
Bathinda News: ਬੀਤੀ ਦੇਰ ਰਾਤ ਬਠਿੰਡਾ ਕਾਉਂਟਰ ਇੰਟੈਲੀਜੈਂਸੀ ਵਿਭਾਗ ਦੀ ਇੱਕ ਟੀਮ ਅਤੇ ਥਾਣਾ ਥਰਮਲ ਦੀ ਪੁਲਿਸ ਵੱਲੋਂ ਚਲਾਏ ਇੱਕ ਸਾਂਝੇ ਆਪਰੇਸ਼ਨ ਦੌਰਾਨ ਨਾਮੀ ਗੈਂਗਸਟਰ ਨੀਰਜ਼ ਚਸਕਾ ਦੇ ਭਰਾ ਨੂੰ ਦੋ ਨਜਾਇਜ ਹਥਿਆਰਾਂ ਸਹਿਤ ਕਾਬੂ ਕਰਨ ਦੀ ਸੂਚਨਾ ਸਾਹਮਣੇ ਆਈ ਹੈ। ਇਸ ਸਬੰਧ ਵਿਚ ਥਾਣਾ ਥਰਮਲ ਵਿਖੇ ਮੁਕੱਦਮਾ ਨੰਬਰ 41 ਅਧੀਨ ਧਾਰਾ 25 ਆਰਮਜ਼ ਐਕਟ ਤਹਿਤ ਦਰਜ਼ ਕੀਤਾ ਗਿਆ। ਮੁਲਜਮ ਦੀ ਪਹਿਚਾਣ ਪਵਨ ਗੁਪਤਾ ਦੇ ਤੌਰ ‘ਤੇ ਹੋਈ ਹੈ।
ਇਹ ਵੀ ਪੜ੍ਹੋ ਮੋਗਾ ਕੋਲ ਵਾਪਰੇ ਭਿਆ.ਨਕ ਕਾਰ ਹਾਦਸੇ ‘ ਚ ਤਿੰਨ ਨੌਜਵਾਨਾਂ ਦੀ ਹੋਈ ਮੌ+ਤ
ਹਾਲਾਂਕਿ ਪੁਲਿਸ ਅਧਿਕਾਰੀਆਂ ਵੱਲੋਂ ਇਸ ਮਾਮਲੇ ਵਿਚ ਜਲਦੀ ਹੀ ਵੱਡੇ ਖ਼ੁਲਾਸੇ ਕੀਤੇ ਜਾਣਗੇ ਪ੍ੰਤੂ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ, ਉਸ ਮੁਤਾਬਕ ਕਥਿਤ ਮੁਲਜ਼ਮ ਯੂਪੀ ਦੇ ਵਿਚ ਕਿਸੇ ਟਾਰਗਿਟ ਕਿਲਿੰਗ ਲਈ ਜਾ ਰਿਹਾ ਸੀ ਪ੍ਰੰਤੂ ਪਹਿਲਾਂ ਹੀ ਗੁਪਤ ਸੂਚਨਾ ਮਿਲਣ ‘ਤੇ ਪੁਲਿਸ ਨੇ ਉਸਨੂੰ ਦਬੋਚ ਲਿਆ। ਇਸਦੇ ਕੋਲੋਂ 32 ਬੋਰ ਦੇ ਦੋ ਪਿਸਤੌਲ ਮਿਲੇ ਹਨ, ਜਿਸਦੇ ਬਾਰੇ ਹੁਣ ਪੁਲਿਸ ਵੱਲੋਂ ਪਤਾ ਕੀਤਾ ਜਾ ਰਿਹਾ ਕਿ ਇਹ ਕਿਸਨੇ ਸਪਲਾਈ ਕੀਤੇ ਸਨ ਅਤੇ ਅੱਗੇ ਮੁਲਜ਼ਮ ਨੇ ਕਿਸ ਵਾਰਦਾਤ ਨੂੰ ਅੰਜਾਮ ਦੇਣਾ ਸੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਬਠਿੰਡਾ ਦੀ ਕਾਉਂਟਰ ਇੰਟੈਲੀਜੈਂਸੀ ਟੀਮ ਨੇ ਨਾਮੀ ਗੈਂਗਸਟਰ ਦਾ ਭਰਾ ਨਜਾਇਜ਼ ਹਥਿਆਰਾਂ ਸਹਿਤ ਕੀਤਾ ਗ੍ਰਿਫਤਾਰ"




