ਲੁਧਿਆਣਾ, 24 ਜੂਨ: ਦੂਜਿਆਂ ਨੂੰ ਨਸ਼ਾ ਕਰਕੇ ਵਾਹਨ ਚਲਾਉਣ ਤੋਂ ਰੋਕਣ ਵਾਲੀ ਪੰਜਾਬ ਪੁਲਿਸ ਦੇ ਹੀ ਇੱਕ ਥਾਣੇਦਾਰ ਵੱਲੋਂ ਸਰਾਬ ਦੇ ਨਸ਼ੇ ’ਚ ਟੱਲੀ ਹੋ ਕੇ ਆਪਣੀ ਕਾਰ ਪੀਸੀਆਰ ਦੀ ਟੀਮ ’ਤੇ ਚੜਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਦੇ ਵਿਚ ਪੀਸੀਆਰ ਟੀਮ ਦੇ ਹੈੱਡ ਕਾਂਸਟੇਬਲ ਦੀ ਮੌਤ ਹੋ ਗਈ ਜਦੋਂ ਕਿ ਉਸਦਾ ਸਾਥੀ ਥਾਣੇਦਾਰ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ, ਜਿਸਦੀ ਹਾਲਾਤ ਗੰਭੀਰ ਬਣੀ ਹੋਈ ਹੈ। ਪਤਾ ਲੱਗਿਆ ਹੈ ਕਿ ਉਸਦੀ ਦੋਨਾਂ ਲੱਤਾਂ ਕਈ ਥਾਂ ਤੋਂ ਫਰੈਕਚਰ ਹੋ ਗਈਆਂ ਹਨ। ਮ੍ਰਿਤਕ ਕਾਂਸਟੇਬਲ ਅਕਾਸ਼ਦੀਪ ਸਿੰਘ ਅਤੇ ਜਖ਼ਮੀ ਥਾਣੇਦਾਰ ਦੀ ਪਹਿਚਾਣ ਸਤਨਾਮ ਸਿੰਘ ਵਜੋਂ ਹੋਈ ਹੈ। ਅਕਾਸ਼ਦੀਪ ਸਾਲ 2009 ਵਿਚ ਪੁਲਿਸ ’ਚ ਭਰਤੀ ਹੋਇਆ ਸੀ ਤੇ ਉਸਦੇ ਦੋ ਛੋਟੇ ਛੋਟੇ ਬੱਚੇ ਹਨ।
ਹਰਿਆਣਾ ਦੀ ਭਾਜਪਾ ਸਰਕਾਰ ਨੇ ਓਬੀਸੀ ਵਰਗ ਦੇ ਲਈ ਖੋਲਿਆ ਪਿਟਾਰਾ, ਰਾਖਵਾਂਕਰਨ 15 ਤੋਂ ਵਧਾ ਕੇ 27 ਫੀਸਦੀ ਕੀਤਾ
ਹੈਰਾਨੀ ਦੀ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਘਟਨਾ ਤੋਂ ਬਾਅਦ ਰੁਕ ਕੇ ਜਖਮੀਆਂ ਨੂੰ ਚੁੱਕਣ ਦੀ ਬਜ਼ਾਏ ਨਸ਼ੇੜੀ ਥਾਣੇਦਾਰ ਬਲਵਿੰਦਰ ਸਿੰਘ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਲੋਕਾਂ ਵੱਲੋਂ ਉਸਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਗਿਆ। ਉਕਤ ਕਥਿਤ ਦੋਸ਼ੀ ਥਾਣੇਦਾਰ ਥਾਣਾ ਡਿਵੀਜ਼ਨ ਨੰਬਰ ਦੋ ਵਿੱਚ ਤੈਨਾਤ ਦਸਿਆ ਜਾ ਰਿਹਾ। ਪਤਾ ਲੱਗਿਆ ਹੈ ਕਿ ਥਾਣੇਦਾਰ ਬਲਵਿੰਦਰ ਸਿੰਘ ਜਲੰਧਰ ਬਾਈਪਾਸ ਵੱਲੋਂ ਪਾਸਿਓ ਕਾਰ ਲੈ ਕੇ ਆ ਰਿਹਾ ਸੀ ਤੇ ਉਸਦਾ ਨਸ਼ਾ ਕੀਤਾ ਹੋਇਆ ਸੀ। ਇਸ ਦੌਰਾਨ ਥਾਣਾ ਸਲੇਮ ਟਾਬਰੀ ਦੇ ਇਲਾਕੇ ਵਿਚ ਉਸਨੇ ਆਪਣੀ ਕਾਰ ਨਾਲ ਉਕਤ ਹਾਦਸਾ ਕਰ ਦਿੱਤਾ। ਥਾਣੇ ਦੇ ਅਧਿਕਾਰੀਆਂ ਨੇ ਦਸਿਆ ਕਿ ਅਰੋਪੀ ਥਾਣੇਦਾਰ ਬਲਵਿੰਦਰ ਸਿੰਘ ਨੂੰ ਕਾਬੂ ਕਰਕੇ ਉਸਦੇ Çਵਿਰੁਧ ਕਾਨੂੰਨੀ ਕਾਰਵਾਈ ਕਰ ਦਿੱਤੀ ਗਈ ਹੈ।
Share the post "ਸਰਾਬ ਦੇ ਨਸ਼ੇ ’ਚ ਟੱਲੀ ਥਾਣੇਦਾਰ ਨੇ ਪੀਸੀਆਰ ਟੀਮ ’ਤੇ ਚੜਾਈ ਕਾਰ, ਹੌਲਦਾਰ ਦੀ ਹੋਈ ਮੌਤ, ਇੱਕ ਥਾਣੇਦਾਰ ਜਖਮੀ"