ਸ਼ੰਭੂ, 14 ਫ਼ਰਵਰੀ: ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਵੱਲੋਂ ਦਿੱਲੀ ਕੂਚ ਦੇ ਦਿੱਤੇ ਸੱਦੇ ਤਹਿਤ ਪੰਜਾਬ ਹਰਿਆਣਾ ਬਾਰਡਰ ’ਤੇ ਬੀਤੇ ਕੱਲ ਤੋਂ ਬਣਿਆ ਹੋਇਆ ਤਨਾਅ ਮਾਹੌਲ ਅੱਜ ਦਿਨ ਚੜਦੇ ਹੀ ਮੁੜ ਕਾਇਮ ਰਿਹਾ। ਹਾਲਾਂਕਿ ਰਾਤ ਸਮੇਂ ਮਾਹੌਲ ਸ਼ਾਂਤ ਪੂਰਵਕ ਬਣਿਆ ਰਿਹਾ ਪ੍ਰੰਤੂ ਸਵੇਰੇ ਕਰੀਬ ਅੱਠ ਵਜੇਂ ਹੀ ਬਹੁਤ ਘੱਟ ਗਿਣਤੀ ’ਚ ਸ਼ੰਭੂ ਬਾਰਡਰ ’ਤੇ ਬਿਲਕੁੱਲ ਨਜਦੀਕ ਪੁੱਜੇ ਕਿਸਾਨਾਂ ਉਪਰ ਹਰਿਆਣਾ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਸੁੱਟਣੇ ਸ਼ੁਰੂ ਕਰ ਦਿੱਤੇ। ਬੀਤੇ ਕੱਲ ਵੀ ਲਗਾਤਾਰ ਹਰਿਆਣਾ ਪੁਲਿਸ ਵੱਲੋਂ ਡਰੋਨ ਦੇ ਰਾਹੀਂ ਕਿਸਾਨਾਂ ਉਪਰ ਸਾਰਾ ਦਿਨ ਅੱਥਰੂ ਗੈਸ ਦੇ ਗੋਲੇ, ਪਾਣੀ ਦੀਆਂ ਵੁਛਾੜਾਂ, ਰਬੜ ਦੀਆਂ ਗੋਲੀਆਂ ਤੇ ਲਾਠੀਚਾਰਜ਼ ਨਾਲ ਦਰਜ਼ਨਾਂ ਕਿਸਾਨ ਜਖ਼ਮੀ ਹੋਏ ਹਨ, ਜਿੰਨ੍ਹਾਂ ਨੂੰ ਪੰਜਾਬ ਸਰਕਾਰ ਦੀਆਂ ਐਬੂਲੈਂਸਾਂ ਰਾਹੀਂ ਵੱਖ ਵੱਖ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਦੇ ਇੰਸਪੈਕਟਰਾਂ ਨੂੰ ਤੋਹਫ਼ਾ, 80 ਨੂੰ ਬਣਾਇਆ ਡੀਐਸਪੀ
ਕਿਸਾਨ ਆਗੂਆਂ ਨੇ ਹਰਿਆਣਾ ਸਰਕਾਰ ‘ਤੇ ਕਿਸਾਨਾਂ ਉਪਰ ਸਿੱਧੀਆਂ ਗੋਲੀਆਂ ਚਲਾਉਣ ਦੇ ਵੀ ਦੋਸ਼ ਲਗਾਏ ਹਨ। ਬੀਤੇ ਕੱਲ ਦੇ ਗਹਿਮਾ-ਗਹਿਮੀ ਵਾਲੇ ਮਾਹੌਲ ਤੋਂ ਬਾਅਦ ਕਿਸਾਨ ਆਗੂਆਂ ਨੇ ਬੁੱਧਵਾਰ ਨੂੰ ਸਵੇਰੇ 9 ਵਜੇਂ ਇਕੱਠੇ ਹੋਣ ਦਾ ਸੱਦਾ ਦਿੱਤਾ ਸੀ। ਉਂਝ ਇਹ ਵੀ ਪਤਾ ਲੱਗਿਆ ਹੈ ਕਿ ਮੌਜੂਦਾ ਮਾਹੌਲ ਨੂੰ ਦੇਖਦਿਆਂ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਸਤਨਾਮ ਸਿੰਘ ਪੰਧੇਰ ਵੱਲੋਂ 10 ਵਜੇਂ ਪ੍ਰੈਸ ਕਾਨਫਰੰਸ ਸੱਦੀ ਹੈ। ਜਿਸਦੇ ਵਿਚ ਕੁੱਝ ਨਵਾਂ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਹਾਲਾਂਕਿ ਹਰਿਆਣਾ ਪੁਲਿਸ ਦੀ ਸਖ਼ਤ ਨਾਕਾਬੰਦੀ ਦੇ ਚੱਲਦੇ ਦਿੱਲੀ ਵੱਲ ਵਧਣ ਦੇ ਲਈ ਨਵੀਂ ਰਣਨੀਤੀ ਬਣਾਉਣ ਸਬੰਧੀ ਵੱਡੇ ਕਿਸਾਨ ਆਗੂਆਂ ਦੀਆਂ ਅੰਦਰਖ਼ਾਤੇ ਮੀਟਿੰਗਾਂ ਦਾ ਵੀ ਦੌਰ ਜਾਰੀ ਹੈ। ਕਿਸਾਨ ਆਗੂਆਂ ਵੱਲੋਂ ਨੌਜਵਾਨ ਕਿਸਾਨਾਂ ਨੂੰ ਵੀ ਲਗਾਤਾਰ ਸਬਰ ਵਿਚ ਰਹਿਣ ਦੀ ਤਾਕੀਦ ਕੀਤੀ ਜਾ ਰਹੀ ਹੈ।
ਝੂਠੇ ਦਸਤਾਵੇਜਾਂ ’ਤੇ ਲੱਖਾਂ ਦੀ ਕਰਜ਼ਾ ਮੁਆਫ਼ੀ ਲੈਣ ਵਾਲੇ ਤਿੰਨ ਕਿਸਾਨਾਂ ਵਿਰੁਧ ਪਰਚਾ ਦਰਜ਼
ਇਹ ਵੀ ਪਤਾ ਲੱਗਿਆ ਹੈ ਕਿ ਕਿਸਾਨਾਂ ਨੇ ਸ਼ੰਭੂ ਬਾਰਡਰ ਉਪਰ ਪੰਜਾਬ ਵਾਲੇ ਪਾਸੇ ਆਪਣਾ ਵੀ ਇੱਕ ਬੈਰੀਗੇਡ ਲਗਾਇਆ ਹੈ ਤੇ ਕਿਸਾਨਾਂ ਖ਼ਾਸਕਰ ਨੌਜਵਾਨਾਂ ਨੂੰ ਇਸ ਬੈਰੀਗੇਡ ਤੱਕ ਹੀ ਰਹਿਣ ਲਈ ਕਿਹਾ ਗਿਆ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਕਿਸਾਨ ਸੰਘਰਸ਼ ਨੂੰ ਮਿਲਦੇ ਹੂੰਗਾਰੇ ਤੋਂ ਉਤਸ਼ਾਹ ਵਿਚ ਆਏ ਕਿਸਾਨ ਆਗੂ ਨਵੀਂ ਰਣਨੀਤੀ ਤਹਿਤ ਦਿੱਲੀ ਵੱਲ ਕੂਚ ਕਰਨ ਦੇ ਲਈ ਹਰਿਆਣਾ ਵਿਚ ਦਾਖ਼ਲ ਹੋਣ ਦੇ ਲਈ ਵੱਡਾ ਹੰਭਲਾ ਮਾਰਿਆ ਜਾ ਸਕਦਾ। ਇਸ ਦੌਰਾਨ ਆਗਾਮੀ ਲੋਕ ਸਭਾ ਚੋਣਾਂ ਦੇ ਚੱਲਦਿਆਂ ਵੱਖ ਵੱਖ ਸਿਆਸੀ ਧਿਰਾਂ ਵੀ ਕਿਸਾਨਾਂ ਦੇ ਹੱਕ ਵਿਚ ਆ ਗਏ ਹਨ। ਇੰਨ੍ਹਾਂ ਵਿਚ ਕਾਂਗਰਸ ਦੇ ਕੌਮੀ ਆਗੂ ਰਾਹੂਲ ਗਾਂਧੀ ਵੱਲੋਂ ਤਾਂ ਸਾਲ 2024 ਵਿਚ ਇੰਡੀਆ ਗਠਜੋੜ ਦੀ ਸਰਕਾਰ ਬਣਨ ’ਤੇ ਕਿਸਾਨਾਂ ਨੂੰ ਐਮ.ਐਸ.ਪੀ ’ਤੇ ਕਾਨੂੰਨੀ ਗਰੰਟੀ ਦਾ ਕਾਨੂੰਨ ਬਣਾਉਣ ਦਾ ਐਲਾਨ ਕਰ ਦਿੱਤਾ ਹੈ।
ਪੁਲਿਸ ਦੀ ਸਖਤੀ ਦੇ ਬਾਵਜੂਦ ਕਿਸਾਨਾਂ ਨੂੰ ਮਿਲੀ ਵੱਡੀ ਕਾਮਯਾਬੀ, ਤੋੜੇ ਕੁਝ ਬੈਰੀਗੇਡ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਕਿਸਾਨਾਂ ਨੂੰ ਕਾਨੂੰਨੀ ਤੇ ਨੈਤਿਕ ਮਦਦ ਦੇਣ ਦਾ ਵਿਸਵਾਸ ਦਿਵਾਇਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਵੀ ਕੇਂਦਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਅਪੀਲ ਕੀਤੀ ਹੈ। ਇਸਤੋਂ ਇਲਾਵਾ ਰਾਜਾ ਵੜਿੰਗ ਦੇ ਰਾਹੀਂ ਜਖਮੀ ਹੋਏ ਕਿਸਾਨਾਂ ਨਾਲ ਰਾਹੁਲ ਗਾਂਧੀ ਨੇ ਗੱਲਬਾਤ ਵੀ ਕੀਤੀ ਹੈ। ਜਦੋਂ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਅਤੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਕਿਸਾਨਾਂ ਦੀ ਪਿੱਠ ’ਤੇ ਆਉਂਦੀ ਦਿਖ਼ਾਈ ਦੇ ਰਹੀ ਹੈ। ਇੱਕ ਪਾਸੇ ਜਿੱਥੇ ਦਿੱਲੀ ਸਰਕਾਰ ਨੇ ਕਿਸਾਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਬੰਦ ਕਰਨ ਲਈ ਅਸਥਾਈ ਜੇਲ੍ਹ ਬਣਾਉਣ ਦੀ ਕੇਂਦਰ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ, ਉਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੇਂਦਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਕਹਿ ਰਹੇ ਹਨ ਤੇ ਕਿਸਾਨਾਂ ਨੂੰ ਪੂਰੀ ਤਰ੍ਹਾਂ ਨੈਤਿਕ ਹਿਮਾਇਤ ਦੇ ਰਹੇ ਹਨ।
Share the post "ਹਰਿਆਣਾ ਬਾਰਡਰ ’ਤੇ ਦਿਨ ਚੜਦੇ ਮੁੜ ਮਾਹੌਲ ਤਲਖ਼ੀ ਵਾਲਾ ਬਣਿਆ, ਪੁਲਿਸ ਵਲੋਂ ਅੱਥਰੂ ਗੈਸ ਦੇ ਗੋਲਿਆਂ ਦੀ ਬੋਛਾੜ ਸ਼ੁਰੂ"