘ਸ਼ੁਭਕਰਨ’ ਦੇ ਪ੍ਰਵਾਰ ਨੂੰ ਇੱਕ ਕਰੋੜ ਤੇ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ

ਇਹ ਕਿਸਾਨ ਕੁੱਝ ਦਿਨਾਂ ਤੋਂ ਕਿਸਾਨ ਮੋਰਚੇ ਵਿਚ ਡਟਿਆ ਹੋਇਆ ਸੀ। ਇਸ ਦੌਰਾਨ ਉਸਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ, ਜਿਸਦੇ ਚੱਲਦੇ ਉਸਦੀ ਮੌਤ ਹੋ ਗਈ। ਮ੍ਰਿਤਕ ਦੇ ਪਿੰਡ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਕਿਸਾਨ ਦੇ ਇੱਕ ਲੜਕਾ ਅਤੇ ਲੜਕੀ ਸੀ। ਲੜਕੀ ਪਹਿਲਾਂ ਵਿਆਹੀ ਹੋਈ ਸੀ ਤੇ ਲੜਕੇ ਦਾ ਵਿਆਹ ਕੁੱਝ ਸਮਾਂ ਪਹਿਲਾਂ ਹੀ ਕੀਤਾ ਸੀ। ਜਿਸਤੋਂ ਬਾਅਦ ਹੁਣ ਇਹ ਕਿਸਾਨ ਸੰਘਰਸ਼ ਵਿਚ ਲੜਾਈ ਲੜ ਰਿਹਾ ਸੀ। ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਵੀ ਖਨੌਰੀ ਬਾਰਡਰ ’ਤੇ ਕੁੱਝ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ, ਜਿੰਨ੍ਹਾਂ ਵਿਚ ਬਠਿੰਡਾ ਜ਼ਿਲ੍ਹੈ ਦੇ ਪਿੰਡ ਬੱਲ੍ਹੋ ਦਾ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਵੀ ਸ਼ਾਮਲ ਹੈ, ਜਿਸਦੀ ਗੋਲੀ ਲੱਗਣ ਕਾਰਨ ਮੌਤ ਹੋਈ ਸੀ

 

 

Related posts

ਸੰਗਰੂਰ ਦੇ ਸਰਕਾਰੀ ਮੇਰੀਟੋਰੀਅਸ ਸਕੂਲ ‘ਚ ਬੱਚਿਆ ਦੀ ਵਿਗੜੀ ਸਿਹਤ, ਪ੍ਰਸ਼ਾਸ਼ਨ ਨੂੰ ਪਈ ਭਾਜੜਾ, ਠੇਕੇਦਾਰ ਗ੍ਰਿਫ਼ਤਾਰ

punjabusernewssite

ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸਤੌਜ ਤੋਂ ਹੋਈ ਝੋਨੇ ਦੀ ਸਿੱਧੀ ਬਿਜਾਈ ਦੀ ਸ਼ੁਰੂਆਤ

punjabusernewssite

ਮੰਗ ਪੱਤਰ ਨਾ ਲੈਣ ਆਉਣ ’ਤੇ ਭੜਕੇ ਕਿਸਾਨਾਂ ਨੇ ਬਾਦਲਾਂ ਦੇ ਗੇਟ ਅੱਗੇ ਚਿਪਕਾਇਆ ਚੇਤਾਵਨੀ ਪੱਤਰ

punjabusernewssite