ਬਠਿੰਡਾ, 8 ਮਈ: ਸਥਾਨਕ ਏਮਜ਼ ਹਸਪਤਾਲ ਵਿਖੇ “ਦਮਾ ਐਜੂਕੇਸ਼ਨ ਸਸ਼ਕਤੀਕਰਨ” ਥੀਮ ਹੇਠ ਵਿਸ਼ਵ ਦਮਾ ਦਿਵਸ ਮਨਾਇਆ ਗਿਆ। ਇਸ ਸਮਾਗਮ ਦਾ ਆਯੋਜਨ ਪਲਮਨਰੀ ਮੈਡੀਸਨ ਵਿਭਾਗ ਦੇ ਡਾ: ਰਾਮ ਨਿਵਾਸ ਅਤੇ ਟੀਮ ਨੇ ਡਾਇਟੈਟਿਕਸ ਵਿਭਾਗ ਦੀ ਟੀਮ ਮੈਂਬਰ ਡਾ. ਕਾਮਨਾ ਭਾਟੀ , ਅੰਕਿਤਾ, ਅਤੇ ਪੂਜਾ ਕੁਮਾਰੀ ਦੇ ਸਹਿਯੋਗ ਨਾਲ ਕੀਤਾ।ਇਸ ਮੌਕੇ ਮੈਡੀਕਲ ਸੁਪਰਡੈਂਟ ਡਾ: ਰਾਜੀਵ ਗੁਪਤਾ, ਡਿਪਟੀ ਮੈਡੀਕਲ ਸੁਪਰਡੈਂਟ ਡਾ: ਮੂਨਿਸ ਮਿਰਜ਼ਾ ਅਤੇ ਡਾ: ਪੁਰਸ਼ੋਤਮ ਵੀ ਮੌਜੂਦ ਰਹੇ।
ਖ਼ਰਚਾ ਨਿਗਰਾਨਾਂ ਨੇ ਚੋਣਾਂ ਸਬੰਧੀ ਜ਼ਿਲ੍ਹਾ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਡਾ. ਰਾਜੀਵ ਗੁਪਤਾ ਨੇ ਦਮੇ ਦੀਆਂ ਕਿਸਮਾਂ ਅਤੇ ਪ੍ਰਬੰਧਨ ‘ਤੇ ਇੱਕ ਵਿਆਪਕ ਭਾਸ਼ਣ ਦਿੱਤਾ। ਵਿਭਾਗ ਦੇ ਮੁਖੀ ਡਾ. ਰਾਮ ਨਿਵਾਸ ਨੇ ਅਸਥਮਾ ਦੇ ਪੈਥੋਫਿਜ਼ੀਓਲੋਜੀ, ਜੋਖਮਾਂ, ਟਰਿੱਗਰਾਂ ਅਤੇ ਇਲਾਜਾਂ ‘ਤੇ ਚਾਨਣਾ ਪਾਇਆ। ਉਨ੍ਹਾਂ ਅਸਥਮਾ ਪੰਪ ਦੀ ਵਰਤੋਂ ਕਰਨ ਦੇ ਸਹੀ ਤਰੀਕਿਆਂ ਬਾਰੇ ਵੀ ਦੱਸਿਆ, ਜਿਸ ਦਾ ਪ੍ਰਦਰਸ਼ਨ ਉਨ੍ਹਾਂ ਦੀ ਟੀਮ ਵੱਲੋਂ ਸੀਨੀਅਰ ਰੇਸੀਡੇੰਟ ਡਾ: ਰਸਲੀਨ ਕੌਰ ਵੱਲੋਂ ਕੀਤਾ ਗਿਆ।ਡਾ: ਕਾਮਨਾ ਭਾਟੀ ਡਾਈਟੈਟਿਕਸ ਵਿਭਾਗ ਵੱਲੋਂ, ਪਲਾਂਟ ਬੇਸਡ ਡਾਇਟ ਦਾ ਮਹੱਤਵ ਦੱਸਿਆ ਗਿਆ।ਇਸ ਪ੍ਰੋਗਰਾਮ ਵਿਚ ਮਰੀਜਾਂ ਲਈ ਫ੍ਰੀ ਸਪਿਰੋਮੇਤੇਰੀ ਕੈਮਪ ਲਗਾਇਆ ਗਿਆ।