👉ਆਪ ਦਾ ਦਾਅਵਾ ਹਮਲਾਵਾਰ ਭਾਜਪਾ ਦਾ ਮੈਂਬਰ
ਨਵੀਂ ਦਿੱਲੀ, 30 ਨਵੰਬਰ: ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਉਪਰ ਸ਼ਨੀਵਾਰ ਸ਼ਾਮ ਮੁੜ ਹਮਲੇ ਦੀ ਅਸਫ਼ਲ ਕੋਸਿਸ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਇਸ ਘਟਨਾ ਵਿਚ ਸ਼੍ਰੀ ਕੇਜਰੀਵਾਲ ਦਾ ਬਚਾਅ ਹੋ ਗਿਆ ਪ੍ਰੰਤੂ ਹਮਲਾਵਾਰ ਨੌਜਵਾਨ ਇਸ ਮੌੇਕੇ ਸੁਰੱਖਿਆ ਅਮਲੇ ਦੇ ਹੱਥ ਆ ਗਿਆ, ਜਿਸਤੋਂ ਬਾਅਦ ਉਸਦੀ ਚੰਗੀ ਝਾੜ-ਝੰਬ ਕੀਤੀ ਗਈ। ਇਹ ਘਟਨਾ ਗ੍ਰੇਟਰ ਕੈਲਾਸ਼ ’ਚ ਪੈਦਲ ਯਾਤਰਾ ਦੌਰਾਨ ਵਾਪਰੀ, ਜਿੱਥੇ ਲੋਕਾਂ ਨੂੰ ਸੰਬੋਧਨ ਕਰਨ ਤੋਂ ਬਾਅਦ ਸ਼੍ਰੀ ਕੇਜ਼ਰੀਵਾਲ ਉਨ੍ਹਾਂ ਨੂੰ ਮਿਲ ਰਹੇ ਸਨ।
ਇਸ ਦੌਰਾਨ ਇੱਕ ਨੌਜਵਾਨ ਵੱਲੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਨਾਲ ਹੱਥ ਮਿਲਾਉਣ ਦੀ ਕੋਸ਼ਿਸ਼ ਕੀਤੀ ਤੇ ਇਸ ਦੌਰਾਨ ਆਪਣੇ ਹੱਥ ਵਿਚ ਫ਼ੜੀ ਸਿਆਹੀ ਨਾਲ ਭਰੀ ਸੀਸੀ ਨੂੰ ਉਨ੍ਹਾਂ ਉਪਰ ਸੁੱਟਣ ਦਾ ਯਤਨ ਕੀਤਾ ਪੰਤੂ ਇਸ ਮੌਕੇ ਸਥਿਤੀ ਨੂੰ ਸੰਭਾਲਦਿਆਂ ਸੁਰੱਖਿਆ ਮੁਲਾਜਮਾਂ ਨੇ ਇਸ ਨੌਜਵਾਨ ਨੂੰ ਕਾਬੂ ਕਰ ਲਿਆ ਤੇ ਚੰਗੀ ਕੁੱਟਮਾਰ ਕੀਤੀ। ਜਿਸਤੋਂ ਬਾਅਦ ਉਸਨੂੰ ਥਾਣੇ ਵਿਚ ਲਿਜਾਣ ਦੀ ਸੂਚਨਾ ਹੈ। ਉਧਰ ਇਸ ਘਟਨਾ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਵਿਚ ਆਪ ਦੇ ਸੀਨੀਅਰ ਆਗੂ ਸੌਰਵ ਭਾਰਦਵਾਜ਼ ਨੇ ਦਾਅਵਾ ਕਰਦਿਆਂ ਆਪ ਆਗੂਆਂ ਨੇ ਇਸਨੂੰ ਭਾਜਪਾ ਦੀ ਸਾਜਸ਼ ਦਸਦਿਆਂ ਕਿਹਾ ਕਿ ਇਹ ਹਮਲਾਵਾਰ ਭਾਜਪਾ ਦੇ ਮੈਂਬਰ ਹੈ, ਜਿਸਨੇ ਖ਼ੁਦ ਹੀ ਆਪਣੇ ਸੋਸਲ ਮੀਡੀਆ ਅਕਾਉਂਟ ਉਪਰ ਭਾਜਪਾ ਦਾ ਮੈਂਬਰਸ਼ਿਪ ਕਾਰਡ ਵੀ ਪਾਇਆ ਹੋਇਆ ਹੈ। ਇਸ ਨੌਜਵਾਨ ਦਾ ਨਾਮ ਅਸੋਕ ਕੁਮਾਰ ਝਾਅ ਦਸਿਆ ਜਾ ਰਿਹਾ।