Bathinda News: ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਹੇਠ ਘਿਰੇ ਬਠਿੰਡਾ ਨਗਰ ਨਿਗਮ ਦੇ ਚਰਚਿਤ ਐਕਸੀਐਨ ਗੁਰਪ੍ਰੀਤ ਸਿੰਘ ਬੁੱਟਰ ਨੂੰ ਹੁਣ ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਕੋਲੋਂ ਵੀ ਰਾਹਤ ਨਹੀਂ ਮਿਲੀ ਹੈ। 25 ਫਰਵਰੀ 2025 ਨੂੰ ਵਿਜੀਲੈਂਸ ਵੱਲੋਂ ਦਰਜ ਮਾਮਲੇ ਵਿੱਚ ਰੂਪੋਸ਼ ਹੋਏ ਐਕਸੀਅਨ ਬੁੱਟਰ ਕੋਲ ਹੁਣ ਆਤਮ ਸਮਰਪਣ ਕਰਨ ਤੋਂ ਬਿਨਾਂ ਕੋਈ ਰਾਹ ਨਹੀਂ ਬਚਿਆ ਹੈ। ਦੂਜੇ ਪਾਸੇ ਇਸ ਮਾਮਲੇ ਦੇ ਵਿੱਚ ਢਿੱਲੀ ਦਿਖਾਈ ਦੇ ਰਹੀ ਵਿਜੀਲੈਂਸ ਵੱਲੋਂ ਵੀ ਹੁਣ ਉਕਤ ਅਧਿਕਾਰੀ ਨੂੰ ਭਗੋੜਾ ਕਰਾਰ ਦੇਣ ਦੇ ਲਈ ਅਦਾਲਤ ਦਾ ਰੁੱਖ ਕਰਨ ਦੀ ਸੂਚਨਾ ਹੈ।ਪੰਜਾਬ ਸਰਕਾਰ ਪਹਿਲਾਂ ਹੀ ਬੁੱਟਰ ਨੂੰ ਮੁਅੱਤਲ ਕਰ ਚੁੱਕੀ ਹੈ ਪ੍ਰੰਤੂ ਪਰਚਾ ਦਰਜ਼ ਹੋਣ ਦੇ ਤਿੰਨ ਮਹੀਨੇ ਬੀਤਣ ਦੇ ਬਾਵਜੂਦ ਵੀ ਉਹ ਵਿਜੀਲੈਂਸ ਦੇ ਹਾਲੇ ਤੱਕ ਹੱਥ ਨਹੀਂ ਲੱਗਿਆ ਹੈ।
ਇਹ ਵੀ ਪੜ੍ਹੋ ਵਿਜੀਲੈਂਸ ਬਿਊਰੋ ਨੇ ਮੋਟਰ ਵਹੀਕਲ ਇੰਸਪੈਕਟਰ ਨੂੰ 3,600 ਰੁਪਏ ਰਿਸ਼ਵਤ ਲੈਂਦੇ ਕੀਤਾ ਰੰਗੇ ਹੱਥੀਂ ਕਾਬੂ
ਜਿਸ ਕਾਰਨ ਵਿਜੀਲੈਂਸ ਦੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਉੱਪਰ ਵੀ ਸਵਾਲ ਉਠਣੇ ਸ਼ੁਰੂ ਹੋ ਗਏ ਹਨ। ਜ਼ਿਕਰ ਕਰਨਾ ਬਣਦਾ ਹੈ ਕਿ ਵਿਜੀਲੈਂਸ ਵੱਲੋਂ ਐਕਸੀਅਨ ਬੁੱਟਰ ਵਿਰੁੱਧ ਕੀਤੀ ਲੰਮੀ ਪੜਤਾਲ ਦੌਰਾਨ ਉਸ ਵੱਲੋਂ ਆਪਣੀ ਆਮਦਨ ਤੋਂ ਕਈ ਗੁਣਾ ਵੱਧ ਜਾਇਦਾਦ ਬਣਾਉਣ ਦੇ ਸਬੂਤ ਇਸ ਏਜੰਸੀ ਦੇ ਹੱਥ ਲੱਗੇ ਸਨ, ਜਿਸਦੇ ਚਲਦੇ ਇਹ ਪਰਚਾ ਦਰਜ ਕੀਤਾ ਗਿਆ। ਸ਼ਹਿਰ ਵਿੱਚ ਚਰਚਾ ਇਹ ਵੀ ਸੁਣਾਈ ਦਿੰਦੀ ਰਹੀ ਹੈ ਕਿ ਉਕਤ ਅਧਿਕਾਰੀ ਦੇ ਹੁੰਦਿਆਂ ਬਠਿੰਡਾ ਵਿੱਚ ਅਕਸਰ ਹੀ ਨਜਾਇਜ਼ ਉਸਾਰੀਆਂ ਹੋਣ ਦੇ ਦੋਸ਼ ਲੱਗਦੇ ਰਹੇ ਹਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।