ਕੈਥਲ, 14 ਜੂਨ: ਲੰਘੀ 10 ਜੂਨ ਦੀ ਦੇਰ ਰਾਤ ਇੱਕ ਸਿੱਖ ਨੌਜਵਾਨ ਨੂੰ ਖਾਲਿਸਤਾਨੀ ਕਹਿ ਕੇ ਕੁੱਟਮਾਰ ਕਰਨ ਵਾਲੇ ਦੋ ਨੌਜਵਾਨਾਂ ਨੂੰ ਹਰਿਆਣਾ ਪੁਲਿਸ ਨੇ ਕਾਬੂ ਕਰ ਲਿਆ ਹੈ। ਇਹ ਮਾਮਲਾ ਪੂਰੇ ਦੇਸ-ਵਿਦੇਸ਼ ’ਚ ਭਖਿਆ ਹੋਇਆ ਸੀ ਤੇ ਸਿਆਸੀ ਪਾਰਟੀਆਂ ਤੋਂ ਇਲਾਵਾ ਸਿੱਖ ਆਗੂਆਂ ਵੱਲੋਂ ਲਗਾਤਾਰ ਹਰਿਆਣਾ ਪੁਲਿਸ ਤੇ ਸਰਕਾਰ ਉਪਰ ਕਾਰਵਾਈ ਲਈ ਦਬਾਅ ਪਾਇਆ ਜਾ ਰਿਹਾ ਸੀ। ਹਰਿਆਣਾ ਪੁਲਿਸ ਵੱਲੋਂ ਵੀ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਨਾਂ ਮੁਜਰਮਾਂ ਦੀ ਸੂਹ ਦੇਣ ਵਾਲਿਆਂ ਨੂੰ 10 ਹਜ਼ਾਰ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੋਇਆ ਸੀ।
ਜਲੰਧਰ ਉਪ ਚੋਣ:ਭਾਜਪਾ ਸ਼ਸੋਪੰਜ਼ ’ਚ,ਕਾਂਗਰਸ ਵੱਲੋਂ ਉਮੀਦਵਾਰ ਲਗਭਗ ਤੈਅ!
ਸ਼ੁੱਕਰਵਾਰ ਨੂੰ ਐਸ.ਪੀ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦਸਿਆ ਕਿ ਇਸ ਘਟਨਾ ਵਿਚ ਲੋੜੀਦੇ ਦੋਨੋਂ ਨੌਜਵਾਨਾਂ ਨੂੰ ਜੀਂਦ ਦੇ ਇੱਕ ਪਿੰਡ ਵਿਚੋਂ ਕਾਬੂ ਕਰ ਲਿਆ ਗਿਆ ਹੈ। ਇੰਨ੍ਹਾਂ ਦੀ ਪਹਿਚਾਣ ਈਸ਼ੂ ਤੇ ਸੁਨੀਲ ਵਜੋਂ ਹੋਈ ਹੈ। ਇਹ ਵੀ ਪਤਾ ਲੱਗਿਆ ਕਿ ਈਸ਼ੂ ਵਿਰੁਧ ਪਹਿਲਾਂ ਵੀ ਦੋ ਮੁਕੱਦਮੇ ਦਰਜ਼ ਸਨ। ਐਸ.ਪੀ ਮੁਤਾਬਕ ਈਸ਼ੂ ਫ਼ਾਈਨਾਂਸ ਦਾ ਕੰਮ ਕਰਦਾ ਤੇ ਸੁਨੀਲ ਟੈਕਸੀ ਚਲਾਉਂਦਾ ਹੈ। ਉਨ੍ਹਾਂ ਦਸਿਆ ਕਿ ਪੁਲਿਸ ਵੱਲੋਂ ਮੁਜਰਮਾਂ ਨੂੰ ਕਾਬੂ ਕਰਨ ਲਈ ਪੂਰੀ ਮੁਸਤੈਦੀ ਦਿਖ਼ਾਈ ਜਾ ਰਹੀ ਸੀ ਤੇ ਡੀਐਸਪੀ ਦੀ ਅਗਵਾਈ ਹੇਠ ਵਿਸੇਸ ਜਾਂਚ ਟੀਮ ਦਾ ਗਠਨ ਤੋਂ ਇਲਾਵਾ ਸਿਵਲ ਲਾਈਨ, ਸੀਆਈਏ ਸਟਾਫ਼ ਤੇ ਸਾਈਬਰ ਸੈੱਲ ਦੀਆਂ ਟੀਮਾਂ ਬਣਾਈਆਂ ਗਈਆਂ ਸਨ।
ਹਰਿਆਣਾ ’ਚ 1 ਜੁਲਾਈ ਤੋਂ ਲਾਗੂ ਹੋਣਗੇ ਨਵੇਂ ਅਪਰਾਧਿਕ ਕਾਨੂੰਨ:ਮੁੱਖ ਸਕੱਤਰ
ਜਿਕਰਯੋਗ ਹੈ ਕਿ ਘਟਨਾ ਵਾਲੀ ਦੇਰ ਸ਼ਾਮ ਨੂੰ ਸੁਖਵਿੰਦਰ ਸਿੰਘ ਜੋਕਿ ਸ਼ਹਿਰ ਵਿਚਹੀ ਫ਼ਰਨੀਚਰਨ ਦਾ ਕੰਮ ਕਰਦਾ ਹੈ, ਆਪਣੀ ਦੁਕਾਨ ਬੰਦ ਕਰਕੇ ਵਾਪਸ ਘਰ ਜਾ ਰਿਹਾ ਸੀ। ਇਸ ਦੌਰਾਨ ਰਾਸਤੇ ਵਿਚ ਇੱਕ ਬੰਦੇ ਪਏ ਰੇਲਵੇ ਫ਼ਾਟਕ ’ਤੇ ਜਦ ਉਹ ਆਪਣੀ ਸਕੂਟਰੀ ’ਤੇ ਖੜਾ ਹੁੰਦਾ ਹੈ ਤਾਂ ਇੱਕ ਮੋਟਰਸਾਈਕਲ ਉਪਰ ਸਵਾਰ ਹੋ ਕੇ ਦੋ ਨੌਜਵਾਨ ਆਉਂਦੇ ਹਨ ਅਤੇ ਉਸਦੇ ਨਾਲ ਵਿਵਾਦ ਕਰਦੇ ਹਨ। ਇਸਤੋਂ ਬਾਅਦ ਉਸਦੀ ਗੰਭੀਰ ਕੁੱਟਮਾਰ ਕਰਦੇ ਹਨ। ਪੁਲਿਸ ਨੇ ਇਸ ਮਾਮਲੇ ਵਿਚ ਸੁਖਵਿੰਦਰ ਸਿੰਘ ਦੇ ਬਿਆਨਾਂ ਉਪਰ ਅਗਿਆਤ ਵਿਅਕਤੀਆਂ ਵਿਰੁਧ ਧਾਰਾ 323, 295 ਏ, 308 ਆਈ.ਪੀ.ਸੀ ਤਹਿਤ ਕੇਸ ਦਰਜ਼ ਕਰ ਲਿਆ ਸੀ।
Share the post "ਖਾਲਿਸਤਾਨੀ ਕਹਿ ਕੇ ਸਿੱਖ ਨੌਜਵਾਨ ਦੀ ਕੁੱਟਮਾਰ ਕਰਨ ਵਾਲੇ ਮੁਜਰਮ ਹਰਿਆਣਾ ਪੁਲਿਸ ਵੱਲੋਂ ਕਾਬੂ"