ਮਾਮੂਲੀ ਹਾਦਸੇ ਤੋਂ ਬਾਅਦ ਬੱਸ ਦੇ ਡਰਾਈਵਰ-ਕੰਢਕਟਰ ਨੇ ਗਰੀਬ ਟਰੈਕਟਰ ਡਰਾਈਵਰ ਨੂੰ ਕੁੱਟ-ਕੁੱਟ ਕੇ ਮਾ+ਰਿਆ!

0
829

👉ਪੁਲਿਸ ਵੱਲੋਂ ਪਰਚਾ ਦਰਜ਼ ਕਰਕੇ ਕੰਢਕਟਰ ਨੂੰ ਕੀਤਾ ਗ੍ਰਿਫਤਾਰ, ਮ੍ਰਿਤਕ ਦੇ ਪਿੰਡ ਦੇ ਲੋਕਾਂ ਵਿਚ ਭਾਰੀ ਰੋਸ਼
Samarala News: ਬੀਤੀ ਦੇਰ ਸ਼ਾਮ ਖੰਨਾ ਪੁਲਿਸ ਜ਼ਿਲ੍ਹੇ ’ਚ ਵਾਪਰੀ ਇੱਕ ਦੁਖਦਾਈਕ ਤੇ ਦਰਦਨਾਕ ਘਟਨਾ ਵਿਚ ਇੱਕ ਮਾਮੁੂਲੀ ਸੜਕ ਹਾਦਸੇ ਤੋਂ ਬਾਅਦ ਇੱਕ ਪ੍ਰਾਈਵੇਟ ਬੱਸ ਦੇ ਡਰਾਈਵਰ-ਕੰਢਕਟਰ ਵੱਲੋਂ ਟਰੈਕਟਰ ਡਰਾਈਵਰ ਦਾ ਕਥਿਤ ਤੌਰ ‘ਤੇ ਕੁੱਟ-ਕੁੱਟ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।

ਘਟਨਾ ਤੋਂ ਬਾਅਦ ਮੌਕੇ ’ਤੇ ਪੁੱਜ ਕੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਦੀ ਪਹਿਚਾਣ ਮਨਜੀਤ ਸਿੰਘ (45 ਸਾਲ) ਪਿੰਡ ਹਰੀਓ ਕਲਾ ਦੇ ਤੌਰ ’ਤੇ ਹੋਈ ਹੈ। ਮ੍ਰਿਤਕ ਦੇ ਪਿੰਡ ਦੇ ਲੋਕਾਂ ਵਿਚ ਘਟਨਾ ਤੋਂ ਬਾਅਦ ਭਾਰੀ ਰੋਸ਼ ਦੇਖਣ ਨੂੰ ਮਿਲ ਰਿਹਾ ਤੇ ਉਨ੍ਹਾਂ ਵੱਲੋਂ ਡਰਾਈਵਰ-ਕੰਢਕਟਰ ਉਪਰ ਸ਼ਰੇਆਮ ਗੁੰਡਾਗਰਦੀ ਦੇ ਦੋਸ਼ ਲਗਾਉਂਦਿਆਂ ਕਤਲ ਦਾ ਪਰਚਾ ਦਰਜ਼ ਕਰਨ ਦੀ ਮੰਗ ਕੀਤੀ ਗਈ ਹੈ।

ਇਹ ਵੀ ਪੜ੍ਹੋ ਭਾਈ ਅੰਮ੍ਰਿਤਪਾਲ ਸਿੰਘ ਉਪਰ ਲੱਗਿਆ ਐਨਐਸਏ ਇੱਕ ਸਾਲ ਲਈ ਹੋਰ ਵਧਿਆ,ਸਸਪੈਂਸ ਬਰਕਰਾਰ!

ਮ੍ਰਿਤਕ ਦੇ ਰਿਸ਼ਤੇ ਵਿਚੋਂ ਲੱਗਦੇ ਭਤੀਜ਼ੇ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਸਿਆ ਕਿ ‘‘ ਮਨਜੀਤ ਸਿੰਘ ਦੀ ਪਤਨੀ ਦੀ ਕਾਫ਼ੀ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ ਤੇ ਆਪਣੇ ਮੁੰਡੇ ਨੂੰ ਉਸਨੇ ਕਾਫ਼ੀ ਔਖਾ-ਸੌਖਾ ਹੋ ਕੇ ਵਿਦੇਸ਼ ਭੇਜ ਦਿੱਤਾ ਸੀ। ਹੁਣ ਉਹ ਕਿਸੇ ਦੇ ਟਰੈਕਟਰ ’ਤੇ ਡਰਾਈਵਰੀ ਕਰਕੇ ਆਪਣਾ ਪੇਟ ਪਾਲ ਰਿਹਾ ਸੀ। ’’

ਸੂਚਨਾ ਮੁਤਾਬਕ ਇਹ ਹਾਦਸਾ ਪਿੰਡ ਮਾਧਪੁਰ-ਚਹਿਲਾਂ ਦੇ ਵਿਚਕਾਰ ਵਾਪਰਿਆ, ਜਿੱਥੇ ਇੱਕ ਪ੍ਰਾਈਵੇਟ ਬੱਸ ਅਤੇ ਮਨਜੀਤ ਦੇ ਟਰੈਕਟਰ ਵਿਚਕਾਰ ਟੱਕਰ ਹੋ ਗਈ। ਬੱਸ ਕਾਫ਼ੀ ਤੇਜ ਰਫ਼ਤਾਰ ਵਿਚ ਦੱਸੀ ਜਾ ਰਹੀ ਸੀ। ਮੌਕੇ ’ਤੇ ਇਕੱਠੇ ਹੋਏ ਲੋਕਾਂ ਮੁੂਤਾਬਕ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ।

ਇਹ ਵੀ ਪੜ੍ਹੋ ‘ਯੁੱਧ ਨਸ਼ਿਆਂ ਵਿਰੁੱਧ’ ਫਾਜ਼ਿਲਕਾ ਪੁਲਿਸ ਨੇ (CASO) ਓਪਰੇਸ਼ਨ ਤਹਿਤ ਨਸ਼ਾ ਤਸਕਰਾਂ ਦੇ ਟਿਕਾਣਿਆਂ ‘ਤੇ ਕੀਤੀ ਛਾਪੇਮਾਰੀ

ਪ੍ਰੰਤੂ ਤੈਸ਼ ਵਿਚ ਆਏ ਬੱਸ ਦੇ ਡਰਾਈਵਰ-ਕੰਢਕਟਰ ਨੇ ਗਰੀਬ ਟਰੈਕਟਰ ਚਾਲਕ ਨੂੰ ਡੰਡਿਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਉਸਦੀ ਮੌਤ ਹੋ ਗਈ। ਦਸਿਆ ਜਾ ਰਿਹਾ ਕਿ ਇੱਕ ਪ੍ਰਭਾਵਸ਼ਾਲੀ ਵਿਅਕਤੀ ਦੀ ਮਲਕੀਤਅ ਵਾਲੀ ਇਹ ਪ੍ਰਾਈਵੇਟ ਬੱਸ ਦੋਰਾਹਾ ਤੋਂ ਸਮਰਾਲਾ ਵਾਲੇ ਰੂਟ ’ਤੇ ਚੱਲਦੀ ਹੈ।

ਉਧਰ ਥਾਣਾ ਸਮਰਾਲਾ ਦੇ ਐਸਐਚਓ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਇਸ ਪੱਤਰਕਾਰ ਨੂੰ ਦਸਿਆ ਕਿ ‘‘ ਮੁਲਜਮ ਡਰਾਈਵਰ-ਕੰਢਕਟਰ ਵਿਰੁਧ ਬੀਐਨਐਸ ਦੀ ਧਾਰਾ 105 (ਗੈਰ-ਇਰਾਦਨ ਕਤਲ) ਤਹਿਤ ਕੇਸ ਦਰਜ਼ ਕਰ ਲਿਆ ਗਿਆ ਹੈ ਤੇ ਰੋਸ਼ਨ ਲਾਲ ਨਾਂ ਦੇ ਮੁਲਜਮ ਕੰਢਕਟਰ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ। ’’ ਉਨ੍ਹਾਂ ਅੱਗੇ ਦਸਿਆ ਕਿ ਮ੍ਰਿਤਕ ਮਨਜੀਤ ਸਿੰਘ ਦੀ ਲਾਸ਼ ਦਾ ਅੱਜ ਪੋਸਟਮਾਰਟਮ ਕਰਵਾਇਆ ਜਾ ਰਿਹਾ, ਜਿੱਥੇ ਵਿਸਰਾ ਲੈ ਕੇ ਫ਼ੌਰੇਂਸਕ ਲੈਬ ਨੂੰ ਭੇਜਿਆ ਜਾਵੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here