ਮੰਦਭਾਗੀ ਖ਼ਬਰ; ਦੋਸਤ ਦੀ ਭੈਣ ਦੇ ਵਿਆਹ ’ਚ ਜਾ ਰਹੇ ਚਾਰ ਦੋਸਤਾਂ ਦੀ ਹਾਦਸੇ ਵਿਚ ਹੋਈ ਮੌ+ਤ

Date:

spot_img

Haryana News: ਬੀਤੀ ਦੇਰ ਰਾਤ ਹਿਸਾਰ-ਮੰਗਲੀ ਰੋਡ ’ਤੇ ਵਾਪਰੇ ਇੱਕ ਦਰਦਨਾਕ ਕਾਰ ਹਾਦਸੇ ਵਿਚ ਚਾਰ ਦੋਸਤਾਂ ਦੀ ਮੌਕੇ ’ਤੇ ਹੀ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਨੌਜਵਾਨਾਂ ਆਪਣੇ ਇੱਕ ਹੋਰ ਦੋਸਤ ਦੀ ਭੈਣ ਦੇ ਵਿਆਹ ’ਤੇ ਜਾ ਰਹੇ ਸਨ। ਮਰਨ ਵਾਲੇ ਇੰਨ੍ਹਾਂ ਚਾਰਾਂ ਦੋਸਤਾਂ ਦੀ ਉਮਰ 18 ਤੋਂ 19 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ, ਜੋਕਿ ਸਰਕਾਰੀ ਪੋਲੀਟੈਕਨਿਕ ਕਾਲਜ਼ ’ਚ ਇੱਕ ਹੀ ਕਲਾਸ ਦੇ ਵਿਦਿਆਰਥੀ ਸਨ। ਇਹ ਘਟਨਾ ਸੜਕ ਉਪਰ ਪਏ ਖੱਡਿਆ ਕਾਰਨ ਕਾਰ ਦੇ ਬੇਕਾਬੂ ਹੋਣ ਦੇ ਚੱਲਦੇ ਵਾਪਰੀ ਤੇ ਕਾਰ ਸਿੱਧੀ ਸੜਕ ਕਿਨਾਰੇ ਇੱਕ ਦਰੱਖਤ ਨਾਲ ਟਕਰਾ ਗਈ। ਇਹ ਹਾਦਸਾ ਇੰਨ੍ਹਾਂ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ।ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਨਿਤੀਸ਼ ਵਾਸੀ ਹਰੀਕੋਟ ਅਤੇ ਨਿਖਿਲ, ਅੰਕੁਸ਼ ਤੇ ਸਹਿਲ ਸਾਰੇ ਨਿਵਾਸੀ ਮੰਗਲੀ ਦੇ ਤੌਰ ’ਤੇ ਹੋਈ ਹੈ।

ਇਹ ਵੀ ਪੜ੍ਹੋ  ਅਧਿਕਾਰੀ ਨੇ ਚੁੱਕਿਆ ਖੌਫ਼ਨਾਕ ਕਦਮ, ਕੀਤੀ ਆਤਮਹੱਤਿਆ

ਨਿਖਲ ਨੇ ਕੁੱਝ ਦਿਨਾਂ ਬਾਅਦ ਵਿਦੇਸ਼ ’ਚ ਉਚੇਰੀ ਪੜਾਈ ਲਈ ਜਾਣਾ ਸੀ। ਇਸ ਘਟਨਾ ਕਾਰਨ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਦੋੜ ਗਈ ਤੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਦਸਿਆ ਜਾ ਰਿਹਾ ਕਿ ਮਰਨ ਵਾਲਿਆਂ ਵਿਚੋਂ ਇੱਕ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜਿਸ ਕਾਰਨ ਘਰ ਖ਼ਤਮ ਹੋ ਗਿਆ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਅੱਜ ਲਾਸ਼ਾਂ ਦਾ ਪੋਸਟਮਾਰਟਮ ਕਰਵਾਊਣ ਤੋਂ ਬਾਅਦ ਅੰਤਿਮ ਸੰਸਕਾਰ ਲਈ ਪ੍ਰਵਾਰ ਨੂੰ ਸੌਂਪ ਦਿੱਤਾ ਹੈ। ਉਨ੍ਹਾਂ ਦਸਿਆ ਕਿ ਇਹ ਕੁਦਰਤੀ ਹਾਦਸਾ ਹੈ, ਜਿਸ ਕਾਰਨ ਬਣਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਗਈ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

CM Nayab Singh Saini ने स्वीडन में एरिक्सन और Truecaller हेडक्वॉर्टर का किया दौरा

👉संचार की नवीनतम तकनीकों, आपातकालीन रोबोटिक्स एवं स्पैम कॉल...

CM Nayab Singh Saini के स्वीडन दौरे में 4000 करोड़ रुपये के एलओआई साइन

👉गुरुग्राम-स्टॉकहोम सिटी-टू-सिटी सहयोग; सशक्त एवं आत्मनिर्भर भारत के क्षेत्र...