Amritsar News: ਪਿਛਲੇ ਕੁੱਝ ਦਿਨਾਂ ਤੋਂ ਪੁਲਿਸ ਤੇ ਬਦਮਾਸ਼ਾਂ ਵਿਚਕਾਰ ਹੋ ਰਹੇ ਮੁਕਾਬਲਿਆਂ ਦੀ ਲੜੀ ਵਿਚ ਅੱਜ ਸ਼ੁੱਕਰਵਾਰ ਨੂੰ ਇੱਕ ਹੋਰ ਮੁਕਾਬਲਾ ਜੁੜ ਗਿਆ ਹੈ। ਇਹ ਮੁਕਾਬਲਾ ਗੁੰਮਟਾਲਾ ਇਲਾਕੇ ਵਿਚ ਵਾਪਰਿਆਂ ਹੈ, ਜਿੱਥੇ ਪੁਲਿਸ ਇਸਨੂੰ ਹਥਿਆਰਾਂ ਦੀ ਰਿਕਵਰੀ ਲਈ ਲੈ ਕੇ ਆਈ ਹੋਈ ਸੀ। ਜਿੱਥੇ ਉਸਨੇ ਪਹਿਲਾਂ ਹੀ ਲੁਕੋ ਕੇ ਰੱਖੇ ਪਿਸਤੌਲ ਨਾਲ ਪੁਲਿਸ ’ਤੇ ਗੋਲੀ ਚਲਾ ਦਿੱਤੀ।
ਇਹ ਵੀ ਪੜ੍ਹੋ ਅਧਿਕਾਰੀ ਨੇ ਚੁੱਕਿਆ ਖੌਫ਼ਨਾਕ ਕਦਮ, ਕੀਤੀ ਆਤਮਹੱਤਿਆ
ਪੁਲਿਸ ਵੱਲੋਂ ਵੀ ਜਵਾਬੀ ਗੋਲੀਬਾਰੀ ਕੀਤੀ ਗਈ, ਜਿਸ ਦੌਰਾਨ ਇੱਕ ਗੋਲੀ ਉਕਤ ਨੌਜਵਾਨ ਦੀ ਲੱਤ ’ਤੇ ਲੱਗੀ ਅਤੇ ਉਹ ਜਖ਼ਮੀ ਹੋ ਗਿਆ। ਉਸਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜਖ਼ਮੀ ਨੌਜਵਾਨ ਦੀ ਪਹਿਚਾਣ ਗੁਰਪ੍ਰੀਤ ਗੋਪੀ ਵਾਸੀ ਤਰਨਤਾਰਨ ਵਜੋਂ ਹੋਈ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਗੋਪੀ ਗੱਡੀਆਂ ਚੋਰੀ ਕਰਨ ਦਾ ਮਾਸਟਰਮਾਂਈਡ ਸੀ ਤੇ ਉਸਨੇਆਪਣੇ ਕੋਲ ਇੱਕ ਪਿਸਤੌਲ ਵੀ ਮੰਨਿਆ ਸੀ , ਜਿਸਨੂੰ ਉਸਨੇ ਗੁੰਮਟਾਲਾ ਦੇ ਸੁੰਨਸਾਨ ਇਲਾਕੇ ਵਿਚ ਛਿਪਾ ਕੇ ਰੱਖਿਆ ਹੋਇਆ ਸੀ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।