Bathinda ‘ਚ ਸ਼ਰਾਬ ਦੇ ਠੇਕੇ ‘ਤੇ ਇੱਕ ਹੋਰ ਕ.ਤ.ਲ; ਸਾਬਕਾ ਸਰਪੰਚ ਨੂੰ ਕੁਹਾੜੀ ਨਾਲ ਵੱਢਿਆ..

Date:

spot_img

Bathinda News: Bathinda ‘ਚ ਕਰੀਬ 10 ਦਿਨਾਂ ਦੇ ਵਕਫ਼ੇ ਵਿਚ ਸ਼ਰਾਬ ਦੇ ਠੇਕੇ ਉੱਪਰ ਦੂਜ਼ਾ ਕਤਲ ਹੋ ਗਿਆ ਹੈ। ਐਤਵਾਰ ਨੂੰ ਦੇਰ ਸ਼ਾਮ ਵਾਪਰੀ ਤਾਜ਼ਾ ਘਟਨਾ ਵਿਚ ਬਠਿੰਡਾ ਦੇ ਨਾਲ ਲੱਗਦੇ ਪਿੰਡ ਜੱਸੀ ਦੇ ਚੌਕ ‘ਚ ਸਥਿਤ ਸ਼ਰਾਬ ਦੇ ਠੇਕੇ ਉੱਪਰ ਨਜ਼ਦੀਕੀ ਪਿੰਡ ਫ਼ੂਸ ਮੰਡੀ ਦੇ ਸਾਬਕਾ ਸਰਪੰਚ ਨੂੰ ਕੁਹਾੜੀ ਨਾਲ ਵੱਢ ਦਿੱਤਾ। ਕਾਤਲ ਵੀ ਕਥਿਤ ਤੌਰ ‘ਤੇ ਇਸੇ ਪਿੰਡ ਦਾ ਦਸਿਆ ਜਾ ਰਿਹਾ। ਮ੍ਰਿਤਕ ਦੀ ਪਹਿਚਾਣ ਜਗਤਾਰ ਸਿੰਘ ਉਰਫ਼ ਤਾਰਾ (65 ਸਾਲ) ਪੁੱਤਰ ਮੁਖਤਿਆਰ ਸਿੰਘ ਸਾਬਕਾ ਸਰਪੰਚ ਪਿੰਡ ਫ਼ੂਸ ਮੰਡੀ ਦੇ ਤੌਰ ‘ਤੇ ਹੋਈ ਹੈ। ਮੁਲਜ਼ਮ ਦਾ ਨਾਮ ਗੁਰਬਖ਼ਸ ਸਿੰਘ ਦਸਿਆ ਜਾ ਰਿਹਾ, ਜਿਸਨੂੰ ਪੁਲਿਸ ਨੇ ਕੁਹਾੜੀ ਸਮੇਤ ਕਾਬੂ ਕਰ ਲਿਆ ਹੈ। ਇਸ ਕਤਲ ਪਿੱਛੇ ਨਿੱਜ਼ੀ ਰੰਜਿਸ਼ ਦੱਸੀ ਜਾ ਰਹੀ ਹੈ। ਘਟਨਾ ਦਾ ਪਤਾ ਲੱਗਦੇ ਹੀ ਬਠਿੰਡਾ ਤੋਂ ਐਸਪੀ ਸਿਟੀ ਆਸ਼ਵੰਤ ਸਿੰਘ ਧਾਲੀਵਾਲ, ਡੀਐਸਪੀ ਸਿਟੀ ਅਰੁਣ ਮੁੰਡਨ ਅਤੇ ਐਸਐਚਓ ਕੈਂਟ ਸਮੇਤ ਪੁਲਿਸ ਟੀਮਾਂ ਪੁੱਜੀਆਂ, ਜਿੰਨ੍ਹਾਂ ਸਹਾਰਾ ਜਨ ਸੇਵਾ ਦੇ ਵਲੰਟੀਅਰਾਂ ਦੀ ਮੱਦਦ ਨਾਲ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਪਹੁੰਚਾਇਆ। ਐਸਪੀ ਆਸ਼ਵੰਤ ਧਾਲੀਵਾਲ ਨੇ ਮੀਡੀਆ ਨੂੰ ਦਸਿਆ ਕਿ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

CM Nayab Singh Saini ਵੱਲੋਂ ਸਿੰਗਾਪੁਰ ਦੇ ਨਿਵੇਸ਼ਕਾਂ ਨੂੰ ਹਰਿਆਣਾ ਵਿੱਚ ਨਿਵੇਸ਼ ਦਾ ਸੱਦਾ

👉ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ...

ਹਰੇਕ ਮਾਂ ਤੇ ਭੈਣ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀ ਬ੍ਰਾਂਡ ਅੰਬੈਸਡਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

👉ਔਰਤਾਂ ਦੇ ਬੈਂਕ ਖਾਤਿਆਂ ਵਿੱਚ ਸਨਮਾਨ ਰਾਸ਼ੀ ਵਜੋਂ 3,824.87...