Punjabi Khabarsaar
ਬਠਿੰਡਾ

ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਦੇ 12 ਸਰਕਲ ਪ੍ਰਧਾਨਾਂ ਦੀ ਨਿਯੁਕਤੀ

ਬਠਿੰਡਾ, 27 ਨਵੰਬਰ: ਸ਼੍ਰੋਮਣੀ ਅਕਾਲੀ ਦਲ ਵਲੋਂ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਦੇ 12 ਸਰਕਲ ਪ੍ਰਧਾਨਾਂ ਦੀ ਨਿਯੁਕਤੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ, ਜਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ ਅਤੇ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋ ਵਲੋਂ ਕੀਤੀ ਗਈ। ਸਰਕਲ ਜਥੇਦਾਰਾਂ ਨੂੰ ਵਧਾਈ ਦਿੰਦਿਆ ਸਿਕੰਦਰ ਸਿੰਘ ਮਲੂਕਾ, ਬਲਕਾਰ ਸਿੰਘ ਬਰਾੜ ਅਤੇ ਇਕਬਾਲ ਸਿੰਘ ਬਬਲੀ ਢਿੱਲੋਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਮੇਸ਼ਾ ਤੋਂ ਹੀ ਪਾਰਟੀ ਦੀ ਚੜਦੀ ਕਲਾ ਲਈ ਇਮਾਨਦਾਰੀ ਤੇ ਮਿਹਨਤ ਨਾਲ ਕੰਮ ਕਰਨ ਵਾਲੇ ਵਰਕਰਾਂ ਨੂੰ ਮਾਨ ਸਤਿਕਾਰ ਦਿੱਤਾ ਜਾਂਦਾ ਰਿਹਾ ਹੈ ਅਤੇ ਉਕਤ ਲੜੀ ਤਹਿਤ ਪਾਰਟੀ ਵੱਲੋਂ ਮਿਹਨਤੀ ਆਗੂਆਂ ਨੂੰ ਸਰਕਲ ਜੱਥੇਦਾਰਾਂ ਦੀ ਕਮਾਂਡ ਸੌਂਪੀ ਗਈ ਹੈ।

ਐਸਐਸਪੀ ਹਰਮਨਬੀਰ ਸਿੰਘ ਗਿੱਲ ਨੇ ਜਿਲ੍ਹੇ ਦੇ ਵੱਖ-ਵੱਖ ਥਾਣਿਆਂ ਦੀ ਕੀਤੀ ਗਈ ਅਚਨਚੇਤ ਚੈਕਿੰਗ

ਉਨ੍ਹਾਂ ਉਮੀਦ ਪ੍ਰਗਟਾਈ ਕਿ ਨਿਯੁਕਤ ਕੀਤੇ ਜੱਥੇਦਾਰਾਂ ਵੱਲੋਂ ਜਮੀਨੀ ਪੱਧਰ ਤੇ ਲੋਕਾਂ ਨਾਲ ਸਿੱਧੇ ਰਾਬਤੇ ਰਾਹੀਂ ਪਾਰਟੀ ਦੀ ਵਿਚਾਰਧਾਰਾ ਨੂੰ ਘਰ ਘਰ ਤੱਕ ਪਹੁੰਚਾਇਆ ਜਾਵੇਗਾ। ਨਵਨਿਯੁਕਤ ਪ੍ਰਧਾਨਾਂ ਵਿਚ ਨਾਇਬ ਸਿੰਘ ਬਰਾੜ ਨੂੰ ਸਰਕਲ ਇੱਕ, ਇਕਬਾਲ ਸਿੰਘ ਮਿਠੜੀ ਨੂੰ ਸਰਕਲ ਦੋ, ਬਲਵਿੰਦਰ ਸਿੰਘ ਸਿੱਧੂ ਬੱਲੀ ਨੂੰ ਸਰਕਲ ਤਿੰਨ, ਪਰਮਪਾਲ ਸਿੰਘ ਸਿੱਧੂ ਨੂੰ ਸਰਕਲ ਚਾਰ, ਰਾਕੇਸ਼ ਕਾਕਾ ਨੂੰ ਸਰਕਲ ਪੰਜ, ਪ੍ਰੇਮ ਕੁਮਾਰ ਗਰਗ ਨੂੰ ਸਰਕਲ 6, ਹਰਤਾਰ ਸਿੰਘ ਸੰਧੂ ਨੂੰ ਸਰਕਲ 7, ਰਵਿੰਦਰ ਸਿੰਘ ਚੀਮਾ ਨੂੰ ਸਰਕਲ 8, ਸੁਨੀਲ ਕੁਮਾਰ ਫੌਜੀ ਨੂੰ ਸਰਕਲ 9, ਸੁਖਦੇਵ ਸਿੰਘ ਗੁਰਥੜੀ ਨੂੰ ਸਰਕਲ 10, ਸਾਬਕਾ ਐਮਸੀ ਹਰਵਿੰਦਰ ਸ਼ਰਮਾ ਗੰਜੂ ਨੂੰ ਸਰਕਲ 11 ਅਤੇ ਐਡਵੋਕੇਟ ਅਭੈ ਖਣਗਵਾਲ ਨੂੰ ਸਰਕਲ 12 ਦੀ ਕਮਾਨ ਸੌਂਪੀ ਗਈ ਹੈ।

ਵਿਜੀਲੈਂਸ ਬਿਊਰੋ ਨੇ ਦੂਜੀ ਕਿਸ਼ਤ ਵਜੋਂ ਰਿਸਵਤ ਦੇ 10 ਹਜ਼ਾਰ ਲੈਂਦਾ ਥਾਣੇਦਾਰ ਕਾਬੂ

ਨਵ ਨਿਯੁਕਤ ਸਰਕਲ ਪ੍ਰਧਾਨਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ, ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ, ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ, ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋ ਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਉਨ੍ਹਾਂ ਵੱਲੋਂ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਇਆ ਜਾਵੇਗਾ ਅਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਉਹ ਦਿਨ ਮਿਹਨਤ ਕਰਦੇ ਰਹਿਣਗੇ।

 

Related posts

ਬਲਿਦਾਨ ਦੇਣ ਵਾਲੇ ਪੁਲਿਸ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ

punjabusernewssite

ਜ਼ਿਲ੍ਹਾ ਚੋਣ ਅਫ਼ਸਰ ਦੀ ਨਿਗਰਾਨੀ ਹੇਠ ਹੋਈ ਈਵੀਐਮ ਅਤੇ ਵੀਵੀਪੈਟ ਮਸ਼ੀਨਾਂ ਦੀ ਪਹਿਲੀ ਰੈਂਡੇਮਾਇਜ਼ੇਸਨ

punjabusernewssite

ਕਿਸਾਨ ਜਥੇਬੰਦੀਆਂ ਨੇ ਮੋਦੀ ਸਰਕਾਰ ਵਿਰੁਧ ਸ਼ਹਿਰ ’ਚ ਕੀਤਾ ਰੋਸ਼ ਪ੍ਰਦਰਸ਼ਨ
ਪ੍ਰਸ਼ਾਸਨ ਨੂੰ ਦਿੱਤਾ ਮੰਗ ਪੱਤਰ

punjabusernewssite