spot_img
spot_img
spot_img

ਨਿੱਜੀ ਰੰਜਿਸ਼ ਦੇ ਚੱਲਦੇ ਨਿਹੰਗ ਸਿੰਘ ਨੇ ਚਚੇਰੇ ਭਰਾ ਦਾ ਕੀਤਾ ਕ+ਤਲ, ਚਾਰ ਹੋਰਨਾਂ ਨੂੰ ਕੀਤਾ ਜਖ਼ਮੀ

Date:

spot_img

ਲੁਧਿਆਣਾ, 3 ਨਵੰਬਰ: ਸਥਾਨਕ ਸ਼ਹਿਰ ਦੇ ਵਿਚ ਵਾਪਰੀ ਇੱਕ ਦਰਦਨਾਕ ਘਟਨਾ ਵਿਚ ਨਿਹੰਗ ਸਿੰਘ ਦੇ ਬਾਣੇ ’ਚ ਆਏ ਇੱਕ ਵਿਅਕਤੀ ਵੱਲੋਂ ਨਿੱਜੀ ਰੰਜਿਸ਼ ਦੇ ਚੱਲਦੇ ਕਿਰਚਾ ਮਾਰ ਕੇ ਆਪਣੇ ਚਚੇਰੇ ਭਰਾ ਦਾ ਕਤਲ ਕਰ ਦਿੱਤਾ ਅਤੇ ਉਸਨੂੰ ਛੁਡਾਉਣ ਆਏ ਕਈ ਹੋਰਨਾਂ ਨੂੰ ਜਖ਼ਮੀ ਕਰ ਦਿੱਤਾ। ਇਹ ਘਟਨਾ ਸ਼ਿਮਲਾਪੁਰੀ ਇਲਾਕੇ ’ਚ ਸਥਿਤ ਸੂਰਜ ਨਗਰ ਦੀ ਗਲੀ ਨੰਬਰ 9 ਵਿਚ ਅੱਜ ਸਵੇਰੇ ਕਰੀਬ ਸਾਢੇ ਦਸ ਵਜੇਂ ਵਾਪਰੀ। ਦਸਿਆ ਜਾ ਰਿਹਾ ਕਿ ਮੁਲਜਮ ਅਤੇ ਪੀੜਤ ਪ੍ਰਵਾਰ ਵਿਚਕਾਰ ਪਿਛਲੇ ਡੇਢ ਦੋ ਸਾਲ ਤੋਂ ਕਿਸੇ ਗੱਲ ਨੂੰ ਲੈ ਕੇ ਰੰਜਿਸ਼ ਚੱਲ ਰਹੀ ਸੀ ਤੇ ਪਹਿਲਾਂ ਵੀ ਲੜਾਈ ਝਗੜੇ ਹੋਏ ਸਨ।

ਇਹ ਵੀ ਪੜ੍ਹੋ:ਪੰਜਾਬੀ ਗਾਇਕ ਤੇ ਐਕਟਰ Diljit dosanjh ਦਾ ਜੈਪੁਰ ਦੇ ਸ਼ਾਹੀ ਘਰਾਣੇ ਵੱਲੋਂ ‘ਸ਼ਾਹੀ’ ਸਵਾਗਤ

ਮ੍ਰਿਤਕ ਦੀ ਪਹਿਚਾਣ ਨਿਰਮਲ ਸਿੰਘ ਉਰਫ਼ ਬੱਬੂ ਵਜੋਂ ਹੋਈ ਹੈ, ਜਦੋਂਕਿ ਮੁਲਜਮ ਦਾ ਨਾਂ ਤੇਜਿੰਦਰ ਸਿੰਘ ਉਰਫ਼ ਜੌਤੀ ਦਸਿਆ ਜਾ ਰਿਹਾ। ਇਸ ਘਟਨਾ ਵਿਚ ਬੱਬੂ ਨੂੰ ਬਚਾਉਣ ਆਏ ਉਸਦੇ ਪੁੱਤਰ ਤੋਂ ਇਲਾਵਾ ਭਰਾ ਮਨਜੀਤ ਉਰਫ਼ ਬਾਬਾ , ਬਾਬੂ ਭਤੀਜ਼ਾ ਵਿਸਵਜੀਤ ਅਤੇ ਇੱਕ ਵਿਜੇ ਨਾਮਕ ਨੌਜਵਾਨ ਜਖ਼ਮੀ ਗਿਆ, ਜਿੰਨ੍ਹਾਂ ਨੂੰ ਇਲਾਜ਼ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪ੍ਰਵਾਰ ਨੇ ਪੁਲਿਸ ਉਪਰ ਮੌਕੇ ‘ਤੇ ਪੁੱਜ ਕੇ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ ਹਨ। ਪ੍ਰੰਤੂ ਇਲਾਕੇ ਦੇ ਥਾਣਾ ਮੁਖੀ ਇੰਸਪੈਕਟਰ ਬਲਵਿੰਦਰ ਸਿੰਘ ਨੇ ਮੀਡੀਆ ਨੂੰ ਦਸਿਆ ਕਿ ਸੂਚਨਾ ਮਿਲਦੇ ਹੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਜਲਦੀ ਹੀ ਮੁਲਜਮਾਂ ਨੂੰ ਫ਼ੜਣ ਦਾ ਦਾਅਵਾ ਕੀਤਾ ਹੈ।

 

LEAVE A REPLY

Please enter your comment!
Please enter your name here

spot_img

Share post:

spot_img

Popular

More like this
Related

ਹਰਿਆ- ਭਰਿਆ ਪੰਜਾਬ ਯਕੀਨੀ ਬਣਾਉਣ ਲਈ ਸੂਬੇ ਭਰ ਵਿੱਚ 1.50 ਕਰੋੜ ਬੂਟੇ ਲਗਾਉਣ ਦਾ ਟੀਚਾ : ਲਾਲ ਚੰਦ ਕਟਾਰੂਚੱਕ

👉ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਹਰੇਕ ਜ਼ਿਲੇ...

51 ਆਜ਼ਾਦ ਉਮੀਦਵਾਰਾਂ ਨੇ ਅਕਾਲੀ ਦਲ ਨੂੰ ਸਮਰਥਨ ਦੇਣ ਦਾ ਕੀਤਾ ਐਲਾਨ

👉31 ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ’ਚ...