ਡਾ ਚੱਬੇਵਾਲ ਦੇ ਪਾਰਟੀ ਛੱਡਣ ਤੋਂ ਬਾਅਦ ਖ਼ਾਲੀ ਪਿਆ ਸੀ ਇਹ ਅਹੁੱਦਾ
ਚੰਡੀਗੜ੍ਹ, 2 ਸਤੰਬਰ: ਪੰਜਾਬ ਕਾਂਗਰਸ ਦੀ ਸੀਨੀਅਰ ਆਗੂ ਤੇ ਹਲਕਾ ਦੀਨਾਨਗਰ ਤੋਂ ਵਿਧਾਇਕ ਸ਼੍ਰੀ ਅਰੁਣਾ ਚੌਧਰੀ ਨੂੰ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦਾ ਉੱਪ ਨੇਤਾ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਇਹ ਨਿਯੁਕਤੀ ਸਾਬਕਾ ਵਿਧਾਇਕ ਡਾ ਰਾਜ ਕੁਮਾਰ ਚੱਬੇਵਾਲ ਦੀ ਥਾਂ ਕੀਤੀ ਗਈ ਹੈ, ਜੋਕਿ ਕੁੱਝ ਮਹੀਨੇ ਪਹਿਲਾਂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਸਨ ਤੇ ਬਾਅਦ ਵਿਚ ਲੋਕ ਸਭਾ ਮੈਂਬਰ ਚੁਣੇ ਗਏ ਸਨ।
ਗਿੱਦੜਬਾਹਾ ਅਤੇ ਮੁਕਤਸਰ ’ਚ ਬੰਦ ਪਏ ਸੀਵਰੇਜ ਨੂੰ ਲੈ ਕੇ ਰਾਜਾ ਵੜਿੰਵ ਵੱਲੋਂ ‘ਆਪ’ ਸਰਕਾਰ ਖਿਲਾਫ਼ ਜਨਹਿੱਤ ਪਟੀਸ਼ਨ ਦਰਜ
ਪਾਰਟੀ ਦੇ ਆਗੂਆਂ ਮੁਤਾਬਕ ਇਹ ਨਿਯੁਕਤੀ ਪੰਜਾਬ ਕਾਂਗਰਸ ਦੀ ਸਿਫ਼ਾਰਿਸ਼ ’ਤੇ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰੁਜਨ ਖੜਗੇ ਦੇ ਹੁਕਮਾਂ ਉਪਰ ਕੌਮੀ ਜਨਰਲ ਕੇ.ਸੀ .ਵੈਨੂਗਪਾਲ ਵੱਲੋਂ ਕੀਤੀ ਗਈ ਹੈ। ਉਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸ਼੍ਰੀਮਤੀ ਚੌਧਰੀ ਦੀ ਨਿਯੁਕਤੀ ’ਤੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਉਮੀਦ ਜ਼ਾਹਰ ਕੀਤੀ ਹੈ ਕਿ ਉਹ ਵਿਧਾਨ ਸਭਾ ਵਿਚ ਜੋਰ-ਸੋਰ ਨਾਲ ਲੋਕ ਮੁੱਦੇ ਚੁੱਕਦੇ ਰਹਿਣਗੇ।