ਨਵੀਂ ਦਿੱਲੀ, 13 ਸਤੰਬਰ: ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਦੀ ਜਮਾਨਤ ’ਤੇ ਦੇਸ ਦੀ ਸਰਬਉੱਚ ਅਦਲਤ ਅੱਜ ਸ਼ੁੱਕਰਵਾਰ ਨੂੰ ਆਪਣਾ ਫੈਸਲਾ ਸੁਣਾਏਗੀ। ਸੁਪਰੀਮ ਕੋਰਟ ਨੇ 5 ਸਤੰਬਰ ਨੂੰ ਸੁਣਵਾਈ ਤੋਂ ਬਾਅਦ ਕੇਜਰੀਵਾਲ ਦੀ ਜ਼ਮਾਨਤ ਪਟੀਸ਼ਨ ’ਤੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਅਬਾਕਾਰੀ ਘੁਟਾਲੇ ਦੇ ਵਿਚ ਈਡੀ ਵੱਲੋਂ ਗ੍ਰਿਫਤਾਰ ਕੀਤੇ ਗਏ ਸ਼੍ਰੀ ਕੇਜ਼ਰੀਵਾਲ ਨੂੰ ਹੁਣ ਸੀਬੀਆਈ ਨੇ ਆਪਣੀ ਹਿਰਾਸਤ ਵਿਚ ਲਿਆ ਸੀ, ਜਿਸਤੋਂ ਬਾਅਦ ਉਹ ਤਿਹਾੜ ਜੇਲ੍ਹ ਵਿਚ ਬੰਦ ਚੱਲੇ ਆ ਰਹੇ ਹਨ।
ਮਾਣ ਵਾਲੀ ਗੱਲ: ਇੰਗਲੈਂਡ ਦੇ ਪਹਿਲੇ ਦਸਤਾਰਧਾਰੀ ਸਿੱਖ ਐਮ.ਪੀ ਢੇਸੀ ਰੱਖਿਆ ਕਮੇਟੀ ਦੇ ਚੇਅਰਮੈਨ ਬਣੇ
ਸੁਪਰੀਮ ਕੋਰਟ ਵਿਚ ਸ਼੍ਰੀ ਕੇਜ਼ਰੀਵਾਲ ਦੇ ਵਕੀਲਾਂ ਵੱਲੋਂ ਦਾਈਰ ਪਿਟੀਸ਼ਨ ਦੇ ਵਿਚ ਸੀਬੀਆਈ ਕੇਸ ’ਚ ਜਮਾਨਤ ਬਾਰੇ ਫੈਸਲਾ ਹੋਵੇਗਾ ਜਦੋਂਕਿ ਈਡੀ ਦੇ ਮਾਮਲੇ ਵਿਚ ਉਕਤ ਅਦਾਲਤ ਵੱਲੋਂ ਉਨ੍ਹਾਂ ਨੂੰ ਜੁਲਾਈ ਮਹੀਨੇ ਵਿਚ ਪਹਿਲਾਂ ਹੀ ਜਮਾਨਤ ਦਿੱਤੀ ਜਾ ਚੁੱਕੀ ਹੈ ਪ੍ਰੰਤੂ ਇਹ ਜਮਾਨਤ ਮਿਲਦੇ ਹੀ ਜੇਲ੍ਹ ’ਚ ਬਾਹਰ ਆਉਣ ਤੋਂ ਪਹਿਲਾਂ ਸੀਬੀਆਈ ਨੇ ਗ੍ਰਿਫਤਾਰੀ ਪਾ ਦਿੱਤੀ ਸੀ। ਉਂਝ ਇਸ ਕਥਿਤ ਘੁਟਾਲੇ ਵਿਚ ਹੁਣ ਤੱਕ ਆਮ ਆਦਮੀ ਪਾਰਟੀ ਦੇ ਕਈ ਆਗੂ ਮੁਨੀਸ਼ ਸੁਸੋਦੀਆ, ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਆਦਿ ਨੂੰ ਜਮਾਨਤ ਮਿਲ ਚੁੱਕੀ ਹੈ। ਇਸੇ ਤਰ੍ਹਾਂ ਦੱਖਣ ਦੀ ਆਗੂ ਕੇ.ਕਵਿਤਾ ਵੀ ਰਿਹਾਅ ਹੋ ਚੁੱਕੇ ਹਨ।
ਜਿਸਤੋਂ ਬਾਅਦ ਅਰਵਿੰਦ ਕੇਜਰੀਵਾਲ ਵੱੱਲੋਂ ਸੁਪਰੀਮ ਕੋਰਟ ਵਿਚ ਸੀਬੀਆਈ ਵੱਲੋਂ ਦਰਜ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਆਪਣੀ ਗ੍ਰਿਫ਼ਤਾਰੀ ਨੂੰ ਚੁਣੌਤੀ ਦਿੰਦੀ ਪਿਟੀਸ਼ਨ ਤੋਂ ਇਲਾਵਾ ਜ਼ਮਾਨਤ ਦੇ ਮਾਮਲੇ ਵਿਚ ਪਿਟੀਸ਼ਨ ਦਾਈਰ ਕੀਤੀ ਹੋਈ ਹੈ। ਅਦਾਲਤ ਦੀ ਵੈੱਬਸਾਈਟ ’ਤੇ ਇਸ ਕੇਸ ਦੀ ਸੁਣਵਾਈ ਲਈ ਇਸਨੂੰ ਅੱਜ ਜਾਣੀ 13 ਸਤੰਬਰ ਲਈ ਅਪਲੋਡ ਕੀਤਾ ਹੋਇਆ ਹੈ, ਜਿਸਦੀ ਸੁਣਵਾਈ ਜਸਟਿਸ ਸੂਰਿਆਕਾਂਤ ਦੀ ਅਗਵਾਈ ਹੇਠਲਾ ਬੈਂਚ ਕਰੇਗਾ।