ਵੀਡੀਓ ਵਾਇਰਲ,ਥਾਣੇਦਾਰ ਮੁਅੱਤਲ, ਵਿਭਾਗੀ ਜਾਂਚ ਸ਼ੁਰੂ
ਖੰਨਾ, 4 ਜਨਵਰੀ: ਅਕਸਰ ਹੀ ਤੁਸੀਂ ਸੁਣਿਆ ਹੋਵੇਗਾ ਕਿ ਇੱਕ ਥਾਣਾ ਮੁਖੀ ਦੀ ‘ਵੱਖਰੀ’ ਟੌਹਰ ਹੁੰਦੀ ਹੈ ਪ੍ਰੰਤੂ ਜੇਕਰ ਇੱਕ ਛੋਟਾ ਥਾਣੇਦਾਰ ਹੀ ਜਨਤਕ ਤੌਰ ’ਤੇ ਅਪਣੇ ਹੀ ਥਾਣਾ ਮੁਖੀ ਭਾਵ ਐਸ.ਐਚ.ਓ ਨੂੰ ਜਨਤਕ ਤੌਰ ‘ਤੇ ਨਸ਼ੇ ਵਿੱਚ ਟੁੰਨ ਹੋ ਕੇ ਗੰਦੀਆਂ ਗਾਲਾਂ ਕੱਢੇ ਤਾਂ ਇਸ ਅਨੁਸਾਸਨਵਧ ਫ਼ੋਰਸ ’ਤੇ ਕੀ ਅਸਰ ਪਏਗਾ, ਇਸਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਜੀ ਹਾਂ, ਅਜਿਹੀ ਹੀ ਇੱਕ ਘਟਨਾ ਬੀਤੀ ਰਾਤ ਪੁਲਿਸ ਜ਼ਿਲ੍ਹਾ ਖੰਨਾ ਦੇ ਥਾਣਾ ਸਿਟੀ-1 ਵਿਚ ਵਾਪਰੀ ਹੈ, ਜਿਥੇ ਤੈਨਾਤ ਏਐਸਆਈ ਸੁਰਾਜੂਦੀਨ ਦੀ ਅਪਣੇ ਹੀ ਥਾਣੇ ਦੇ ਐਸ.ਐਚ.ਓ ਇੰਸਪੈਕਟਰ ਹੇਮੰਤ ਮਲਹੋਤਰਾ ਨੂੰ ਗਾਲਾਂ ਕੱਢਣ ਦੀ ਸੂਚਨਾ ਹੈ। ਇਸ ਘਟਨਾ ਦੀ ਵੀਡੀਓ ਵੀ ਸੋਸਲ ਮੀਡੀਆ ’ਤੇ ਵਾਈਰਲ ਹੋ ਗਈ ਹੈ, ਜਿਸ ਕਾਰਨ ਪੁਲਿਸ ਵਿਭਾਗ ਦੀ ਕਾਫ਼ੀ ਕਿਰਕਿਰੀ ਹੋ ਰਹੀ ਹੈ।
ਸਰਾਬ ਦੇ ਨਸ਼ੇ ਦੀ ਲੋਰ ’ਚ ਹੋਇਆ ਤਕਰਾਰ ਬਣਿਆ ਸੀ ਡੀਐਸਪੀ ਦੇ ਕਤਲ ਦਾ ਕਾਰਨ
ਉਧਰ ਪਤਾ ਚੱਲਿਆ ਹੈ ਕਿ ਘਟਨਾ ਦਾ ਪਤਾ ਲੱਗਦੇ ਹੀ ਥਾਣੇਦਾਰ ਸੁਰਾਜੂਦੀਨ ਨੂੰ ਮੁਅੱਤਲ ਕਰਕੇ ਉਸਦੇ ਵਿਰੁਧ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਿਲੀ ਸੂਚਨਾ ਮੁਤਾਬਕ ਥਾਣੇਦਾਰ ਸੁਰਾਜੂਦੀਨ ਬੀਤੀ ਸ਼ਾਮ ਥਾਣੇ ਵਿਚ ਡਿਊਟੀ ਅਫ਼ਸਰ ਵਜੋਂ ਤੈਨਾਤ ਸੀ। ਇਸ ਦੌਰਾਨ ਉਥੋਂ ਦੇ ਵਿਧਾਇਕ ਦੇ ਇੱਕ ਨਜਦੀਕੀ ਦੀ ਫੈਕਟਰੀ ਦੇ ਅੱਗਿਓ ਕੁੱਝ ਚੋਰ ਫ਼ੜੇ ਜਾਂਦੇ ਹਨ ਤੇ ਉਨ੍ਹਾਂ ਵਲੋਂ ਤੁਰੰਤ ਪੁਲਿਸ ਨੂੰ ਭੇਜਣ ਲਈ ਥਾਣਾ ਮੁਖੀ ਨੂੰ ਫ਼ੋਨ ਕੀਤਾ ਜਾਂਦਾ ਹੈ। ਜਦ ਥਾਣਾ ਮੁਖੀ ਮੁਨਸ਼ੀ ਨੂੰ ਡਿਊਟੀ ਅਫ਼ਸਰ ਨੂੰ ਮੌਕੇ ’ਤੇ ਭੇਜਣ ਦੀ ਹਿਦਾਇਤ ਕਰਦਾ ਹੈ ਪ੍ਰੰਤੂ ਡਿਊਟੀ ਅਫ਼ਸਰ ਨਹੀਂ ਜਾਂਦਾ। ਜਿਸਤੋਂ ਬਾਅਦ ਇੰਸਪੈਕਟਰ ਹੇਮੰਤ ਮਲਹੋਤਰਾ ਥਾਣੇ ਪੁੱਜਦੇ ਹਨ ਪ੍ਰੰਤੂ ਉਥੇ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਡਿਊਟੀ ਅਫ਼ਸਰ ਸਰਾਬ ਦੇ ਨਸ਼ੇ ਵਿਚ ਟੁੰਨ ਹਨ।
ਹੁਣ ਪੁਲਿਸ ਮੁਲਾਜਮਾਂ ਨੂੰ ਸੋਸਲ ਮੀਡੀਆ ਦਾ ‘ਕਰੇਜ਼’ ਪੈ ਸਕਦਾ ਹੈ ਮਹਿੰਗਾ
ਜਿਸਦੇ ਚੱਲਦੇ ਉਸਨੂੰ ਸਿਵਲ ਹਸਪਤਾਲ ਵਿਚ ਮੁਲਾਹਜੇ ਦੇ ਲੲਂ ਲਿਜਾਇਆ ਜਾਂਦਾ ਹੈ, ਜਿਥੇ ਦੋਨਾਂ ਦੀ ਆਪਸੀ ਤਕਰਾਰ ਹੁੰਦੀ ਹੈ। ਜਿਸਤੋਂ ਬਾਅਦ ਥਾਣੇਦਾਰ ਸਰੇਆਮ ਥਾਣਾ ਮੁਖੀ ਤੇ ਮੁਨਸ਼ੀ ਨੂੰ ਗਾਲਾਂ ਕੱਢਣਾ ਸ਼ੁਰੂ ਕਰ ਦਿੰਦਾ ਹੈ। ਇੱਥੋਂ ਤੱਕ ਕਿ ਥਾਣਾ ਮੁਖੀ ਉਪਰ ਰਿਸ਼ਵਤ ਦੇ ਵੀ ਦੋਸ਼ ਲਗਾਉਂਦਾ ਹੈ। ਇਸ ਦੌਰਾਨ ਇਸ ਘਟਨਾ ਦੀ ਕੋਈ ਵੀਡੀਓ ਬਣਾ ਲੈਂਦਾ ਹੈ ਜੋ ਸੋਸਲ ਮੀਡੀਆ ’ਤੇ ਹੁਣ ਵਾਈਰਲ ਹੋ ਗਈ ਹੈ। ਉਧਰ ਸੰਪਰਕ ਕਰਨ ‘ਤੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਖੰਨਾ ਦੇ ਐਸਐਸਪੀ ਅਮਨੀਤ ਕੌਂਡਲ ਨੇ ਕਿਹਾ ਕਿ ਤੁਰੰਤ ਪ੍ਰਭਾਵ ਦੇ ਨਾਲ ਥਾਣੇਦਾਰ ਸੁਰਾਜੂਦੀਨ ਨੂੰ ਮੁਅੱਤਲ ਕਰਕੇ ਉਸਦੇ ਵਿਰੁਧ ਵਿਭਾਗੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਡਾਕਟਰੀ ਮੁਲਾਹਜੇ ਦੌਰਾਨ ਇਸ ਥਾਣੇਦਾਰ ਦੇ ਨਸ਼ਾ ਕੀਤੇ ਹੋਣ ਦੀ ਰਿਪੋਰਟ ਆਈ ਹੈ।
Share the post "ਸ਼ਰਾਬ ਦੇ ਨਸ਼ੇ ‘ਚ ਟੁੰਨ ASI ਨੇ SHO ਨੂੰ ਕੱਢੀਆਂ ਗਾਲਾਂ, ਦੇਖੋ ਫਿਰ ਕੀ ਹੋਇਆ"