Punjabi Khabarsaar
ਵਪਾਰ

Arbind Modi: ਪੰਜਾਬ ਦੀ ਵਿੱਤੀ ਹਾਲਾਤ ਮਜਬੂਤ ਕਰਨ ਲਈ ਸਰਕਾਰ ਵੱਲੋਂ ‘ਵਿੱਤੀ ਮਾਹਰ’ ਸਲਾਹਕਾਰ ਵਜੋਂ ਨਿਯੁਕਤ

ਚੰਡੀਗੜ੍ਹ, 12 ਅਕਤੂਬਰ: ਸੂਬੇ ਦੀ ਵਿੱਤੀ ਹਾਲਾਤ ਵਿਚ ਸੁਧਾਰ ਕਰਨ ਲਈ ਹੁਣ ਪੰਜਾਬ ਸਰਕਾਰ ਨੇ ਦੋ ਵਿਤੀ ਮਾਹਰਾਂ ਨੂੰ ਸਲਾਹਕਾਰਾਂ ਵਜੋਂ ਨਿਯੁਕਤ ਕੀਤਾ ਹੈ। ਆਈਆਰਐਸ (ਸੇਵਾਮੁਕਤ) ਅਰਬਿੰਦ ਮੋਦੀ ਨੂੰ ਸੂਬੇ ਦੇ ਵਿੱਤ ਵਿਭਾਗ ਵਿੱਚ ਮੁੱਖ ਸਲਾਹਕਾਰ ਅਤੇ ਸੇਬੇਸਟੀਅਨ ਜੇਮਸ਼ ਨੂੰ ਸਲਾਹਕਾਰ ਨਿਯੁਕਤ ਕੀਤਾ ਹੈ। ਸ੍ਰੀ ਮੋਦੀ ਜਿੱਥੇ ਦੇਸ ਦੇ ਨਾਮੀ ਆਰਥਿਕ ਮਾਮਲਿਆਂ ਦੇ ਮਾਹਰ ਹਨ, ਊਥੇ ਉਹ ਸੀਬੀਡੀਟੀ ਦੇ ਮੈਂਬਰ ਵੀ ਰਹਿ ਚੁੱਕੇਹਨ। ਪਤਾ ਲੱਗਿਆ ਹੈ ਕਿ ਉਹ ਕਈ ਅੰਤਰਰਾਸ਼ਟਰੀ ਸੰਸਥਾਵਾਂ ਵਿੱਚ ਵੀ ਕੰਮ ਕਰ ਚੁੱਕੇ ਹਨ। ਪੰਜਾਬ ਦੇ ਵਿੱਤੀ ਸੰਕਟ ਅਤੇ ਕਰਜ਼ੇ ਤੋਂ ਇਲਾਵਾ ਅਰਵਿੰਦ ਮੋਦੀ ਸੂਬੇ ਦੇ ਵਿੱਤੀ ਸਰੋਤਾਂ ਨੂੰ ਸੁਧਾਰਨ ਅਤੇ ਖਰਚਿਆਂ ਨੂੰ ਤਰਕਸੰਗਤ ਬਣਾਉਣ ਦੀ ਜ਼ਿੰਮੇਵਾਰੀ ਵੀ ਚੁੱਕਣਗੇ।

ਇਹ ਵੀ ਪੜ੍ਹੋ:ਦੇਸ਼ ’ਚ ਮੁੜ ਵਾਪਰਿਆਂ ਭਿਆਨਕ ਰੇਲ ਹਾਦਸਾ, ਦੋ ਦਰਜ਼ਨ ਸਵਾਰੀਆਂ ਹੋਈਆਂ ਜਖ਼+ਮੀ

ਦੂਜੇ ਪਾਸੇ ਸੇਬੇਸਟੀਅਨ ਜੇਮਸ ਡਿਊਕ ਯੂਨੀਵਰਸਿਟੀ ਦੀ ਪਬਲਿਕ ਪਾਲਿਸੀ ਦੇ ਮੈਂਬਰ ਹਨ। ਅਰਬਿੰਦ ਮੋਦੀ ਨੂੰ ਸੂਬਾ ਸਰਕਾਰ ਨੇ ਕੈਬਨਿਟ ਰੈਂਕ ਅਤੇ ਸੇਬੇਸਟੀਅਨ ਨੂੰ ਸਕੱਤਰ ਦਾ ਰੈਂਕ ਦਿੱਤਾ ਹੈ। ਇੰਨ੍ਹਾਂ ਦੋਨਾਂ ਨਿਯੁਕਤੀਆਂ ਦੇ ਹੁਕਮ ਆਮ ਪ੍ਰਸ਼ਾਸਨ ਵਿਭਾਗ ਵੱਲੋਂ ਨਵੇਂ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਦੇ ਦਸਤਖਤਾਂ ਹੇਠ ਜਾਰੀ ਕੀਤੇ ਗਏ ਹਨ। ਜਿਕਰਯੋਗ ਹੈ ਕਿ ਮੌਜੂਦਾ ਸਮੇਂ ਪੰਜਾਬ ਵੱਡੇ ਵਿਤੀ ਕਰਜ਼ੇ ਦੇ ਜਾਲ ਵਿਚ ਫ਼ਸਿਆ ਹੋਇਆ ਹੈ। ਇਹ ਵਿਤੀ ਘਾਟਾ ਪਿਛਲੇ ਕਈ ਦਹਾਕਿਆਂ ਤੋਂ ਚੱਲਿਆ ਆ ਰਿਹਾ, ਜਿਹੜਾ ਹਰ ਸਾਲ ਵਧਦਾ ਜਾ ਰਿਹਾ। ਮੌਜੂਦਾ ਸਰਕਾਰ ਨੇ ਇਸਦੇ ਹੱਲ ਲਈ ਇੰਨ੍ਹਾਂ ਮਾਹਰਾਂ ਦੀ ਨਿਯੁਕਤੀ ਕੀਤੀ ਹੈ।

 

Related posts

ਪੰਜਾਬ ’ਚ ਈ-ਨੈਮ ਰਾਹੀਂ ਹੋਇਆ 10,000 ਕਰੋੜ ਰੁਪਏ ਦੇ ਖੇਤੀਬਾੜੀ ਜਿਨਸਾਂ ਦਾ ਈ-ਵਪਾਰ: ਚੀਮਾ

punjabusernewssite

ਪੰਜਾਬ ਦੇ ਵਿਚ ਓਵਰਲੋਡ ਗੱਡੀਆਂ ਵਿਰੁੱਧ ਹੋਵੇਗੀ ਸਖ਼ਤੀ, ਟ੍ਰਾਂਸਪੋਰਟ ਮੰਤਰੀ ਨੇ ਦਿੱਤੇ ਕਾਰਵਾਈ ਦੇ ਹੁਕਮ

punjabusernewssite

ਪੀ.ਸੀ.ਏ.ਦੇ ਵਿੱਤ ਸਕੱਤਰ ਸੀ.ਏ. ਸੁਨੀਲ ਗੁਪਤਾ ਨੂੰ ਯਸ਼ਸਵੀ ਸੀ.ਏਜ਼ ਦਾ ਅਵਾਰਡ

punjabusernewssite