Canada ਦੇ ਗੁਰੂ ਘਰ ‘ਚ ਹਮਲਾ; ਰੋਕਣ ਆਏ 2 ਗ੍ਰੰਥੀ ਸਿੰਘ ਗੰਭੀਰ ਜਖ਼ਮੀ, ਪੁਲਿਸ ਵੱਲੋਂ ਸ਼ੱਕੀ ਕਾਬੂ

Date:

spot_img

Canada News: ਭਾਰਤ ਤੋਂ ਬਾਅਦ ਸਿੱਖਾਂ ਦੀ ਵੱਧ ਆਬਾਦੀ ਵਾਲੇ ਦੇਸ਼ ਕੈਨੇਡਾ ‘ਚ ਵਾਪਰੀ ਇੱਕ ਮੰਦਭਾਗੀ ਘਟਨਾ ਦੇ ਵਿਚ ਇੱਕ ਵਿਅਕਤੀ ਵੱਲੋਂ ਗੁਰਦੁਆਰਾ ਸਾਹਿਬ ‘ਤੇ ਹਮਲੇ ਦੀ ਖ਼ਬਰ ਸਾਹਮਣੇ ਆਈ ਹੈ। ਮੁਢਲੀ ਜਾਣਕਾਰੀ ਮੁਤਾਬਕ ਹਮਲਾਵਾਰ ਦਾ ਮਕਸਦ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕਰਨਾ ਸੀ, ਜਿਸਨੂੰ ਰੋਕਣ ਲਈ ਅੱਗੇ ਆਏ ਗੁਰੂ ਘਰ ਦੇ ਦੋ ਗ੍ਰੰਥੀ ਸਿੰਘਾਂ ਦੇ ਵੀ ਜਖ਼ਮੀ ਹੋਣ ਦੀ ਸੂਚਨਾ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪੁੱਜ ਕੇ 27 ਸਾਲਾਂ ਸ਼ੱਕੀ ਹਮਲਾਵਾਰ ਨੂੰ ਦਬੋਚ ਲਿਆ। ਪੁਲਿਸ ਨੇ ਇਸ ਘਟਨਾ ਦੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਦੱਸੀ ਹੈ। ਜਿਸਦੇ ਵਿਚ ਉਨ੍ਹਾਂ ਲਿਖਿਆ ਹੈ ਕਿ ਸ਼ੁੱਕਰਵਾਰ ਸਵੇਰੇ 14 ਸਟਰੀਟ ਅਤੇ ਹਾਰਸਹਿੱਲ ਰੋਡ ਦੇ ਖੇਤਰ ਵਿੱਚ ਸਥਿਤ ਗੁਰਦੁਆਰਾ ਨਾਨਕਸਰ ਸਾਹਿਬ ਵਿੱਚ ਚਾਕੂ ਮਾਰਨ ਦੀਆਂ ਰਿਪੋਰਟਾਂ ਮਿਲਣੀਆਂ ਸ਼ੁਰੂ ਹੋਈਆਂ।

ਇਹ ਵੀ ਪੜ੍ਹੋ 👉ਅਕਾਲੀ ਦਲ (ਵਾਰਿਸ ਪੰਜਾਬ ਦੇ) ਨੇ ਬਿਕਰਮ ਮਜੀਠਿਆ ਖਿਲਾਫ਼ ਉਮੀਦਵਾਰ ਮੈਦਾਨ ‘ਚ ਉਤਾਰਿਆ

ਪੁਲਿਸ ਨੂੰ ਰਿਪੋਰਟ ਕੀਤੀ ਗਈ ਕਿ ਇੱਕ ਪੁਰਸ਼ ਗੁਰਦੁਆਰੇ ਵਿੱਚ ਦਾਖਲ ਹੋਇਆ ਅਤੇ ਪ੍ਰਾਰਥਨਾ ਖੇਤਰ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਦੋਂ ਉਸਦਾ ਸਾਹਮਣਾ ਸਟਾਫ ਨਾਲ ਹੋਇਆ। ਫਿਰ ਟਕਰਾਅ ਵਧ ਗਿਆ ਅਤੇ ਗੁਰਦੁਆਰੇ ਦੇ ਦੋ ਗਰੰਥੀ ਸਿੰਘਾਂ ਨੂੰ ਚਾਕੂ ਮਾਰ ਦਿੱਤਾ ਗਿਆ। ਇਸ ਦੌਰਾਨ ਇੱਥੈ ਹਾਜ਼ਰ ਹੋਰ ਸੰਗਤਾਂ ਦੀ ਮੱਦਦ ਨਾਲ ਉਸ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਪੁਲਿਸ ਦੇ ਸੁਪਰਦ ਕਰ ਦਿੱਤਾ। ਇਸ ਦੌਰਾਨ ਜਖ਼ਮੀ ਹੋਏ 75 ਤੇ 51 ਸਾਲਾ ਗਰੰਥੀ ਸਿੰਘਾਂ ਨੂੰ ਇਲਾਜ਼ ਲਈ ਹਸਪਤਾਲ ਪਹੁੰਚਾਇਆ, ਜਿੱਥੇ ਉਨ੍ਹਾਂ ਦੀ ਹਾਲਾਤ ਖ਼ਤਰੇ ਤੋਂ ਬਾਹਰ ਹੈ।

ਇਹ ਵੀ ਪੜ੍ਹੋ 👉2027 ਦੀਆਂ ਵਿਧਾਨ ਸਭਾ ਚੋਣਾਂ;ਕਾਂਗਰਸ ਨੇ ਵਿੱਢੀਆਂ ਤਿਆਰੀਆਂ, ਚੋਣ ਮੈਨੀਫ਼ੇਸਟੋ ਕਮੇਟੀ ਦੀ ਹੋਈ ਪਹਿਲੀ ਮੀਟਿੰਗ

ਈਪੀਐਸ ਮੁਖੀ ਵਾਰੇਨ ਡ੍ਰੀਚੇਲ ਨੇ ਇਸ ਮੁੱਦੇ ‘ਤੇ ਇੱਕ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ, “ਅਸੀਂ ਸ਼ੁਕਰਗੁਜ਼ਾਰ ਹਾਂ ਕਿ ਅੱਜ ਸਵੇਰ ਦੀ ਘਟਨਾ ਦੇ ਨਤੀਜੇ ਵਜੋਂ ਜ਼ਿਆਦਾ ਗੰਭੀਰ ਸੱਟਾਂ ਜਾਂ ਮੌਤਾਂ ਨਹੀਂ ਹੋਈਆਂ ਪਰ ਇਹ ਵੀ ਮੰਨਦੇ ਹਾਂ ਕਿ ਪੀੜਤਾਂ ਅਤੇ ਉਨ੍ਹਾਂ ਦੇ ਭਾਈਚਾਰੇ ਦੁਆਰਾ ਅਨੁਭਵ ਕੀਤੇ ਗਏ ਸਦਮੇ ਨੂੰ ਘੱਟ ਨਹੀਂ ਸਮਝਿਆ ਜਾ ਸਕਦਾ।” “ਹਿੰਸਾ ਦੇ ਇਸ ਪੱਧਰ ਦੀ ਸਾਡੇ ਸ਼ਹਿਰ ਵਿੱਚ ਕੋਈ ਥਾਂ ਨਹੀਂ ਹੈ, ਅਤੇ ਅਸੀਂ ਸਿੱਖ ਭਾਈਚਾਰੇ ਅਤੇ ਸਾਰੇ ਐਡਮੰਟਨ ਵਾਸੀਆਂ ਨੂੰ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਅਸੀਂ ਇਸ ਘਟਨਾ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਗੰਭੀਰਤਾ ਨਾਲ ਲੈ ਰਹੇ ਹਾਂ।” ਉਧਰ, ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ ਕੈਨੇਡਾ ਦੇ ਜਤਿੰਦਰ ਸਿੰਘ ਸੂਦਨ ਨੇ ਕਿਹਾ ਕਿ ਇਹ ਹਮਲਾ ਬਹੁਤ ਪਰੇਸ਼ਾਨ ਕਰਨ ਵਾਲਾ ਹੈ ਅਤੇ ਕੈਨੇਡਾ ਭਰ ਵਿੱਚ ਸਿੱਖ ਵਿਰੋਧੀ ਨਫ਼ਰਤ ਵਿੱਚ ਦਸਤਾਵੇਜ਼ੀ ਵਾਧੇ ਦੇ ਪਿਛੋਕੜ ਵਿੱਚ ਹੋਇਆ ਹੈ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related