👉ਰਿਸ਼ਤੇਦਾਰ ਹੀ ਨਿਕਲਿਆ ਮੁਲਜਮ, ਟਰੱਕ ਨੂੰ ਲੈ ਕੇ ਚੱਲ ਰਿਹਾ ਸੀ ਵਿਵਾਦ
ਫ਼ਤਿਹਗੜ੍ਹ ਸਾਹਿਬ, 5 ਜਨਵਰੀ: ਅਮਰੀਕਾ ’ਚ ਰਹਿੰਦੇ ਇੱਕ ਹੋਰ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਢਲੀ ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਦੀ ਛਾਤੀ ਵਿਚ ਹੀ ਸਿੱਧੀਆਂ ਪੰਜ ਗੋਲੀਆਂ ਮਾਰੀਆਂ ਗਈਆਂ, ਜਿਸ ਕਾਰਨ ਉਸਦੀ ਥਾਈਂ ਮੌਤ ਹੋ ਗਈ।
ਇਹ ਵੀ ਪੜ੍ਹੋ ਰਾਜਾ ਵੜਿੰਗ ਨੇ ਜਥੇਦਾਰ ਨੂੰ ਪੱਤਰ ਲਿਖ ਕੇ ਡਾ ਮਨਮੋਹਨ ਸਿੰਘ ਨੂੰ ਪੰਥ ਰਤਨ ਦੇਣ ਦੀ ਕੀਤੀ ਅਪੀਲ
ਮੁਢਲੀ ਜਾਣਕਾਰੀ ਮੁਤਾਬਕ ਇਹ ਵੀ ਪਤਾ ਲੱਗਿਆ ਹੈ ਕਿ ਇਸ ਘਟਨਾ ਨੂੰ ਅੰਜਾਮ ਮ੍ਰਿਤਕ ਦੇ ਕਿਸੇ ਦੂਰ ਦੀ ਰਿਸ਼ਤੇਦਾਰੀ ਵਿਚੋਂ ਪੰਜਾਬੀ ਨੌਜਵਾਨ ਨੇ ਦਿੱਤਾ ਹੈ। ਜਿਸਦੇ ਨਾਲ ਉਸਦਾ ਟਰੱਕ ਨੂੰ ਲੈਕੇ ਵਿਵਾਦ ਚੱਲ ਰਿਹਾ ਸੀ। ਮ੍ਰਿਤਕ ਨੌਜਵਾਨ ਦੀ ਪਹਿਚਾਣ ਜਤਿੰਦਰ ਸਿੰਘ 39 ਸਾਲ ਵਾਸੀ ਪਿੰਡ ਰੀਆ ਵਜੋਂ ਹੋਈ ਹੈ।
ਇਹ ਵੀ ਪੜ੍ਹੋ ਵਿਜੀਲੈਂਸ ਦੀ ਪੁਛਗਿਛ ’ਚ ਵੱਡਾ ਖ਼ੁਲਾਸਾ:ਹਰ ਮਹੀਨੇ ਵੱਡੇ ਅਫ਼ਸਰਾਂ ਦੇ ਨਾਂ ’ਤੇ ਗੰਨਮੈਨ ਇਕੱਠੇ ਕਰਦੇ ਸਨ 25-30 ਲੱਖ
ਮ੍ਰਿਤਕ ਜਤਿੰਦਰ ਸਿੰਘ ਕਰੀਬ ਸੱਤ ਸਾਲ ਪਹਿਲਾਂ ਅਮਰੀਕਾ ਗਿਆ ਸੀ ਤੇ ਉਸਦੇ ਬੱਚੇ ਮਰਚ 2024 ਵਿਚ ਉਸਦੇ ਕੋਲ ਗਏ ਸਨ। ਮ੍ਰਿਤਕ ਜਤਿੰਦਰ ਸਿੰਘ ਦੇ ਇੱਥੇ ਰਹਿੰਦੇ ਪ੍ਰਵਾਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK