ਗਿੱਦੜਬਾਹਾ ’ਚ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀ ਵੱਡੀ ਜਨਸਭਾ, ਲੋਕਾਂ ਨੂੰ ਡਿੰਪੀ ਢਿੱਲੋਂ ਦਾ ਸਾਥ ਦੇਣ ਦੀ ਕੀਤੀ ਅਪੀਲ

0
6
69 Views

ਗਿੱਦੜਬਾਹਾ ਦੇ ਵਿਕਾਸ ਲਈ ਡਿੰਪੀ ਢਿੱਲੋਂ ਨੂੰ ਚੁਣੋ ਆਪਣਾ ਉਮੀਦਵਾਰ : ਅਰਵਿੰਦ ਕੇਜਰੀਵਾਲ
ਅਸਲ ਸਰਟੀਫਿਕੇਟ ਸਿਰਫ਼ ਲੋਕਾਂ ਦਾ ਫ਼ਤਵਾ ਹੈ, 20 ਨਵੰਬਰ ਨੂੰ ਡਿੰਪੀ ਢਿੱਲੋਂ ਨੂੰ ਤੁਹਾਡੀ ਵੋਟ ਗਿੱਦੜਬਾਹਾ ਦੇ ਵਿਕਾਸ ਨੂੰ ਯਕੀਨੀ ਬਣਾਏਗੀ: ਭਗਵੰਤ ਮਾਨ
ਡਿੰਪੀ ਢਿੱਲੋਂ ਨੇ ਕਿਹਾ- ਢਾਈ ਸਾਲਾਂ ਵਿੱਚ ਗਿੱਦੜਬਾਹਾ ਵਿੱਚ ਪਿਛਲੇ 28 ਸਾਲਾਂ ਨਾਲੋਂ ਵੱਧ ਕੰਮ ਕਰਾਂਗੇ
ਗਿੱਦੜਬਾਹਾ,16 ਨਵੰਬਰ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਗਿੱਦੜਬਾਹਾ ਵਿੱਚ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਵੋਟਰਾਂ ਨੂੰ ਆਗਾਮੀ ਜ਼ਿਮਨੀ ਚੋਣਾਂ ਵਿੱਚ ’ਆਪ’ ਉਮੀਦਵਾਰ ਡਿੰਪੀ ਢਿੱਲੋਂ ਨੂੰ ਸਮਰਥਨ ਕਰਨ ਦੀ ਅਪੀਲ ਕੀਤੀ।ਕੇਜਰੀਵਾਲ ਨੇ ਗਿੱਦੜਬਾਹਾ ਦੇ ਲੋਕਾਂ ਦਾ ਉਨ੍ਹਾਂ ਦੇ ਅਟੁੱਟ ਸਮਰਥਨ ਲਈ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਨੇ ਪੰਜਾਬ ਵਿੱਚ ’ਆਪ’ ਸਰਕਾਰ ਵੱਲੋਂ ਲਿਆਂਦੀਆਂ ਤਬਦੀਲੀਆਂ ਨੂੰ ਉਜਾਗਰ ਕੀਤਾ ਅਤੇ ਕਿਹਾ ਕਿ ਅਸੀਂ ਜ਼ੀਰੋ ਬਿਜਲੀ ਬਿੱਲ, ਮੁਫ਼ਤ ਸਿਹਤ ਸੰਭਾਲ ਅਤੇ ਯੋਗਤਾ ਅਧਾਰਿਤ ਰੁਜ਼ਗਾਰ ਵਰਗੇ ਮੁੱਖ ਵਾਅਦਿਆਂ ਨੂੰ ਪੂਰਾ ਕੀਤਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਸ ਤੋਂ ਪਹਿਲਾਂ ਕਦੇ ਵੀ ਕਿਸੇ ਪਾਰਟੀ ਨੂੰ ਇੰਨਾ ਜ਼ਬਰਦਸਤ ਸਮਰਥਨ ਨਹੀਂ ਮਿਲਿਆ। ਤੁਸੀਂ ਸਾਨੂੰ 2022 ਵਿੱਚ 117 ਵਿੱਚੋਂ 92 ਸੀਟਾਂ ਦਿੱਤੀਆਂ ਸਨ। ਪਿਛਲੇ ਢਾਈ ਸਾਲਾਂ ਵਿੱਚ, ਅਸੀਂ ਪੰਜਾਬ ਦੇ ਲੋਕਾਂ ਲਈ ਅਣਥੱਕ ਕੰਮ ਕਰ ਰਹੇ ਹਾਂ।

 

ਇਹ ਵੀ ਪੜ੍ਹੋਕੇਜਰੀਵਾਲ ਤੇ ਭਗਵੰਤ ਮਾਨ ਨੇ ਬਰਨਾਲਾ ਵਿੱਚ ਕੀਤਾ ਚੋਣ ਪ੍ਰਚਾਰ, ਆਪ ਉਮੀਦਵਾਰ ਹਰਿੰਦਰ ਧਾਲੀਵਾਲ ਨੂੰ ਜਿਤਾਉਣ ਦੀ ਕੀਤੀ ਅਪੀਲ

ਅਸੀਂ ਘਰਾਂ ਦੇ ਜ਼ੀਰੋ ਬਿਜਲੀ ਕਰ ਦਿੱਤੇ, ਮੁਹੱਲਾ ਕਲੀਨਿਕਾਂ ਵਿੱਚ ਮੁਫ਼ਤ ਇਲਾਜ ਅਤੇ ਦਵਾਈਆਂ ਪ੍ਰਦਾਨ ਕਰ ਰਹੇ ਹਾਂ।ਕੇਜਰੀਵਾਲ ਨੇ ਕਿਹਾ ਕਿ ਗਿੱਦੜਬਾਹਾ ਦੇ ਸਿਵਲ ਹਸਪਤਾਲ ਦੀ ਹਾਲਤ ਤਰਸਯੋਗ ਹੈ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਡਿੰਪੀ ਢਿੱਲੋਂ ਦੇ ਚੁਣੇ ਜਾਣ ਤੋਂ ਬਾਅਦ ਹਸਪਤਾਲ ਨੂੰ ਅਪਗ੍ਰੇਡ ਕਰਨਾ ਸਾਡੀ ਸਭ ਤੋਂ ਵੱਡੀ ਤਰਜੀਹ ਹੋਵੇਗੀ। ਉਨ੍ਹਾਂ ਸਰਕਾਰੀ ਨੌਕਰੀਆਂ ਪ੍ਰਦਾਨ ਕਰਨ ਅਤੇ ਸੂਬੇ ਦੇ ਸਿੱਖਿਆ ਅਤੇ ਸਿਹਤ ਸੰਭਾਲ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ’ਆਪ’ ਦੀ ਵਚਨਬੱਧਤਾ ਨੂੰ ਦਰਸਾਉਂਦੇ ਹੋਏ ਕਿਹਾ ਕਿ ’ਆਪ’ ਸਰਕਾਰ ਅਧੀਨ 48,000 ਨੌਜਵਾਨਾਂ ਨੂੰ ਪਹਿਲਾਂ ਹੀ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਨੇ ਗਿੱਦੜਬਾਹਾ ਦੀ ਪੇਂਡੂ ਆਰਥਿਕਤਾ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਬਿਹਤਰ ਸੜਕਾਂ ਅਤੇ ਉਤਪਾਦਾਂ ਲਈ ਸਟੋਰੇਜ ਦੀਆਂ ਬਿਹਤਰ ਸਹੂਲਤਾਂ ਸਮੇਤ ਬੁਨਿਆਦੀ ਢਾਂਚੇ ਨੂੰ ਵਧਾਉਣ ਦਾ ਵਾਅਦਾ ਕੀਤਾ।

ਇਹ ਵੀ ਪੜ੍ਹੋ‘ਆਪ’ ਸਰਕਾਰ ਨੇ ਪੰਜਾਬ ਦੇ ਹਰੇਕ ਪਿੰਡ ‘ਚ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦਿੱਤੀ-ਅਰਵਿੰਦ ਕੇਜਰੀਵਾਲ

ਉਨ੍ਹਾਂ ਕਿਹਾ ਕਿ ‘‘ਅਸੀਂ ਇਹਨਾਂ ਸਾਰੇ ਮੁੱਦਿਆਂ ਨੂੰ ਹੱਲ ਕਰਨ ਲਈ ਵਚਨਬੱਧ ਹਾਂ, ਅਸੀਂ ਇਹ ਯਕੀਨੀ ਬਣਾਵਾਂਗੇ ਕਿ ਗਿੱਦੜਬਾਹਾ ਨੂੰ ਉਹ ਤਰੱਕੀ ਮਿਲੇ ਜਿਸ ਦਾ ਉਹ ਹੱਕਦਾਰ ਹੈ।’’ਕੇਜਰੀਵਾਲ ਨੇ ਲੋਕਾਂ ਨੂੰ ਖੇਤਰ ਦੀ ਤਰੱਕੀ ਲਈ ’ਆਪ’ ਵਿਧਾਇਕ ਚੁਣਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਗਿੱਦੜਬਾਹਾ ਦੇ ਵਿਕਾਸ ਲਈ ’ਆਪ’ ਵਿਧਾਇਕ ਨੂੰ ਚੁਣੋ। ਉਨ੍ਹਾਂ ਕਿਹਾ ਕਿ ’ਆਪ’ ਸਰਕਾਰ ਵੱਲੋਂ ਪੰਜਾਬ ਭਰ ’ਚ ਚੱਲ ਰਹੀ ਵਿਕਾਸ ਦੀ ਰੇਲਗੱਡੀ ’ਚ ਗਿੱਦੜਬਾਹਾ ਦੇ ਡੱਬੇ ਨੂੰ ਜੋੜਨਾ ਤੁਹਾਡੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਵੱਲੋਂ ਪਿਛਲੇ 28 ਸਾਲਾਂ ਦੌਰਾਨ ਕਈ ਅਹਿਮ ਪ੍ਰਾਜੈਕਟਾਂ ਵਿੱਚ ਦੇਰੀ ਕੀਤੀ ਗਈ ਹੈ ਅਤੇ ਇਨ੍ਹਾਂ ਰੁਕੇ ਹੋਏ ਕੰਮਾਂ ਨੂੰ ਮੁੜ ਲੀਹ ’ਤੇ ਲਿਆਉਣ ਦਾ ਇੱਕੋ ਇੱਕ ਰਸਤਾ ‘ਆਪ’ ਵਿਧਾਇਕ ਦੀ ਚੋਣ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੇ ਪਿਛਲੇ 28 ਸਾਲਾਂ ਤੋਂ ਜਿਸ ਕੰਮ ਨੂੰ ਰੋਕਿਆ ਹੋਇਆ ਸੀ, ਉਸ ਨੂੰ ਪੂਰਾ ਕਰਾਉਣ ਲਈ ਸਾਨੂੰ ਫ਼ਤਵਾ ਦਿਓ। ਕੇਜਰੀਵਾਲ ਨੇ ਵਾਅਦਾ ਕੀਤਾ ਕਿ ’ਆਪ’ ਦੀ ਅਗਵਾਈ ’ਚ ਗਿੱਦੜਬਾਹਾ ’ਚ ਤੇਜ਼ੀ ਨਾਲ ਵਿਕਾਸ ਹੋਵੇਗਾ ਅਤੇ ਸਾਲਾਂ ਤੋਂ ਅਣਗੌਲੇ ਪਏ ਮਸਲਿਆਂ ਨੂੰ ਹੱਲ ਕੀਤਾ ਜਾਵੇਗਾ।

ਇਹ ਵੀ ਪੜ੍ਹੋਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਉਨ੍ਹਾਂ ਦੇ ਸ਼ਹੀਦੀ ਦਿਹਾੜੇ ’ਤੇ ਸ਼ਰਧਾ ਦੇ ਫੁੱਲ ਭੇਟ

ਲੋਕਾਂ ਦਾ ਫ਼ਤਵਾ ਹੀ ਅਸਲ ਸਰਟੀਫਿਕੇਟ ਹੈ – 20 ਨਵੰਬਰ ਨੂੰ ਡਿੰਪੀ ਢਿੱਲੋਂ ਨੂੰ ਦਿੱਤੀ ਤੁਹਾਡੀ ਵੋਟ ਗਿੱਦੜਬਾਹਾ ਦੇ ਵਿਕਾਸ ਨੂੰ ਯਕੀਨੀ ਬਣਾਏਗੀ: ਭਗਵੰਤ ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਲੋਕਾਂ ਨੂੰ ਸੰਬੋਧਨ ਕਰਦਿਆਂ ਵਿਰੋਧੀ ਪਾਰਟੀਆਂ ਦੇ ਖਾਲੀ ਵਾਅਦਿਆਂ ਦੇ ਉਲਟ ’ਆਪ’ ਵੱਲੋਂ ਸੂਬੇ ’ਚ ਕੀਤੇ ਗਏ ਠੋਸ ਵਿਕਾਸ ’ਤੇ ਧਿਆਨ ਕੇਂਦਰਿਤ ਕੀਤਾ। ਉਨ੍ਹਾਂ ਨੇ ਸੀਵਰੇਜ, ਸਿਹਤ ਸੰਭਾਲ ਅਤੇ ਬਿਜਲੀ ਵਰਗੇ ਬੁਨਿਆਦੀ ਮੁੱਦਿਆਂ ਨੂੰ ਹੱਲ ਕਰਨ ਵਿੱਚ ਅਸਫਲ ਰਹਿਣ ਲਈ ਰਵਾਇਤੀ ਸਿਆਸੀ ਪਾਰਟੀਆਂ ਦੀ ਆਲੋਚਨਾ ਕੀਤੀ, ਜਿਨ੍ਹਾਂ ਨੂੰ ਹੱਲ ਕਰਨ ਲਈ ’ਆਪ’ ਨੇ ਅਣਥੱਕ ਮਿਹਨਤ ਕੀਤੀ ਹੈ।ਉਨ੍ਹਾਂ ਕਿਹਾ ਕਿ ਪਹਿਲਾਂ, ਰਾਜਨੀਤੀ ਕਦੇ ਵੀ ਅਸਲ ਕੰਮ ਬਾਰੇ ਨਹੀਂ ਹੁੰਦੀ ਸੀ। ਫਿਰ ਅਰਵਿੰਦ ਕੇਜਰੀਵਾਲ ਨੇ ਰਾਜਨੀਤੀ ਵਿੱਚ ਆ ਕੇ ਸਾਡੇ ਦੇਸ਼ ਦੀ ਰਾਜਨੀਤੀ ਦੀ ਦਿਸ਼ਾ ਹੀ ਬਦਲ ਦਿੱਤੀ।

ਇਹ ਵੀ ਪੜ੍ਹੋਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਦਿੜ੍ਹਬਾ ਵਿਖੇ ਨੈਸ਼ਨਲ ਸਟਾਈਲ ਕਬੱਡੀ ਦੇ ਰਾਜ ਪੱਧਰੀ ਮੁਕਾਬਲਿਆਂ ਦਾ ਸ਼ਾਨਦਾਰ ਆਗ਼ਾਜ਼

ਆਪਣੇ ਭਾਸ਼ਣ ਵਿੱਚ ਮੁੱਖ ਮੰਤਰੀ ਮਾਨ ਨੇ ਵਿਰੋਧੀ ਧਿਰ ’ਤੇ ਨਿਸ਼ਾਨਾ ਸਾਧਿਆ ਅਤੇ ਲੋਕਾਂ ਵੱਲੋਂ ਦਿੱਤੇ ਫ਼ਤਵੇ ਨੂੰ ਹੀ ਭਰੋਸੇਯੋਗਤਾ ਦਾ ਸੱਚਾ ਸਰਟੀਫਿਕੇਟ ਕਰਾਰ ਦਿੱਤਾ। ਉਨ੍ਹਾਂ ਝੂਠੇ ਅਤੇ ਖੋਖਲੇ ਦਾਅਵੇ ਕਰਨ ਲਈ ਵਿਰੋਧੀ ਧਿਰ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਇਨ੍ਹਾਂ ਵਿੱਚ ਕੋਈ ਹਕੀਕਤ ਨਹੀਂ ਹੈ। ਮਾਨ ਨੇ ਕਿਹਾ ਕਿ ਅਸਲ ਸਰਟੀਫਿਕੇਟ ਲੋਕਾਂ ਨੇ ਆਪਣੀ ਵੋਟ ਰਾਹੀਂ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਝੂਠਾ ਸਮਰਥਨ ਜਾਂ ਗੁੰਮਰਾਹਕੁੰਨ ਬਿਰਤਾਂਤ ਲੋਕਾਂ ਦੇ ਸਮਰਥਨ ਦੀ ਸ਼ਕਤੀ ਨਾਲ ਤੁਲਨਾ ਨਹੀਂ ਕਰ ਸਕਦਾ। ਸਾਡਾ ਸਰਟੀਫਿਕੇਟ ਤੁਹਾਡਾ ਪਿਆਰ ਅਤੇ ਸਮਰਥਨ ਹੈ ਅਤੇ ਇਹ ਸਭ ਮਹੱਤਵਪੂਰਨ ਹੈ। ਮਾਨ ਨੇ ਅੰਤ ਵਿੱਚ ਕਿਹਾ ਕਿ ਇਹ ਚੋਣਾਂ ਲੋਕਾਂ ਲਈ ਪੁਰਾਣੀ ਅਤੇ ਭ੍ਰਿਸ਼ਟ ਰਾਜਨੀਤੀ ਨੂੰ ਫੈਸਲਾਕੁੰਨ ਤੌਰ ’ਤੇ ਰੱਦ ਕਰਨ ਅਤੇ ’ਆਪ’ ਸਰਕਾਰ ਦੁਆਰਾ ਪ੍ਰਦਾਨ ਕੀਤੀ ਅਸਲ ਤਰੱਕੀ ਨੂੰ ਗਲੇ ਲਗਾਉਣ ਦਾ ਮੌਕਾ ਹੈ।

ਇਹ ਵੀ ਪੜ੍ਹੋMP Malvinder Singh Kang ਨੇ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਚੰਡੀਗੜ੍ਹ ਵਿੱਚ ਹਰਿਆਣਾ ਦੀ ਪ੍ਰਸਤਾਵਿਤ ਵਿਧਾਨ ਸਭਾ ਦਾ ਕੀਤਾ ਸਖ਼ਤ ਵਿਰੋਧ

ਢਾਈ ਸਾਲਾਂ ’ਚ ’ਆਪ’ ਸਰਕਾਰ ਗਿੱਦੜਬਾਹਾ ਵਿੱਚ 28 ਸਾਲਾਂ ਨਾਲੋਂ ਜ਼ਿਆਦਾ ਕੰਮ ਕਰੇਗੀ- ਡਿੰਪੀ ਢਿੱਲੋਂ
ਗਿੱਦੜਬਾਹਾ ਤੋਂ ’ਆਪ’ ਉਮੀਦਵਾਰ ਡਿੰਪੀ ਢਿੱਲੋਂ ਨੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦਾ ਸਮਰਥਨ ਦੇਣ ਲਈ ਧੰਨਵਾਦ ਕੀਤਾ ਅਤੇ ਗਿੱਦੜਬਾਹਾ ਦੇ ਲੋਕਾਂ ਲਈ ਅਣਥੱਕ ਮਿਹਨਤ ਕਰਨ ਦਾ ਅਹਿਦ ਲਿਆ। ਉਨ੍ਹਾਂ ਲੋਕਾਂ ਨਾਲ ਵਾਅਦਾ ਕੀਤਾ ਕਿ ਉਹ ਅਤੇ ਉਨ੍ਹਾਂ ਦੀ ਲੀਡਰਸ਼ਿਪ ਪਿਛਲੇ 28 ਸਾਲਾਂ ਦੀ ਤੁਲਨਾ ਵਿੱਚ ਢਾਈ ਸਾਲਾਂ ਵਿੱਚ ਜ਼ਿਆਦਾ ਕੰਮ ਕਰੇਗੀ।ਉਨ੍ਹਾਂ ਕਿਹਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਅਗਲੇ ਢਾਈ ਸਾਲਾਂ ਵਿੱਚ ਗਿੱਦੜਬਾਹਾ ਲਈ ਜਿੰਨਾ ਕੰਮ ਕਿਸੇ ਹੋਰ (ਬਾਦਲ ਅਤੇ ਵੜਿੰਗ) ਨੇ ਪਿਛਲੇ 28 ਸਾਲਾਂ ਵਿੱਚ ਕੀਤਾ ਹੈ, ਉਸ ਤੋਂ ਵੱਧ ਕੰਮ ਮੈਂ ਕਰਾਂਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਿੱਚ ਗਿੱਦੜਬਾਹਾ ਵਿੱਚ ਅਸਲ ਤਬਦੀਲੀ ਲਿਆਵਾਂਗੇ। ਢਿੱਲੋਂ ਨੇ ਇਲਾਕੇ ਦੇ ਵਿਕਾਸ ਲਈ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ।

ਡੇਰਾ ਬਾਬਾ ਨਾਨਕ ਵਿੱਚ ਅਕਾਲੀ ਦਲ ਨੂੰ ਵੱਡਾ ਝਟਕਾ,’ਆਪ’ ਹੋਈ ਹੋਰ ਮਜ਼ਬੂਤ

 

LEAVE A REPLY

Please enter your comment!
Please enter your name here