ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤਿਹਾੜ ਜੇਲ੍ਹ ‘ਚੋਂ ਬਾਹਰ ਆ ਗਏ ਹਨ। ਤਿਹਾੜ ਜੇਲ੍ਹ ਦੇ ਬਾਹਰ ਸਮਰਥਕਾਂ ਦਾ ਭਾਰੀ ਇੱਕਠ ਦੇਖਣ ਨੂੰ ਮਿਲਿਆ। ਤਿਹਾੜ ਜੇਲ੍ਹ ਦੇ ਬਾਹਰ ਉਨ੍ਹਾਂ ਦੀ ਪਤਨੀ, ਸਾਬਕਾ ਡਿਪਟੀ ਸੀ.ਐੱਮ. ਮਨੀਸ਼ ਸਿਸੋਦੀਆ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਪਹੁੰਚੇ ਹਨ। ‘ਆਪ’ ਸਮਰਥਕਾਂ ‘ਚ ਕਾਫੀ ਜਸ਼ਨ ਦਾ ਮਾਹੌਲ ਹੈ।
ਤਿਹਾੜ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ, “ਮੈਂ ਜ਼ਿੰਦਗੀ ਵਿੱਚ ਬਹੁਤ ਸੰਘਰਸ਼ ਕੀਤਾ ਹੈ, ਜ਼ਿੰਦਗੀ ਵਿੱਚ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕੀਤਾ ਹੈ, ਪਰ ਪਰਮਾਤਮਾ ਨੇ ਹਰ ਕਦਮ ‘ਤੇ ਮੇਰਾ ਸਾਥ ਦਿੱਤਾ। ਉਨ੍ਹਾਂ ਨੇ ਮੇਰਾ ਸਾਥ ਦਿੱਤਾ ਕਿਉਂਕਿ ਮੈਂ ਸੱਚਾ ਸੀ, ਮੈਂ ਸਹੀ ਸੀ… ਪਰ ਇਹਨਾਂ ਲੋਕਾਂ ਨੇ ਮੈਨੂੰ ਜੇਲ੍ਹ ਵਿੱਚ ਪਾ ਦਿੱਤਾ। ਇਨ੍ਹਾਂ ਲੋਕਾਂ ਨੂੰ ਲੱਗਦਾ ਸੀ ਕਿ ਜੇ ਉਨ੍ਹਾਂ ਨੇ ਕੇਜਰੀਵਾਲ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਤਾਂ ਉਨ੍ਹਾਂ ਦਾ ਮਨੋਬਲ ਟੁੱਟ ਜਾਵੇਗਾ। ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਜੇਲ੍ਹ ਤੋਂ ਬਾਹਰ ਆਇਆ ਹਾਂ, ਮੇਰਾ ਹੌਂਸਲਾ 100 ਗੁਣਾ ਵੱਧ ਗਿਆ ਹੈ, ਮੇਰੀ ਤਾਕਤ 100 ਗੁਣਾ ਵੱਧ ਗਈ ਹੈ… ਜੇਲ੍ਹ ਦੀਆਂ ਸਲਾਖਾਂ ਕੇਜਰੀਵਾਲ ਦੇ ਹੌਂਸਲੇ ਨੂੰ ਘੱਟ ਨਹੀਂ ਕਰ ਸਕਦੀਆਂ। ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਜਿਸ ਤਰ੍ਹਾਂ ਪ੍ਰਮਾਤਮਾ ਨੇ ਅੱਜ ਤੱਕ ਮੈਨੂੰ ਰਸਤਾ ਦਿਖਾਇਆ ਹੈ, ਤਾਕਤ ਦਿੱਤੀ ਹੈ, ਉਹ ਮੈਨੂੰ ਰਸਤਾ ਦਿਖਾਉਂਦੇ ਰਹਿਣ, ਮੈਂ ਦੇਸ਼ ਦੀ ਸੇਵਾ ਕਰਦਾ ਰਹਾਂ ਅਤੇ ਇਹ ਸਾਰੀਆਂ ਦੇਸ਼ ਵਿਰੋਧੀ ਤਾਕਤਾਂ… ਜੋ ਕੋਸ਼ਿਸ਼ ਕਰ ਰਹੀਆਂ ਹਨ। ਦੇਸ਼ ਨੂੰ ਵੰਡਣ ਲਈ ਉਹ ਦੇਸ਼ ਨੂੰ ਅੰਦਰੋਂ ਕਮਜ਼ੋਰ ਕਰਨ ਦਾ ਕੰਮ ਕਰ ਰਹੇ ਹਨ, ਮੈਂ ਸਾਰੀ ਉਮਰ ਉਨ੍ਹਾਂ ਵਿਰੁੱਧ ਲੜਿਆ ਹੈ ਅਤੇ ਇਸੇ ਤਰ੍ਹਾਂ ਲੜਦਾ ਰਹਾਂਗਾ।
#WATCH दिल्ली की तिहाड़ जेल से रिहा होने के बाद दिल्ली के मुख्यमंत्री अरविंद केजरीवाल ने कहा, “मैंने जिंदगी में बहुत संघर्ष किया है। बहुत बड़े-बड़े संघर्ष किए, जिंदगी में बहुत मुसीबतें झेली हैं लेकिन हर कदम पर भगवान ने मेरा साथ दिया। ऊपर वाले ने मेरा साथ दिया क्योंकि मैं सच्चा… pic.twitter.com/GKfPudzQBD
— ANI_HindiNews (@AHindinews) September 13, 2024