ਪਟਿਆਲਾ, 20 ਜੂਨ: ਜ਼ਿਲ੍ਹੇ ਦੇ ਅਧੀਨ ਆਉਂਦੇ ਥਾਣਾ ਘੱਗਾ ਦੇ ਪਿੰਡ ਉਤਾਲਾ ਵਿਖੇ ਵਾਪਰੀ ਇੱਕ ਫ਼ਿਲਮੀ ਕਹਾਣੀ ਦੇ ਵਿਚ ਪਤੀ-ਪਤਨੀ ਵਿਚਕਾਰ ਹੋਈ ਲੜਾਈ ਦੇ ਮਾਮਲੇ ਵਿਚ ਪੜਤਾਲ ਕਰਨ ਗਏ ਇੱਕ ਥਾਣੇਦਾਰ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਪਤੀ ਨੇ ਥਾਣੇਦਾਰ ਉਪਰ ਆਪਣੀ ਪਤਨੀ ਦੀ ਮੱਦਦ ਕਰਨ ਦੇ ਦੋਸ਼ ਲਗਾਉਂਦਿਆਂ ਪੁਲਿਸ ਉਪਰ ਕੁੱਟਮਾਰ ਦਾ ਦੋਸ਼ ਲਗਾਇਆ ਹੈ। ਫ਼ਿਲਹਾਲ ਥਾਣੇਦਾਰ ਤੋਂ ਇਲਾਵਾ ਪਤੀ-ਪਤਨੀ ਵੀ ਹਸਪਤਾਲ ਵਿਚ ਦਾਖ਼ਲ ਹਨ। ਦੂਜੇ ਪਾਸੇ ਥਾਣਾ ਘੱਗਾ ਨੇ ਥਾਣੇਦਾਰ ਬਲਵਿੰਦਰ ਸਿੰਘ ਦੀ ਸਿਕਾਇਤ ਉਪਰ ਸੱਤ ਜਣਿਆਂ ਵਿਰੁਧ ਆਈਪੀਸੀ ਦੀ ਧਾਰਾ 307, 333, 341, 353, 186506, 148, 149 ਦੇ ਤਹਿਤ ਕੇਸ ਦਰਜ਼ ਕਰ ਲਿਆ ਹੈ।
ਪੁਲਿਸ ਮੁਲਾਜਮਾਂ ਦੀਆਂ ਬਦਲੀਆਂ ਦੇ ਵਿਰੋਧ ’ਚ ਨਿੱਤਰੀ ਸਾਬਕਾ ਪੁਲਿਸ ਮੁਲਾਜਮ ਐਸੋਸੀਏਸ਼ਨ
ਮਿਲੀ ਸੂਚਨਾ ਮੁਤਾਬਕ ਗੁਰਦਾਸਪੁਰ ਨਾਲ ਸਬੰਧਤ ਅਮਨਦੀਪ ਕੌਰ ਦੀ ਲੰਘੀ 27 ਮਈ ਨੂੰ ਨਾਨਕ ਸਿੰਘ ਵਾਸੀ ਪਿੰਡ ਉਤਾਲਾ ਥਾਣਾ ਘੱਗਾ ਦੇ ਨਾਲ ਵਿਆਹ ਹੋਇਆ ਸੀ। ਅਮਨਦੀਪ ਕੌਰ ਤੇ ਨਾਨਕ ਸਿੰਘ ਦੋਨਾਂ ਦਾ ਇਹ ਦੂਜਾ ਵਿਆਹ ਦਸਿਆ ਜਾ ਰਿਹਾ। ਨਾਨਕ ਸਿੰਘ ਦੇ ਪਹਿਲੇ ਵਿਆਹ ਤੋਂ ਦੋ ਬੱਚੇ ਹਨ। ਪਤਨੀ ਅਮਨਦੀਪ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਉਸਦਾ ਪਤੀ ਕਥਿਤ ਤੌਰ ‘ਤੇ ਸ਼ਰਾਬ ਦਾ ਨਸ਼ਾ ਕਰਦਾ ਹੈ ਜਿਸ ਕਾਰਨ ਉਸਦੀ ਕੁੱਟਮਾਰ ਕੀਤੀ ਸੀ ਤੇ ਇਸ ਸਬੰਧ ਵਿਚ ਉਸਨੇ ਪੁਲਿਸ ਕੋਲ ਸਿਕਾਇਤ ਕੀਤੀ ਸੀ।
ਹੁਣ ਪੰਜਾਬ ’ਚ ਰਸੂਖਦਾਰਾਂ ਨੂੰ ਮੁਫ਼ਤ ’ਚ ਨਹੀਂ ਮਿਲਣਗੇ ‘ਗੰਨਮੈਨ’,ਹਾਈਕੋਰਟ ਨੇ ਦਿੱਤੇ ਨਵੇਂ ਆਦੇਸ਼
ਹਸਪਤਾਲ ਵਿਚ ਦਾਖ਼ਲ ਥਾਣੇਦਾਰ ਬਲਵਿੰਦਰ ਸਿੰਘ ਨੇ ਵੀ ਦਸਿਆ ਕਿ ਜਦ ਉਹ ਸਿਕਾਇਤ ਦੇ ਆਧਾਰ ’ਤੇ ਜਾਂਚ ਲਈ ਘਰ ਗਿਆ ਤਾਂ ਤੈਸ਼ ਵਿਚ ਆ ਕੇ ਨਾਨਕ ਸਿੰਘ, ਉਸਦੀ ਭੈਣਾਂ ਤੇ ਹੋਰਨਾਂ ਰਿਸ਼ਤੇਦਾਰਾਂ ਨੇ ਉਸਦੀ ਕੁੱਟਮਾਰ ਕੀਤੀ ਤੇ ਕਿਸੇ ਤਰ੍ਹਾਂ ਉਹ ਜਾਨ ਬਚਾ ਕੇ ਉਥੋਂ ਭੱਜਿਆ। ਜਦ ਕਿ ਪਤੀ ਨਾਨਕ ਸਿੰਘ ਦਾ ਦਾਅਵਾ ਹੈ ਕਿ ਥਾਣੇਦਾਰ ਬਲਵਿੰਦਰ ਸਿੰਘ ਨੇ ਘਰ ਆਉਂਦੇ ਹੀ ਉਸਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਸਦੇ ਮੂੰਹ ’ਤੇ ਘਸੁੰਨ ਮਾਰੇ। ਨਾਨਕ ਸਿੰਘ ਮੁਤਾਬਕ ਪੁਲਿਸ ਉਸਦੇ ਨਾਲ ਰਹਿ ਰਹੀ ਔਰਤ ਦੀ ਮੱਦਦ ਕਰ ਰਹੀ ਹੈ ਜਿਸਦੇ ਕਾਰਨ ਉਸਨੂੰ ਤੇ ਉਸਦੇ ਪ੍ਰਵਾਰ ਨੂੰ ਫ਼ਸਾਉਣ ਦੇ ਲਈ ਇਹ ਝੂਠਾ ਡਰਾਮਾ ਰਚਿਆ ਗਿਆ ਹੈ।