Thursday, April 16, 2026
spot_img
spot_img

ਫਿੱਕੀ ਦੀ ਕਾਨਫਰੰਸ ਵਿੱਚ ਵਿੱਤ ਮੰਤਰੀ ਨੇ ਬਜਟ ਵਿੱਚ ਇੰਡਸਟਰੀਜ਼ ਦੇ ਬਕਾਏ ਪੈਸੇ ਰਿਲੀਜ਼ ਕਰਨ ਦਾ ਕੀਤਾ ਐਲਾਨ

Date:

spot_img

👉ਇੰਡਸਟਰੀ ਐਂਡ ਕਾਮਰਸ ਮੰਤਰੀ ਨੇ ਮੋਹਾਲੀ ਨੂੰ ਆਈਟੀ ਹੱਬ ਵਜੋਂ ਵਿਕਸਤ ਕਰਨ ਦਾ ਕੀਤਾ ਏਲਾਨ, ਨਵੀਂ ਪਾਲਿਸੀ ਜਲਦ ਹੋਵੇਗੀ ਜਾਰੀ
Chandigarh News:ਫੈਡਰੇਸ਼ਨ ਆਫ ਇੰਡੀਅਨ ਚੈਂਬਰਜ਼ ਆਫ ਕਾਮਰਸ ਐਂਡ ਇੰਡਸਟਰੀ (ਫਿੱਕੀ) ਵੱਲੋਂ ਅੱਜ ਚੰਡੀਗੜ੍ਹ ਵਿਖੇ ਕੈਟਾਲਾਇਜਿੰਗ ਗ੍ਰੋਥ ਆਫ ਐਮਐਸਐਮਈਜ਼ ਇਨ ਪੰਜਾਬ ਥਰੂ ਐਮਰਜਿੰਗ ਫਾਇਨਾਨਸ਼ਿਅਲ ਇੰਸਟੀਟਯੂਸ਼ਨਸ ਲੈਂਡਸਕੇਪ (catalyzing growth of MSMEs in punjab through emerging financial institutions landscape) ਵਿਸ਼ੇ ਤੇ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਕਾਨਫਰੰਸ ਵਿੱਚ ਪੰਜਾਬ ਦੇ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਅਤੇ ਪੰਜਾਬ ਦੇ ਇੰਡਸਟਰੀ ਐਂਡ ਕਾਮਰਸ ਮੰਤਰੀ ਸ. ਤਰੂਣਪ੍ਰੀਤ ਸਿੰਘ ਸੌਂਧ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਸ. ਹਰਚੰਦ ਸਿੰਘ ਬਰਸਟ, ਚੇਅਰਮੈਨ ਪੰਜਾਬ ਮੰਡੀ ਬੋਰਡ ਅਤੇ ਸ੍ਰੀ ਨੀਲ ਗਰਗ ਚੇਅਰਮੈਨ ਪੰਜਾਬ ਮੀਡੀਅਮ ਇੰਡਸਟਰੀਜ਼ ਡਿਵੈਲਪਮੈਂਟ ਬੋਰਡ ਵੱਲੋਂ ਵਿਸ਼ੇਸ਼ ਤੌਰ ਤੇ ਸ਼ਮੂਲਿਅਤ ਕੀਤੀ ਗਈ। ਇਨ੍ਹਾਂ ਦੇ ਨਾਲ ਹੀ ਵੱਖ-ਵੱਖ ਬੈਂਕਾ, ਇੰਨਸ਼ੋਰੈਂਸ ਕੰਪਨੀਆਂ, ਪ੍ਰਾਈਵੇਟ ਕੰਪਨੀਆਂ, ਸਿੱਖਿਆ ਸੰਸਥਾਵਾਂ ਦੇ ਅਧਿਕਾਰੀਆਂ, ਵਪਾਰੀਆਂ ਸਮੇਤ ਹੋਰ ਲੋਕ ਵੀ ਮੌਜੂਦ ਰਹੇ।ਇਸ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਫਿੱਕੀ ਵੱਲੋਂ ਇਸ ਕਾਨਫਰੰਸ ਨੂੰ ਆਯੋਜਿਤ ਕਰਨ ਲਈ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਇਸ ਤਰ੍ਹਾਂ ਦੀਆਂ ਕਾਨਫਰੰਸ ਰਾਹੀਂ ਬਹੁਤ ਹੀ ਚੰਗੇ ਸੁਝਾਅ ਅੱਗੇ ਆਉਂਦੇ ਹਨ, ਜੋ ਬਹੁਤ ਹੀ ਲਾਹੇਵੰਦ ਸਾਬਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿੱਚ ਸੂਬਾ ਸਰਕਾਰ ਵੱਲੋਂ ਖਰਚੇ ਘਟਾਏ ਗਏ ਹਨ ਅਤੇ ਆਮਦਨ ਵਿੱਚ ਵਾਧਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ  10ਵੀਂ ਦੀਆਂ ਬੋਰਡ ਪ੍ਰੀਖਿਆਵਾਂ ਵਿੱਚ ਨਕਲ ਮਰਵਾਉਣ ਦੇ ਮਾਮਲੇ ਵਿੱਚ ਦੋ ਅਧਿਆਪਕ ਮੁਅੱਤਲ

ਪੰਜਾਬ ਦੀ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ ਵਿਚ ਐਮਐਸਐਮਈਜ਼ ਦਾ ਬਹੁਤ ਵੱਡਾ ਯੋਗਦਾਨ ਹੈ ਅਤੇ ਪੰਜਾਬ ਵਿੱਚ ਐਮਐਸਐਮਈਜ਼ ਤੇਜੀ ਨਾਲ ਵੱਧ ਰਹੀ ਹੈ, ਕਿਉਂਕਿ ਪੰਜਾਬ ਵਿੱਚ ਚੰਗਾ ਮਾਹੌਲ ਪ੍ਰਦਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 3 ਸਾਲਾਂ ਵਿੱਚ ਵਿਦੇਸ਼ ਜਾਣ ਵਾਲੀਆਂ ਵਿੱਚ ਭਾਰੀ ਗਿਰਾਵਟ ਆਈ ਹੈ, ਜਿਸ ਕਰਕੇ ਪਹਿਲੀ ਵਾਰ ਵਿਦਿਅਕ ਸੰਸਥਾਵਾਂ ਵਿੱਚ ਵਾਧੂ ਸੀਟਾਂ ਅਲਾਟ ਕੀਤੀਆਂ ਹਨ। ਉਦਯੋਗਪਤੀਆਂ ਦੀ ਡਿਮਾਂਡ ਸਬੰਧੀ ਉਨ੍ਹਾਂ ਕਿਹਾ ਕਿ ਇਸ ਬਜਟ ਸੈਸ਼ਨ ਦੇ ਦੌਰਾਨ ਜਿਆਦਾ ਤੋਂ ਜਿਆਦਾ ਸਬਸਿਡੀ ਅਤੇ ਇੰਡਸਟਰੀ ਯੂਨੀਟ ਦੇ ਪੈਂਡਿੰਗ ਪਏ ਬਕਾਏ ਨੂੰ ਵੱਖ-ਵੱਖ ਤਰੀਕੀਆਂ ਨਾਲ ਰਿਲੀਜ਼ ਕੀਤਾ ਜਾਵੇਗਾ, ਤਾਂ ਜੋ ਸੂਬੇ ਵਿੱਚ ਇੰਡਸਟਰੀ ਹੋਰ ਜਿਆਦਾ ਉੱਭਰ ਸਕੇ। ਕੈਬੀਨੈਟ ਮੰਤਰੀ ਤਰੂਣਪ੍ਰੀਤ ਸਿੰਘ ਸੌਂਧ ਨੇ ਆਏ ਹੋਏ ਸਾਰੇ ਮਹਿਮਾਨਾਂ ਨੂੰ ਜੀ ਆਇਆ ਨੂੰ ਕਿਹਾ ਅਤੇ ਖੁਸ਼ੀ ਜਾਹਰ ਕਰਦਿਆਂ ਦੱਸਿਆ ਕਿ ਫਿੱਕੀ ਨਾਲ ਉਹ ਨਿੱਜੀ ਤੌਰ ਤੇ ਬਹੁਤ ਪੁਰਾਣੇ ਜੁੜੇ ਹੋਏ ਹਨ। ਉਨ੍ਹਾਂ ਸਾਰਿਆਂ ਨੂੰ ਦੱਸਿਆ ਕਿ ਮੋਹਾਲੀ ਨੂੰ ਆਈਟੀ ਹੱਬ ਵਜੋਂ ਵਿਕਸਿਤ ਕਰਨ ਜਾ ਰਹੇ ਹਾਂ ਅਤੇ ਵੱਡੀਆਂ ਕੰਪਨੀਆਂ ਨਾਲ ਗੱਲਬਾਤ ਮੁਕੰਮਲ ਹੋ ਚੁੱਕੀ ਹੈ। ਜਲਦ ਹੀ ਆਈਟੀ ਪਾਲਿਸੀ ਵੀ ਆ ਰਹੀ ਹੈ ਅਤੇ ਆਈਟੀ ਇੰਜੀਨਿਅਰਾਂ ਨੂੰ ਨੌਕਰੀਆਂ ਪ੍ਰੌਵਾਇਡ ਕਰਵਾਇਆਂ ਜਾਣਗੀਆਂ।

ਇਹ ਵੀ ਪੜ੍ਹੋ  ਸਬ-ਰਜਿਸਟਰਾਰ ਤਰਫੋਂ 5,50,000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ ਵਸੀਕਾ ਨਵੀਸ ਵਿਜੀਲੈਂਸ ਬਿਊਰੋ ਗ੍ਰਿਫ਼ਤਾਰ

ਉਨ੍ਹਾਂ ਦੱਸਿਆ ਕਿ ਜਲਦ ਹੀ ਪੰਜਾਬ ਵਿੱਚ 3 ਕਨਵੈਂਸ਼ਨ ਸੈਂਟਰ ਸਥਾਪਿਤ ਕਰਨ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਇੰਡਸਟਰੀ ਨੂੰ ਤਰੱਕੀਆਂ ਵੱਲ ਲਿਜਾਉਣ ਲਈ ਜੋਰਾਂ-ਸ਼ੋਰਾਂ ਨਾਲ ਕੰਮ ਕੀਤਾ ਜਾ ਰਿਹਾ ਹੈ। ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਨਵੇਂ ਸਟਾਰਟਅੱਪਸ ਲਈ ਬੈਂਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਨੌਜਵਾਨਾਂ ਨੂੰ ਵਪਾਰ ਸ਼ੁਰੂ ਕਰਨ ਵਿੱਚ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਇੰਨਸ਼ੋਰੈਂਸ ਕੰਪਨੀਆਂ ਨੂੰ ਵੀ ਸੁਝਾਅ ਦਿੱਤਾ ਕਿ ਇੰਨਸ਼ੋਰੈਂਸ ਵਾਸਤੇ ਨਿਯਮਾ ਨੂੰ ਸਰਲ ਬਣਾਇਆ ਜਾਵੇ ਅਤੇ ਆਮ ਲੋਕਾਂ ਨੂੰ ਧਿਆਨ ਵਿੱਚ ਰੱਖਦਿਆ ਹੋਇਆ ਦਰਾਂ ਨੂੰ ਨਿਰਧਾਰਿਤ ਕੀਤਾ ਜਾਵੇ। ਸ. ਬਰਸਟ ਨੇ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਨੂੰ ਜਿਲਾ ਪੱਧਰ ਤੇ ਵੀ ਕਰਵਾਉਣਾ ਚਾਹੀਦਾ ਹੈ, ਤਾਂ ਜੋ ਦੇਸ਼ ਦੀ ਅਰਥਵਿਵਸਥਾ ਨੂੰ ਅੱਗੇ ਵਧਾਉਣ ਲਈ ਕਾਰਜ ਕੀਤੇ ਜਾ ਸਕਣ।ਇਸ ਮੌਕੇ ਦੀਪਕ ਨੰਦਾ, ਮੈਨੇਜਿੰਗ ਡਾਇਰੈਕਟਰ ਟਰਾਇਡੈਂਟ ਗਰੁਪ, ਆਰ.ਕੇ. ਮੀਨਾ ਡੀ.ਜੀ.ਐਮ. ਐਸਐਲਬੀਸੀ ਪੰਜਾਬ, ਗੌਰਵ ਅਗਰਵਾਲ ਰਿਜਨਲ ਹੈੱਡ ਕੋਟਕ ਮਹਿੰਦਰਾ ਬੈਂਕ, ਜਸਵਿੰਦਰ ਸਿੰਘ ਡੀ.ਜੀ.ਐਮ. ਪੰਜਾਬ ਓਰਿਐਂਟਲ ਇੰਸ਼ੋਰੈਂਸ ਕੰਪਨੀ, ਰਾਮਪਵਨ ਕੁਮਾਰ ਚੇਅਰਮੈਨ ਸੀਐਮਐਸਐਮਈ ਐਫਆਈਸੀਸੀਆਈ ਪੰਜਾਬ, ਮਨਦੀਪ ਸਿੰਘ ਕੋ-ਚੇਅਰਮੈਨ ਐਫਆਈਸੀਸੀਆਈ ਸੀਐਮਐਸਐਮਈ ਪੰਜਾਬ, ਵਿਰੇਂਦਰਪਾਲ ਸਿੰਘ ਮੋਂਗੀਆ ਰਿਜਨਲ ਹੈੱਡ ਐਕਸਪੋਰਟ ਇੰਨਪੋਰਟ ਬੈਂਕ ਆਫ ਇੰਡੀਆ, ਬਲਬੀਰ ਸਿੰਘ ਸੀਜੀਐਮ-ਰਿਜਨਲ ਹੈੱਡ ਐਸਆਈਡੀਬੀਆਈ, ਡਾ. ਅੰਕਿਤਾ ਭਾਰਦਵਾਜ ਪ੍ਰੋਗਰਾਮ ਚੇਅਰ, ਸਕੂਲ ਆਫ ਕਾਮਰਸ ਐਨਐਮਆਈਐਮਐਸ, ਚੰਡੀਗੜ੍ਹ, ਮਾਲਵਿਕਾ ਅੰਡਰ ਰਾਇਟਰ ਓਰਿਏਂਟਲ ਇੰਸ਼ੋਰੈਂਸ ਲਿਮ., ਸ੍ਰੀ ਸੁਧੀਰ ਕੁਮਾਰ ਜੈਨ ਲੇਖਕ / ਇੰਸ਼ੋਰੈਂਸ ਬਰੋਕਰ ਸਮੇਤ ਸਟੇਟ ਬੈਂਕ ਆਫ ਇੰਡੀਆ, ਆਈਡੀਬੀਆਈ, ਕੋਟਕ ਮਹਿੰਦਰਾ ਬੈਂਕ ਦੇ ਸੀਨੀਅਰ ਅਧਿਕਾਰੀਆਂ ਸਮੇਤ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਮੋਹਾਲੀ, ਪਟਿਆਲਾ, ਬਠਿੰਡਾ ਤੋਂ ਵੱਖ-ਵੱਖ ਖੇਤਰਾਂ ਦੇ ਇੰਡਸਟਰਲਿਸਟ ਮੌਜੂਦ ਰਹੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਵਿਜੀਲੈਂਸ ਬਿਊਰੋ ਵੱਲੋਂ 15,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ

Ludhiana News:ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ...

Vigilance Bureau ਵੱਲੋਂ 6,000 ਰੁਪਏ ਰਿਸ਼ਵਤ ਲੈਂਦਾ ਪ੍ਰਿੰਸੀਪਲ ਰੰਗੇ ਹੱਥੀਂ ਕਾਬੂ

Ludhiana News:ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ...