ਇਛੁੱਕ ਮਹਿਲਾਵਾਂ 27 ਦਸੰਬਰ ਤਕ ਕਰ ਸਕਦੀਆਂ ਹਨ ਬਿਨੈ
ਚੰਡੀਗੜ੍ਹ, 3 ਨਵੰਬਰ : ਹਰਿਆਣਾ ਸਰਕਾਰ ਨੇ ਵੱਖ-ਵੱਖ ਖੇਤਰਾਂ ਵਿਚ ਉਪਲਬਧਤੀਆਂ ਪ੍ਰਾਪਤ ਕਰਨ ਵਾਲੀ ਮਹਿਲਾਵਾਂ ਲਈ ਰਾਜ ਪੱਧਰੀ ਮਹਿਲਾ ਪੁਰਸਕਾਰ ਲਈ ਬਿਨੈ ਮੰਗੇ ਗਏ ਹਨ। ਇੰਨ੍ਹਾਂ ਪੁਰਸਕਾਰਾਂ ਲਈ ਮਹਿਲਾਵਾਂ 27 ਦਸੰਬਰ, 2024 ਤਕ ਬਿਨੈ ਕਰ ਸਕਦੀਆਂ ਹਨ। ਹਰਿਆਣਾ ਦੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਹ ਪੁਰਸਕਾਰ ਦੇਣ ਦਾ ਮੁੱਖ ਉਦੇਸ਼ ਵੱਖ-ਵੱਖ ਖੇਤਰਾਂ ਵਿਚ ਵਧੀਆ ਕੰਮ ਕਰਨ ਵਾਲੀ ਮਹਿਲਾਵਾਂ ਨੂੰ ਵਿਸ਼ੇਸ਼ ਪਹਿਚਾਣ/ਮਾਨਤਾ ਦੇਣਾ ਹੈ,ਤਾਂ ਜੋ ਉਹ ਭਾਰਤੀ ਮਹਿਲਾਵਾਂ ਦੀ ਭਾਵੀ ਪੀੜੀ ਲਈ ਰੋਲ ਮਾਡਲ ਬਣ ਸਕਣ।ਉਨ੍ਹਾਂ ਨੇ ਦਸਿਆ ਕਿ ਪੁਰਸਕਾਰਾਂ ਵਿਚ ਇੰਦਰਾਂ ਗਾਂਧੀ ਮਹਿਲਾ ਸ਼ਕਤੀ ਪੁਰਸਕਾਰ,
ਪੰਜਾਬੀ ਗਾਇਕ ਤੇ ਐਕਟਰ Diljit dosanjh ਦਾ ਜੈਪੁਰ ਦੇ ਸ਼ਾਹੀ ਘਰਾਣੇ ਵੱਲੋਂ ‘ਸ਼ਾਹੀ’ ਸਵਾਗਤ
ਕਲਪਣਾ ਚਾਵਲਾ ਸ਼ੋਰਿਆ ਅਤੇ ਭੈਣ ਛੰਨੌ ਦੇਵੀ ਪੰਚਾਇਤੀ ਰਾਜ ਪੁਰਸਕਾਰ, ਲਾਇਵ ਟਾਇਮ ਅਚੀਵਰਸ ਸ਼ਾਮਿਲ ਹਨ। ਇਸ ਤਰ੍ਹਾ ਏਐਨਐਮ/ਨਰਸ/ਮਹਿਲਾ ਐਮਪੀਡਬਲਿਯੂ, ਮਹਿਲਾ ਖਿਡਾਰੀ, ਸਰਕਾਰੀ ਕਰਮਚਾਰੀ, ਸਮਾਜਿਕ ਕਾਰਜਕਰਤਾ, ਮਹਿਲਾ ਉਦਮੀ ਅਤੇ ਪੜੀ-ਲਿਖੀ ਮਹਿਲਾ ਸਮੂਹ ਨੂੰ ਨਿਰਧਾਰਿਤ ਰਕਮ ਦੇ ਨਾਲ-ਨਾਲ ਪ੍ਰਸ਼ਸਤੀ ਪੱਤਰ ਦਿੱਤੇ ਜਾਣਗੇ। ਬੁਲਾਰੇ ਨੇ ਦਸਿਆ ਕਿ ਬਿਨੈ ਕਰਨ ਦੀ ਯੋਗਤਾਵਾਂ ਤੇ ਸ਼ਰਤਾਂ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੀ ਵੈਬਸਾਇਟ www.wcdhry.gov.in ਤੋਂ ਡਾਉਨਲੋਡ ਕੀਤੀ ਜਾ ਸਕਦੀ ਹੈ। ਉੱਥੇ ਵਧੇਰੇ ਜਾਣਕਾਰੀ ਲਈ ਜਿਲ੍ਹਾ ਪ੍ਰੋਗ੍ਰਾਮ ਅਧਿਕਾਰੀ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦਫਤਰ ਤੋਂ ਕਿਸੇ ਵੀ ਕਾਰਜ ਦਿਨ ਵਿਚ ਸੰਪਰਕ ਕੀਤਾ ਜਾ ਸਕਦਾ ਹੈ।