ਕੈਨੇਡਾ ਵਿਚ ਰਹਿ ਰਹੇ ਇੱਕ ਹੋਰ ਨੌਜਵਾਨ ਦੀ ਸੜਕੀ ਹਾ.ਦਸੇ ’ਚ ਵਿਚ ਹੋਈ ਮੌ+ਤ, ਮਾਪਿਆਂ ਦਾ ਸੀ ਇਕਲੌਤਾ ਪੁੱਤ

0
52
+5

ਫਿਰੋਜਪੁਰ, 30 ਅਕਤੂਬਰ: ਵਿਦੇਸ਼ ’ਚ ਗਏ ਪੰਜਾਬੀ ਨੌਜਵਾਨਾਂ ਤੇ ਮੁਟਿਆਰਾਂ ਦੀਆਂ ਲਗਾਤਾਰ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਹੁਣ ਇਸੇ ਤਰ੍ਹਾਂ ਦੀ ਵਾਪਰੀ ਇੱਕ ਤਾਜ਼ਾ ਘਟਨਾ ਵਿਚ ਜ਼ਿਲ੍ਹੇ ਦੇ ਪਿੰਡ ਮੁਲਿਆਵਾਲੀ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਕੈਨੇਡਾ ਵਿਚ ਇੱਕ ਸੜਕੀ ਹਾਦਸੇ ਵਿਚ ਦਰਦਨਾਕ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਗੁਰਪ੍ਰੀਤ ਸਿੰਘ ਦੇ ਤੌਰ ’ਤੇ ਹੋਈ ਹੈ, ਜੋਕਿ ਵਿਆਹ ਤੋਂ ਬਾਅਦ ਕਰੀਬ ਇੱਕ ਸਾਲ ਪਹਿਲਾਂ ਹੀ ਕੈਨੇਡਾ ਗਿਆ ਸੀ।

ਮੰਡੀ ਵਿਚ ਝੋਨੇ ਦੀ ਰਾਖ਼ੀ ਬੈਠੇ ਬਜ਼ੁਰਗ ’ਤੇ ਬੋਰੀਆਂ ਦੀ ਧਾਂਕ ਡਿੱਗਣ ਕਾਰਨ ਟੁੱਟੀ ਲੱਤ

ਮੌਜੂਦਾ ਸਮੇਂ ਉਹ ਆਪਣੀ ਪਤਨੀ ਨਾਲ ਸਰੀ ਵਿਚ ਰਹਿ ਰਿਹਾ ਸੀ। ਪ੍ਰਵਾਰਕ ਮੈਂਬਰਾਂ ਮੁਤਾਬਕ ਘਟਨਾ ਸਮੇਂ ਉਹ ਕੰਮ ਤੋਂ ਵਾਪਸ ਆ ਰਿਹਾ ਸੀ ਤੇ ਇਸ ਦੌਰਾਨ ਪੈਦਲ ਸੜਕ ਕਰਾਸ ਕਰਨ ਸਮੇਂ ਬੱਸ ਦੀ ਚਪੇਟ ਵਿਚ ਆ ਗਿਆ, ਜਿਸ ਕਾਰਨ ਉਸਦੀ ਮੌਤ ਹੋ ਗਈ। ਆਪਣੇ ਇਕਲੌਤੇ ਜਵਾਨ ਦੀ ਮੌਤ ਦੀ ਖ਼ਬਰ ਸੁਣ ਕੇ ਪ੍ਰਵਾਰ ਵਾਲਿਆਂ ਦਾ ਬੁਰਾ ਹਾਲ ਹੈ ਤੇ ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਨਾਂ ਦੇ ਪੁੱਤਰ ਦੀ ਲਾਸ਼ ਇੰਡੀਆ ਵਾਪਸ ਲਿਆਉਣ ਲਈ ਮਦਦ ਕੀਤੀ ਜਾਵੇ ਤਾਂ ਕਿ ਉਹ ਆਪਣੇ ਪੁੱਤਰ ਦਾ ਆਖ਼ਰੀ ਵਾਰ ਮੂੰਹ ਦੇਖ ਸਕਣ।

 

+5

LEAVE A REPLY

Please enter your comment!
Please enter your name here