ਕੇਂਦਰੀ ਏਜੰਸੀਆਂ ਸਰਕਾਰ ਦੇ ਪਿੰਜਰੇ ਦਾ ‘ਤੋਤਾ’ ਬਣਨ ਦੀ ਬਜਾਏ ਸਚਾਈ ਨਾਲ ਡਿਊਟੀ ਨਿਭਾਉਣ
ਬਠਿੰਡਾ, 13 ਸਤੰਬਰ: ਆਮ ਆਦਮੀ ਪਾਰਟੀ ਦੇ ਸੂਬਾ ਸੀਨੀਅਰ ਸਪੋਕਸਮੈਨ ਅਤੇ ਪੰਜਾਬ ਮੱਧਮ ਉਦਯੋਗ ਵਿਕਾਸ ਬੋਰਡ ਦੇ ਚੇਅਰਮੈਨ, ਨੀਲ ਗਰਗ ਨੇ ਅੱਜ ਮਾਨਯੋਗ ਸੁਪਰੀਮ ਕੋਰਟ ਦੇ ਇਤਿਹਾਸਿਕ ਫੈਸਲੇ ਦੀ ਸਤਿਕਾਰ ਅਤੇ ਪ੍ਰਸ਼ੰਸਾ ਕੀਤੀ ਹੈ। ਉਹਨਾਂ ਕਿਹਾ ਕਿ ਇਸ ਫੈਸਲੇ ਨੇ ਇਹ ਸਾਬਤ ਕਰ ਦਿੱਤਾ ਹੈ ਕਿ “ਸੱਚਾਈ ਨੂੰ ਪ੍ਰੇਸ਼ਾਨ ਤਾਂ ਕੀਤਾ ਜਾ ਸਕਦਾ ਹੈ, ਪਰ ਉਸ ਨੂੰ ਹਰਾਇਆ ਨਹੀਂ ਜਾ ਸਕਦਾ।”ਨੀਲ ਗਰਗ ਨੇ ਕਿਹਾ ਕਿ ਜਿਵੇਂ ਪੰਜਾਬੀ ਚ ਕਹਾਵਤ ਹੈ “ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ” ਅਤੇ “ਝੂਠ ਦੇ ਪੈਰ ਨਹੀਂ ਹੁੰਦੇ,” ਅੱਜ ਸੁਪਰੀਮ ਕੋਰਟ ਨੇ ਇਹ ਗੱਲ ਪੱਕੀ ਕਰ ਦਿੱਤੀ ਹੈ ਕਿ ਭਾਰਤ ਵਿੱਚ ਕਾਨੂੰਨ ਸਭ ਤੋਂ ਉੱਪਰ ਹੈ।
ਖੇਤੀਬਾੜੀ ਵਿਭਾਗ ਨੇ ਪਰਾਲੀ ਪ੍ਰਬੰਧਨ ਮਸ਼ੀਨਾਂ ਸਬਸਿਡੀ ‘ਤੇ ਦੇਣ ਲਈ ਪੋਰਟਲ ਮੁੜ ਖੋਲ੍ਹਿਆ
ਇਸ ਦੇ ਨਾਲ ਹੀ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਸੀਬੀਆਈ ਨੂੰ ਇਮਾਨਦਾਰੀ ਅਤੇ ਨਿਰਪੱਖਤਾ ਨਾਲ ਕੰਮ ਕਰਨ ਦੀ ਲੋੜ ਹੈ ਤਾਂ ਕਿ ਉਸ ਉੱਤੇ “ਤੋਤੇ ਦਾ ਪਿੰਜਰਾ” ਹੋਣ ਦਾ ਦਾਗ ਨਾ ਲੱਗੇ।ਉਹਨਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਦੇ ਬਾਹਰ ਆਉਣ ‘ਤੇ ਸਾਡੀ ਪਾਰਟੀ ਨੂੰ ਬੇਹਦ ਖੁਸ਼ੀ ਹੈ ਅਤੇ ਅਸੀਂ ਮਾਨਯੋਗ ਸੁਪਰੀਮ ਕੋਰਟ ਦੇ ਇਨਸਾਫੀ ਫੈਸਲੇ ਦਾ ਸਵਾਗਤ ਕਰਦੇ ਹਾਂ। ਅਰਵਿੰਦ ਕੇਜਰੀਵਾਲ ਸੱਚੀ ਅਤੇ ਇਮਾਨਦਾਰ ਰਾਜਨੀਤੀ ਦਾ ਪ੍ਰਤੀਕ ਹਨ। ਉਹਨਾਂ ਨੇ ਭਾਰਤ ਦੀ ਰਾਜਨੀਤੀ ਦੀ ਦਿਸ਼ਾ ਅਤੇ ਦਸ਼ਾ ਦੋਵੇਂ ਬਦਲ ਕੇ ਰੱਖ ਦਿੱਤੀਆਂ ਹਨ।ਚੇਅਰਮੈਨ ਨੀਲ ਗਰਗ ਨੇ ਇਹ ਵੀ ਕਿਹਾ ਕਿ ਸ੍ਰੀ ਅਰਵਿੰਦ ਕੇਜਰੀਵਾਲ ਉਹ ਸ਼ਖ਼ਸ ਹਨ, ਜਿਨ੍ਹਾਂ ਨੇ ਰਾਜਨੀਤੀ ਵਿੱਚ ਆਮ ਲੋਕਾਂ ਨੂੰ ਕੇਂਦਰ ਵਿੱਚ ਲਿਆਉਣ ਦੀ ਸ਼ੁਰੂਆਤ ਕੀਤੀ।
ਕੇਜਰੀਵਾਲ ਦੀ ਜ਼ਮਾਨਤ ਸੱਚ ਅਤੇ ਨਿਆਂ ਦਾ ਪ੍ਰਮਾਣ: ਕੁਲਤਾਰ ਸਿੰਘ ਸੰਧਵਾਂ
ਸਹੀ ਮਾਨਿਆਂ ਵਿੱਚ ਸਿੱਖਿਆ, ਸਿਹਤ, ਰੁਜ਼ਗਾਰ, ਬਿਜਲੀ ਅਤੇ ਪਾਣੀ ਦੇ ਮੁੱਦੇ ਆਮ ਲੋਕਾਂ ਦੇ ਅਧਿਕਾਰ ਬਣ ਗਏ ਹਨ। ਅੱਜ ਹਰਿਆਣਾ ਵਿੱਚ ਵੀ ਇਹ ਸਭ ਕੁਝ ਵੱਡੇ ਪੱਧਰ ‘ਤੇ ਪ੍ਰਭਾਵਸ਼ਾਲੀ ਹੋਵੇਗਾ, ਕਿਉਂਕਿ ਹਰਿਆਣਾ ਦਾ ਕਿਸਾਨ, ਨੌਜਵਾਨ ਅਤੇ ਸਰਕਾਰੀ ਮੁਲਾਜ਼ਮ ਸਭ ਦੁਖੀ ਹਨ। ਉਹ ਵੱਡਾ ਬਦਲਾਅ ਚਾਹੁੰਦੇ ਹਨ, ਜੋ ਅਰਵਿੰਦ ਕੇਜਰੀਵਾਲ ਹੀ ਲਿਆ ਸਕਦੇ ਹਨ।ਅਸੀਂ ਹਰਿਆਣਾ ਦੀਆਂ 90 ਸੀਟਾਂ ਉੱਤੇ ਪੂਰੀ ਤਾਕਤ ਨਾਲ ਚੋਣ ਲੜ ਰਹੇ ਹਾਂ, ਅਤੇ ਅੱਠ ਅਕਤੂਬਰ ਨੂੰ, ਜਦੋਂ ਨਤੀਜੇ ਆਉਣਗੇ, ਹਰਿਆਣਾ ਦੀ ਰਾਜਨੀਤੀ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ।