ਪਿੰਡਾਂ ‘ਚ ਚੋਣ ਜਲਸੇ ਤੇ ਰਾਮਪੁਰਾ ਫੂਲ ਵਿੱਚ ਘਰ-ਘਰ ਜਾ ਕੇ ਮੰਗੀਆਂ ਵੋਟਾਂ
ਰਾਮਪੁਰਾਫੂਲ/ਬਠਿੰਡਾ 23 ਮਈ : ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਨਾ ਕਿਸਾਨਾਂ, ਮਜ਼ਦੂਰਾਂ ਦੀ ਹੋਈ ਹੈ, ਨਾ ਜਵਾਨਾ ਦੀ ਹੋਈ ਹੈ ਅਤੇ ਨਾ ਹੀ ਦੁਕਾਨਦਾਰਾਂ ਤੇ ਆਮ ਕਾਰੋਬਾਰੀਆਂ ਦੀ ਹੋਈ ਹੈ । ਇਸ ਲਈ ਭਾਜਪਾ ਨੂੰ ਤੀਸਰੀ ਵਾਰ ਸੱਤਾ ਚੋਂ ਆਉਣ ਤੋਂ ਰੋਕਣਾ ਬਹੁਤ ਹੀ ਜ਼ਰੂਰੀ ਹੈ, ਪੰਜਾਬ ‘ਚ ਇਹ ਕੰਮ ਸਿਰਫ਼ ਮੁੱਖ ਮੰਤਰੀ ਭਗਵੰਤ ਮਾਨ ਹੀ ਕਰ ਸਕਦੇ ਹਨ।ਕਰਮਜੀਤ ਅਨਮੋਲ ਵੀਰਵਾਰ ਨੂੰ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨਾਲ ਰਾਮਪੁਰਾ ਫੂਲ ਦੇ ਪਿੰਡਾਂ ਵਿੱਚ ਚੋਣ ਜਲਸੇ ਕਰਨ ਉਪਰੰਤ ਬਾਜ਼ਾਰ ਵਿੱਚ ਦੁਕਾਨ ਤੋਂ ਦੁਕਾਨ ਜਾ ਕੇ ਚੋਣ ਪ੍ਰਚਾਰ ਕਰ ਰਹੇ ਸਨ।ਕਰਮਜੀਤ ਅਨਮੋਲ ਨੇ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਕੀ ਸਲੂਕ ਅਤੇ ਧੱਕੇਸ਼ਾਹੀ ਕੀਤੀ ਹੈ ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ। ਪਰ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਮੋਦੀ ਜੀ ਨੇ ਬਖ਼ਸ਼ੇ ਦੇਸ਼ ਦੇ ਰਾਖੇ ਜਵਾਨ ਅਤੇ ਦੁਕਾਨਦਾਰ-ਕਾਰੋਬਾਰੀ ਵੀ ਨਹੀਂ। ਅਗਨੀਵੀਰ ਯੋਜਨਾ ਲਿਆ ਕੇ ਨਾ ਕੇਵਲ ਸਰਹੱਦਾਂ ਦੇ ਰਾਖਿਆਂ ਨੂੰ ਜ਼ਲੀਲ ਕੀਤਾ ਹੈ, ਬਲਕਿ ਆਮ ਅਤੇ ਗਰੀਬ ਘਰਾਂ ਦੇ ਬੱਚਿਆਂ ਨੂੰ ਫ਼ੌਜ ‘ਚ ਮਿਲਦੀ ਨੌਕਰੀ ਤੋਂ ਵੀ ਵਾਂਝੇ ਕੀਤਾ ਹੈ।ਇਸੇ ਤਰ੍ਹਾਂ ਛੋਟੇ ਦੁਕਾਨਦਾਰਾਂ, ਵਪਾਰੀਆਂ ਅਤੇ ਕਾਰੋਬਾਰੀਆਂ ਦਾ ਜ਼ਬਰਦਸਤ ਆਰਥਿਕ ਨੁਕਸਾਨ ਕੀਤਾ ਹੈ।
ਲੋਕਸਭਾ ਚੋਣ ਦੀ ਤਿਆਰੀਆਂ ਨੁੰ ਲੈ ਕੇ ਡੀਜੀਪੀ ਵੱਲੋਂ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ
ਨੋਟਬੰਦੀ ਅਤੇ ਪੱਖਪਾਤੀ ਤਰੀਕੇ ਨਾਲ ਲਾਗੂ ਕੀਤੀ ਜੀਐਸਟੀ ਦੀ ਮਾਰ ਅਜੇ ਤੱਕ ਜਾਰੀ ਹੈ। ਉਨ੍ਹਾਂ ਕਿਹਾ ਇਹ ਇਲਾਕਾ ਪੂਰੀ ਤਰ੍ਹਾਂ ਖੇਤੀਬਾੜੀ ‘ਤੇ ਨਿਰਭਰ ਹੋਣ ਕਰਕੇ ਇੱਥੇ ਇੰਡਸਟਰੀ ਖ਼ਾਸ ਕਰਕੇ ਫੂਡ ਪ੍ਰੋਸੈਸਿੰਗ ਇੰਡਸਟਰੀ ਦਾ ਸ਼ਾਨਦਾਰ ਭਵਿੱਖ ਹੈ। ਜੋ ਕੰਮ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹੋਣ ਦੇ ਬਾਵਜੂਦ ਬੀਬਾ ਹਰਸਿਮਰਤ ਕੌਰ ਬਾਦਲ ਨਹੀਂ ਕਰ ਸਕੇ ਉਹ ਆਪਾਂ ਕਰਕੇ ਦਿਖਾਵਾਂਗੇ। ਵੱਡੇ ਪੱਧਰ ‘ਤੇ ਫੂਡ ਪ੍ਰੋਸੈਸਿੰਗ ਇੰਡਸਟਰੀ ਲਿਆਂਦੀ ਜਾਵੇਗੀ।ਕਰਮਜੀਤ ਅਨਮੋਲ ਨੇ ਹੱਥ ਦੇ ਹੁਨਰ ਤੇ ਜ਼ੋਰ ਦਿੰਦਿਆਂ ਕਿਹਾ ਕਿ ਨੌਜਵਾਨਾਂ ਲਈ ਫ਼ਰੀਦਕੋਟ ਵਿੱਚ ਇੰਟਰਨੈਸ਼ਨਲ ਸਟੈਂਡਰਡ ਦੀ ਸਕਿੱਲ ਡਿਵੈਲਪਮੈਂਟ ਯੂਨੀਵਰਸਿਟੀ ਅਤੇ ਰਾਮਪੁਰਾ ਫੂਲ ਵਿੱਚ ਹੁਨਰ ਵਿਕਾਸ ਕੇਂਦਰ (ਸਕਿੱਲ ਡਿਵੈਲਪਮੈਂਟ ਸੈਂਟਰ) ਸਥਾਪਿਤ ਕੀਤੇ ਜਾਣਗੇ। ਅਨਮੋਲ ਨੇ ਪਿੰਡਾਂ ਦੇ ਯੂਥ ਕਲੱਬਾਂ ਨੂੰ ਤਕੜਾ ਕਰਨ ਅਤੇ ਇਲਾਕੇ ਵਿੱਚ ਵਧੀਆ ਖੇਡ ਸਟੇਡੀਅਮ ਅਤੇ ਪੇਸ਼ੇਵਰ ਕੋਚਾਂ ‘ਤੇ ਖੇਡ ਢਾਂਚਾ ਸਥਾਪਿਤ ਕਰਨ ਦਾ ਭਰੋਸਾ ਦਿੱਤਾ।ਇਸ ਮੌਕੇ ਵਿਧਾਇਕ ਬਲਕਾਰ ਸਿੱਧੂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵਿੱਚ ਲੋਕਾਂ ਨੂੰ ਨਜਾਇਜ਼ ਪਰਚਿਆਂ ਤੋਂ ਵੱਡੀ ਰਾਹਤ ਮਿਲੀ ਹੈ।
ਬਠਿੰਡਾ ਪੁਲਿਸ ਵੱਲੋਂ ਸਵਾ ਕਰੋੜ ਦੀ ਰਾਸ਼ੀ ਬਰਾਮਦ, ਜਾਂਚ ਜਾਰੀ
ਉਹਨਾਂ ਜ਼ੀਰੋ ਬਿਜਲੀ ਬਿੱਲ ਅਤੇ ਖੇਤਾਂ ਲਈ ਆਮੋ ਆਮ ਬਿਜਲੀ, ਟੇਲਾਂ ਤੱਕ ਨਹਿਰੀ ਪਾਣੀ ਅਤੇ ਪਾਈਪ ਲਾਈਨਾਂ ਦਾ ਜਾਲ ਵਿਛਾਉਣ, ਸੜਕ ਸੁਰੱਖਿਆ ਫੋਰਸ ਤੈਨਾਤ ਕਰਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਆਪਣੇ ਦੋ ਸਾਲਾਂ ਦੇ ਕਾਰਜਕਾਲ ਦੌਰਾਨ ਵਿਕਾਸ ਅਤੇ ਲੋਕ ਭਲਾਈ ਦੇ ਕੰਮਾਂ ਲਈ ਵੱਡੀਆਂ ਮੱਲ੍ਹਾਂ ਮਾਰੀਆਂ ਹਨ। ਇਸ ਮੌਕੇ ਚੇਅਰਮੈਨ ਜਤਿੰਦਰ ਸਿੰਘ ਭੱਲਾ, ਪੰਜਾਬ ਖਾਦੀ ਬੋਰਡ ਦੇ ਚੇਅਰਮੈਨ ਇੰਦਰਜੀਤ ਸਿੰਘ ਮਾਨ, ਫਿਲਮ ਅਦਾਕਾਰ ਸੀਮਾ ਕੌਸ਼ਲ ਅਤੇ ਗੁਰਪ੍ਰੀਤ ਭੰਗੂ ਨੇ ਵੀ ਕਰਮਜੀਤ ਲਈ ਚੋਣ ਪ੍ਰਚਾਰ ਕੀਤਾ।
Share the post "ਅੰਬਾਨੀ-ਅਡਾਨੀ ਨੂੰ ਛੱਡ ਕਿਸਾਨ, ਜਵਾਨ, ਦੁਕਾਨਦਾਰ ਤੇ ਛੋਟੇ ਵਪਾਰੀ ਸਮੇਤ ਕਿਸੇ ਦੇ ਨਹੀਂ ਹੋਏ ਪ੍ਰਧਾਨ ਮੰਤਰੀ ਮੋਦੀ :ਕਰਮਜੀਤ ਅਨਮੋਲ"