Chandigarh News: ਪੰਜਾਬ ਸਰਕਾਰ ਨੇ ਬੀਤੀ ਸ਼ਾਮ ਇੱਕ ਹੁਕਮ ਜਾਰੀ ਕਰਕੇ ਪੁਲਿਸ ਵਿਭਾਗ ਦੇ ਦੋ ਵੱਡੇ ਅਫਸਰਾਂ ਨੂੰ ਬਦਲ ਦਿੱਤਾ ਹੈ। ਇਹਨਾਂ ਬਦਲੇ ਗਏ ਅਧਿਕਾਰੀਆਂ ਵਿੱਚ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਰੇਂਜ ਦੇ ਐਸ ਐਸ ਪੀ ਨੂੰ ਗੁਰਮੀਤ ਸਿੰਘ ਨੂੰ ਹੁਣ ਜਲੰਧਰ ਦਿਹਾਤੀ ਦਾ ਨਵਾਂ ਐਸਐਸਪੀ ਲਗਾਇਆ ਗਿਆ ਹੈ। ਜਦੋਂ ਕਿ ਜਲੰਧਰ ਦਿਹਾਤੀ ਵਿੱਚ ਤੈਨਾਤ ਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ ਨੂੰ ਹਾਲੇ ਕੋਈ ਨਵੀਂ ਨਿਯੁਕਤੀ ਨਹੀਂ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਗੁਰਮੀਤ ਸਿੰਘ ਪਿਛਲੇ ਲੰਮੇ ਸਮੇਂ ਤੋਂ ਵਿਜੀਲੈਂਸ ਬਿਊਰੋ ਵਿੱਚ ਬਤੌਰ ਐਸਐਸਪੀ ਕੰਮ ਕਰ ਰਹੇ ਸਨ ਅਤੇ ਉਹਨਾਂ ਨੂੰ ਇਮਾਨਦਾਰ ਅਫਸਰ ਵਜੋਂ ਜਾਣਿਆ ਜਾਂਦਾ ਹੈ।
ਇਹ ਵੀ ਪੜ੍ਹੋ ਵਿਜੀਲੈਂਸ ਬਿਊਰੋ ਨੇ ਏਐਸਆਈ ਅਤੇ ਸੀਨੀਅਰ ਸਿਪਾਹੀ ਨੂੰ 50000 ਰੁਪਏ ਰਿਸ਼ਵਤ ਲੈੰਦਿਆਂ ਰੰਗੇ ਹੱਥੀਂ ਕੀਤਾ ਗ੍ਰਿਫ਼ਤਾਰ