ਅਰਬਪਤੀਆਂ ਦੇ ਕਰਜ਼ ਮੁਆਫ਼ ਕਰਨ ’ਤੇ ਲੱਗੇ ਰੋਕ
ਨਵੀਂ ਦਿੱਲੀ, 28 ਜਨਵਰੀ: ਆਗਾਮੀ 5 ਫ਼ਰਵਰੀ ਨੂੰ ਹੋਣ ਜਾ ਰਹੀਆਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਦੇਸ ਦੀ ਰਾਜਧਾਨੀ ਦੀ ਸਿਆਸਤ ਭਖ਼ਦੀ ਜਾ ਰਹੀ ਹੈ। ਮੰਗਲਵਾਰ ਨੂੰ ਇੱਥੈ ਕੀਤੀ ਇੱਕ ਮਹੱਤਵਪੂਰਨ ਕਾਨਫਰੰਸ ਵਿਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਉਪਰ ਆਪਣੇ ਕਥਿਤ ਚੰਦ ਅਰਬਪਤੀ ਦੋਸਤਾਂ ਦੇ 10 ਲੱਖ ਕਰੋੜ ਰੁਪਏ ਮੁਆਫ਼ ਕਰਨ ਦਾ ਦੋਸ਼ ਲਗਾਇਆ ਹੈ।
ਇਹ ਵੀ ਪੜ੍ਹੋ ਕਾਂਗਰਸ ਪਾਰਟੀ ਨੂੰ ਫਗਵਾੜਾ ਵਿੱਚ ਲੱਗਿਆ ਵੱਡਾ ਝੱਟਕਾ! 3 ਕੋਂਸਲਰ ਹੋਏ ਆਪ ’ਚ ਸ਼ਾਮਲ
ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ 5 ਸਾਲਾਂ ਦੌਰਾਨ 500 ਦੇ ਕਰੀਬ ਅਰਬਪਤੀਆਂ ਨੂੰ ਇਹ ਵੱਡੀ ਰਾਹਤ ਦਿੱਤੀ ਗਈ ਹੈ ਜਦੋਂਕਿ ਦੇਸ ਦਾ ਗਰੀਬ ਤੇ ਮੱਧ ਵਰਗੀ ਆਦਮੀ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਤੇ ਮਹਿੰਗਾਈ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੂੰ ਲਿਖੇ ਪੱਤਰ ਵਿਚ ਅਰਵਿੰਦ ਕੇਜ਼ਰੀਵਾਲ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਦੇਸ ਵਿਚ ਇੱਕ ਕਾਨੂੰਨ ਲਿਆਂਦਾ ਜਾਵੇ ਕਿ ਦੇਸ਼ ਦੇ ਅੰਦਰ ਕਿਸੇ ਵੀ ਅਰਬਪਤੀ ਦੇ ਕਰਜ਼ੇ ਮੁਆਫ਼ ਨਹੀਂ ਕੀਤੇ ਜਾਣਗੇ। ਉਨ੍ਹਾਂ ਇਸਦੇ ਪਿੱਛੇ ਵੱਡੇ ਸਕੈਂਡਲ ਦਾ ਵੀ ਦੋਸ਼ ਲਗਾਇਆ ਹੈ। ਸ਼੍ਰੀ ਕੇਜ਼ਰੀਵਾਲ ਨੇ ਕਿਹਾ ਕਿ ਇੱਕ ਮੱਧ ਪ੍ਰਵਾਰ ਆਦਮੀ ਦੀ ਅੱਧੀ ਆਮਦਨ ਵੱਖ ਵੱਖ ਟੈਕਸਾਂ ਦੇ ਰੂਪ ਵਿਚ ਚਲੀ ਜਾਂਦੀ ਹੈ ਪ੍ਰੰਤੂ ਸਰਕਾਰ ਅਰਬਪਤੀਆਂ ਦੇ ਲੱਖਾਂ ਕਰੋੜਾਂ ਰੁਪਏ ਮੁਆਫ਼ ਕਰ ਰਹੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
Share the post "ਅਰਵਿੰਦ ਕੇਜ਼ਰੀਵਾਲ ਨੇ ਲਿਖਿਆ ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ, ਕੀਤੀ ਇਹ ਵੱਡੀ ਮੰਗ"