Arvind Kejriwal ਨੇ ਦਿੱਲੀ ਦੀ ਵਿਗੜਦੀ ਅਮਨ ਤੇ ਕਾਨੂੰਨ ਦੀ ਸਥਿਤੀ ਉਪਰ ਚੁੱਕੇ ਸਵਾਲ

0
18
77 Views

👉ਕਿਹਾ, ਦੇਸ ਦੀ ਰਾਜਧਾਨੀ ਦਿੱਲੀ ਵਿਚ ਗੈਂਗਸਟਰਾਂ ਦਾ ਚੱਲ ਰਿਹਾ ਰਾਜ
ਨਵੀਂ ਦਿੱਲੀ, 1 ਦਸੰਬਰ: ਦਿੱਲੀ ’ਚ ਲਗਾਤਾਰ ਵਧ ਰਹੀਆਂ ਅਪਰਾਧਿਕ ਘਟਨਾਵਾਂ ਅਤੇ ਕਾਨੂੰਨ ਤੇ ਅਮਨ ਦੀ ਵਿਗੜ ਰਹੀ ਸਥਿਤੀ ’ਤੇ ਸਵਾਲ ਖੜ੍ਹੇ ਕਰਦਿਆਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜ਼ਰੀਵਾਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ’ਤੇ ਤਿੱਖੇ ਹਮਲੇ ਕੀਤੇ ਹਨ। ਐਤਵਾਰ ਨੂੰ ਇੱਥੇ ਕੀਤੀ ਇੱਕ ਪ੍ਰੈਸ ਕਾਨਫਰੰਸ ਵਿਚ ਉਨ੍ਹਾਂ ਕਿਹਾ ਕਿ ‘‘ ਅੱਜ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਕਿ ਦੇਸ ਦੀ ਰਾਜਧਾਨੀ ਦਿੱਲੀ ਵਿਚ ਗੈਂਗਸਟਰਾਂ ਦਾ ਰਾਜ ਚੱਲ ਰਿਹਾ ਹੋਵੇ, ਥਾਂ-ਥਾਂ ਲੋਕਾਂ ਨੂੰ ਫ਼ਿਰੌਤੀਆਂ ਲਈ ਫ਼ੋਨ ਆ ਰਹੇ ਹਨ ਤੇ ਕਤਲ ਹੋ ਰਹੇ ਹਨ

ਇਹ ਵੀ ਪੜ੍ਹੋ ਅਰਵਿੰਦ ਕੇਜਰੀਵਾਲ ‘ਤੇ 35 ਦਿਨਾਂ ‘ਚ ਕੀਤੇ 3 ਹਮਲੇ, ਜੇਕਰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਹੀ ਸੁਰੱਖਿਅਤ ਨਹੀਂ ਤਾਂ ਦਿੱਲੀ ਦੇ ਲੋਕਾਂ ਦਾ ਕੀ ਹੋਵੇਗਾ?

ਪ੍ਰੰਤੂ ਦਿੱਲੀ ਪੁਲਿਸ ਦੇ ਮਾਲਕ ਅਮਿਤ ਸ਼ਾਹ ਇੰਨ੍ਹਾਂ ਉਪਰ ਨੱਥ ਪਾਊਣ ਉਪਰ ਪੂਰੀ ਤਰ੍ਹਾਂ ਅਸਫ਼ਲ ਸਾਬਤ ਹੋ ਰਹੇ ਹਨ। ’’ ਸ਼੍ਰੀ ਕੇਜ਼ਰੀਵਾਲ ਨੇ ਦਾਅਵਾ ਕੀਤਾ ਕਿ ਫ਼ਿਰੌਤੀਆਂ ਤੇ ਗੈਂਗਸਟਰਾਂ ਤੋਂ ਦੁਖੀ ਲੋਕਾਂ ਦੀ ਅਵਾਜ਼ ਚੁੱਕਣ ਕਾਰਨ ਉਸਦੇ ਉਪਰ ਹਮਲੇ ਕਰਵਾਏ ਜਾ ਰਹੇ ਹਨ ਤੇ ਗੈਂਗਸਟਰਾਂ ਦੇ ਵਿਰੁਧ ਕਾਰਵਾਈ ਕਰਨ ਦੀ ਬਜਾਏ ਇੰਨ੍ਹਾਂ ਤੋਂ ਪੀੜ੍ਹਤ ਆਪ ਵਿਧਾਇਕ ਨਰੇਸ਼ ਬਾਲਿਆਨ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਿਸਤੋਂ ਸਪੱਸ਼ਟ ਹੋ ਰਿਹਾ ਹੈ ਕਿ ਕੇਂਦਰੀ ਗ੍ਰਹਿ ਵਿਭਾਗ ਦੇ ਇੰਚਾਰਜ਼ ਗੈਂਗਸਟਰਾਂ ਦੇ ਹੱਕ ਵਿਚ ਖੜਦੇ ਦਿਖ਼ਾਈ ਦੇ ਰਹੇ ਹਨ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦਿੱਲੀ ਵਿਚ ਕੋਈ ਵੀ ਸੁਰੱਖਿਅਤ ਨਹੀਂ ਹੈ, ਜਿਸਦਾ ਜਵਾਬ ਲੋਕ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਦੇਣਗੇ।

LEAVE A REPLY

Please enter your comment!
Please enter your name here