Punjabi Khabarsaar
ਰਾਸ਼ਟਰੀ ਅੰਤਰਰਾਸ਼ਟਰੀ

ਅਰਵਿੰਦ ਕੇਜਰੀਵਾਲ ਅੱਜ ਤਿਹਾੜ ਜੇਲ ‘ਚ ਕਰਨਗੇ ਸਰੰਡਰ

ਨਵੀਂ ਦਿੱਲੀ, 2 ਜੂਨ: ਕਥਿਤ ਸ਼ਰਾਬ ਘੁਟਾਲੇ ਵਿੱਚ ਜੇਲ ਤੋਂ ਅੰਤਰਿਮ ਜ਼ਮਾਨਤ ‘ਤੇ ਬਾਹਰ ਆਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਵਾਪਸ ਜੇਲ੍ਹ ਪਰਤਣਗੇ। ਉਨਾਂ ਵੱਲੋਂ ਦੁਪਹਿਰ 3 ਵਜੇ ਦੇ ਕਰੀਬ ਦਿਹਾੜ ਦੀ ਸਰੈਂਡਰ ਕਰਨ ਦੀ ਸੂਚਨਾ ਹੈ ਚਰਚਾ ਇਹ ਵੀ ਹੈ ਕਿ ਉਹ ਜੇਲ ਜਾਣ ਤੋਂ ਪਹਿਲਾਂ ਦਿੱਲੀ ਦੇ ਪੁਰਾਤਨ ਸ਼੍ਰੀ ਹਨੂਮਾਨ ਮੰਦਰ ਵਿੱਚ ਨਤਮਸਤਕ ਹੋ ਸਕਦੇ ਹਨ। ਸ੍ਰੀ ਕੇਜਰੀਵਾਲ ਨੂੰ ਲੰਘੀ 10 ਮਈ ਨੂੰ ਸੁਪਰੀਮ ਕੋਰਟ ਨੇ ਚੋਣ ਪ੍ਰਚਾਰ ਦੇ ਲਈ ਅੰਤਰਿਮ ਜਮਾਨਤ ਦਿੱਤੀ ਸੀ ਅਤੇ ਨਾਲ ਹੀ ਹੁਕਮ ਦਿੱਤਾ ਸੀ ਕਿ ਦੋ ਜੂਨ ਯਾਨੀ ਅੱਜ ਉਹਨਾਂ ਨੂੰ ਮੁੜ ਜੇਲ ਦੇ ਵਿੱਚ ਸਰੰਡਰ ਕਰਨਾ ਪਵੇਗਾ । ਹਾਲਾਂਕਿ ਇਸ ਦੌਰਾਨ ਕੇਜਰੀਵਾਲ ਵੱਲੋਂ ਆਪਣੀ ਅੰਤਰਿਮ ਜਮਾਨਤ ਵਧਾਉਣ ਦੇ ਲਈ ਪਹਿਲਾਂ ਸੁਪਰੀਮ ਕੋਰਟ ਅਤੇ ਬਾਅਦ ਦੇ ਵਿੱਚ ਦਿੱਲੀ ਦੇ ਰਾਊਜ ਐਵਨਿਊ ਕੋਰਟ ਵਿਚ ਪਟੀਸ਼ਨ ਪਾਈ ਸੀ। ਜਿਸ ‘ਤੇ ਅਦਾਲਤ ਨੇ ਇਹ ਫੈਸਲਾ 5 ਜੂਨ ਲਈ ਰਾਖਵਾਂ ਰੱਖ ਲਿਆ ਸੀ। ਸਰੰਡਰ ਕਰਨ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਸੋਸ਼ਲ ਮੀਡੀਆ ਪੋਸਟ ਸਾਂਝੀ ਕੀਤੀ।

ਚਾਹ ਬਣਾਉੰਦੇ ਘਰ ‘ਚ ਫੱਟਿਆ ਸਲੰਡਰ, ਪਤੀ-ਪਤਨੀ ਸਮੇਤ ਗੁਆਂਡੀ ਦੀ ਮੌ.ਤ

ਉਨ੍ਹਾਂ ਲਿਖਿਆ, “ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਮੈਂ 21 ਦਿਨਾਂ ਲਈ ਚੋਣ ਪ੍ਰਚਾਰ ਲਈ ਬਾਹਰ ਆਇਆ ਸੀ, ਮਾਣਯੋਗ ਕੋਰਟ ਦਾ ਬਹੁਤ ਬਹੁਤ ਧੰਨਵਾਦ। ਅੱਜ ਮੈਂ ਤਿਹਾੜ ਜਾਵਾਂਗਾ ਅਤੇ ਆਤਮ ਸਮਰਪਣ ਕਰਾਂਗਾ। ਮੈਂ ਦੁਪਹਿਰ 3 ਵਜੇ ਘਰੋਂ ਨਿਕਲਾਂਗਾ। ਪਹਿਲਾਂ ਰਾਜਘਾਟ ਜਾਵਾਂਗਾ, ਉੱਥੋਂ ਕਨਾਟ ਪਲੇਸ ਸਥਿਤ ਹਨੂੰਮਾਨ ਮੰਦਿਰ ਜਾਵਾਂਗਾ ਅਤੇ ਫਿਰ ਪਾਰਟੀ ਦਫ਼ਤਰ ਵਿਚ ਵਰਕਰਾਂ ਅਤੇ ਪਾਰਟੀ ਆਗੂਆਂ ਨੂੰ ਮਿਲਾਂਗਾ। ਉਥੋਂ ਜੇਲ ਲਈ ਰਵਾਨਾ ਹੋਵਾਂਗਾ। ਸਾਰੇ ਅਪਣਾ ਖ਼ਿਆਲ ਰੱਖਣਾ। ਮੈਨੂੰ ਜੇਲ ਵਿਚ ਤੁਹਾਡੀ ਚਿੰਤਾ ਰਹੇਗੀ। ਤੁਸੀਂ ਖੁਸ਼ ਰਹੋਗੇ ਤਾਂ ਤੁਹਾਡਾ ਕੇਜਰੀਵਾਲ ਜੇਲ ਵਿਚ ਵੀ ਖੁਸ਼ ਰਹੇਗਾ।” ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕੇਜਰੀਵਾਲ ਵੱਲੋਂ ਜਿੱਥੇ ਇਸ ਅੰਤਰਿਮ ਜਮਾਨਤ ਦੌਰਾਨ ਪੰਜਾਬ ਦੇ ਵਿੱਚ ਪਾਰਟੀ ਉਮੀਦਵਾਰਾਂ ਲਈ ਚੋਣ ਪ੍ਰਚਾਰ ਕੀਤਾ ਗਿਆ, ਉੱਥੇ ਬੀਤੇ ਕੱਲ ਉਹ ਇੰਡੀਆ ਗਠਜੋੜ ਦੀ ਹੋਈ ਉੱਚ ਪੱਧਰੀ ਮੀਟਿੰਗ ਦੇ ਵਿੱਚ ਵੀ ਸ਼ਾਮਿਲ ਹੋਏ।

Related posts

ਰਾਜਪਾਲ ਬਨਾਮ ਮੁੱਖ ਮੰਤਰੀ: ਸੁਪਰੀਮ ਕੋਰਟ ’ਚ ਅੱਜ ਮੁੜ ਹੋਵੇਗੀ ਸੁਣਵਾਈ

punjabusernewssite

ਦਿੱਲੀ ਦੀ ਸਿਆਸਤ ’ਚ ਧਮਾਕਾ: ਅਵਤਾਰ ਸਿੰਘ ਕਾਲਕਾ ਅਕਾਲੀ ਦਲ ਵਿਚ ਹੋਏ ਸ਼ਾਮਲ

punjabusernewssite

ਇੰਗਲੈਂਡ ’ਚ ਸਿੱਖਾਂ ਦੀ ਆਬਾਦੀ ਵਧੀ ਪਰ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਘਟੀ

punjabusernewssite