spot_img

ਕਲਯੁਗ: ਪ੍ਰੇਮ ਸਬੰਧਾਂ ਦੀ ਭੇਂਟ ਚੜ੍ਹੇ ਸਕੀ ਚਾਚੀ-ਭਤੀਜਾ

Date:

spot_img

ਪ੍ਰਵਾਰ ਦੇ ਰੋਕਣ-ਟੋਕਣ ਤੋਂ ਦੁਖੀ ਹੋਇਆ ਨੇ ਖ਼ਾਧੀ ਸਲਫ਼ਾਸ
ਬਠਿੰਡਾ, 2 ਦਸੰਬਰ: ਜ਼ਿਲ੍ਹੇ ਦੇ ਪਿੰਡ ਰਾਏਕੇ ਖ਼ੁਰਦ ਦੇ ਰਹਿਣ ਵਾਲੇ ਇੱਕ ਪੇੇ੍ਰਮੀ ਜੋੜੇ ਵਲੋਂ ਬੀਤੀ ਰਾਤ ਸਲਫ਼ਾਸ ਖ਼ਾ ਕੇ ਅਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਜੋੜਾ ਰਿਸ਼ਤੇਦਾਰੀ ਵਿਚ ਸਕੀ ਚਾਚੀ-ਭਤੀਜਾ ਦੱਸੇ ਜਾ ਰਹੇ ਹਨ। ਭਤੀਜਾ ਹਾਲੇ ਤੱਕ ਕੁਆਰਾ ਸੀ ਜਦੋ ਕਿ ਚਾਚੀ ਦੋ ਬੱਚਿਆਂ ਦੀ ਮਾਂ ਸੀ। ਇਸ ਘਟਨਾ ਦੀ ਜਾਂਚ ਤੋਂ ਬਾਅਦ ਥਾਣਾ ਨੰਦਗੜ੍ਹ ਦੀ ਪੁਲਿਸ ਨੇ ਧਾਰਾ 174 ਦੀ ਕਾਰਵਾਈ ਕਰਨ ਤੋਂ ਬਾਅਦ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਹਨ।

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਨੂੰ ਲੈ ਕੇ ਹਾਈਕੋਰਟ ਨੇ ਪੰਜਾਬ ਸਰਕਾਰ ਜਾਰੀ ਕੀਤਾ ਨੋਟਿਸ

ਮਿਲੀ ਸੂਚਨਾ ਮੁਤਾਬਕਪਿੰਡ ਰਾਏਕੇ ਖੁਰਦ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਦੇ ਅਪਣੀ ਚਾਚੀ ਮਨਦੀਪ ਕੌਰ ਨਾਲ ਕਥਿਤ ਤੌਰ ’ਤੇ ਪ੍ਰੇਮ ਸਬੰਧ ਸਨ।ਇੰਨ੍ਹਾਂ ਸਬੰਧਾਂ ਦਾ ਦੋਨਾਂ ਦੇ ਪ੍ਰਵਾਰਾਂ ਨੂੰ ਵੀ ਪਤਾ ਲੱਗ ਗਿਆ ਸੀ, ਜਿਸਦੇ ਚੱਲਦੇ ਉਨ੍ਹਾਂ ਨੂੰ ਪ੍ਰਵਾਰਕ ਸਬੰਧਾਂ ਦੇ ਚੱਲਦੇ ਵਰਜਿਆਂ ਜਾਣ ਲੱਗਿਆ। ਇਸਤੋਂ ਇਲਾਵਾ ਦਸਿਆ ਜਾ ਰਿਹਾ ਹੈ ਕਿ ਮ੍ਰਿਤਕ ਔਰਤ ਦੇ ਬੱਚੇ ਵੀ ਕਾਫ਼ੀ ਵੱਡੇ ਸਨ, ਜੋ ਇਤਰਾਜ ਕਰਦੇ ਸਨ। ਪਿੰਡ ਵਾਸੀਆਂ ਮੁਤਾਬਕ ਕੁੱਝ ਦਿਨਾਂ ਤੋਂ ਦੋਨਾਂ ਘਰਾਂ ਵਿਚ ਕਲੈਸ਼ ਚੱਲਿਆ ਆ ਰਿਹਾ ਸੀ, ਜਿਸਦੇ ਚੱਲਦੇ ਬੀਤੀ ਰਾਤ ਦੋਨੋਂ ਘਰੋਂ ਚਲੇ ਗਏ ਤੇ ਰਾਏਕੇ ਖ਼ੁਰਦ ਤੋਂ ਰਾਏਕੇ ਕਲਾਂ ਕੱਸੀ ਦੇ ਕੋਲ ਦੋਨਾਂ ਨੇ ਸਲਫ਼ਾਸ ਖਾ ਕੇ ਆਤਮਹੱਤਿਆ ਕਰ ਲਈ।

ਵਿਦੇਸ਼ ’ਚ ਗਏ ਇੱਕ ਹੋਰ ਪੰਜਾਬੀ ਨੌਜਵਾਨ ਦੀ ਹੋਈ ਮੌਤ

ਦੋਨਾਂ ਦੀਆਂ ਲਾਸ਼ਾਂ ਅੱਜ ਬਰਾਮਦ ਹੋਈਆਂ ਹਨ। ਥਾਣਾ ਨੰਦਗੜ੍ਹ ਦੇ ਐਸ.ਐਚ.ਓ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਲਿਆ ਗਿਆ ਹੈ ਤੇ ਘਟਨਾ ਸਥਾਨ ਤੋਂ ਸਲਫ਼ਾਸ ਦੀ ਪੁੜੀ ਵੀ ਬਰਾਮਦ ਹੋਈ ਹੈ। ਉਨ੍ਹਾਂ ਦਸਿਆ ਕਿ ਮੁਢਲੀ ਪੜਤਾਲ ਮੁਤਾਬਕ ਮਾਮਲਾ ਪ੍ਰੇਮ ਸਬੰਧਾਂ ਦਾ ਹੈ। ਪ੍ਰਵਾਰ ਵਾਲਿਆਂ ਦੇ ਬਿਆਨਾਂ ਉਪਰ ਧਾਰਾ 174 ਦੀ ਕਾਰਵਾਈ ਕੀਤੀ ਗਈ ਹੈ।

 

spot_img

Share post:

Popular

More like this
Related

ਲੋਕ ਨਿਰਮਾਣ ਵਿਭਾਗ ਦੇ 17 SDOs ਨੂੰ ਮਿਲੀ ਤਰੱਕੀ, ਬਣੇ Xen, ਦੇਖੋ ਲਿਸਟ

Chandigarh News: ਪੰਜਾਬ ਸਰਕਾਰ ਨੇ ਲੋਕ ਨਿਰਮਾਣ ਵਿਭਾਗ ਵਿਚ...

Raja Warring ਨੇ Ravneet Bittu ਨੂੰ ਦਿੱਤੀ ਨੇਕ ‘ਸਲਾਹ’!

Chandigarh News: ਲੁਧਿਆਣਾ ਤੋਂ ਇੱਕ ਦੂਜੇ ਦੇ ਵਿਰੁਧ ਲੋਕ...

Fazilka ‘ਚ DSP ਦਫ਼ਤਰ ਦੇ ਬਾਹਰ ਹੋਈ ਫ਼ਾਈਰਿੰਗ; 2 ਕਾਬੂ, ਇੱਕ ਪਿਸਤੌਲ ਬਰਾਮਦ

Fazilka News: Fazilka ਜ਼ਿਲ੍ਹੇ ਦੇ ਜਲਾਲਾਬਾਦ 'ਚ ਸਥਿਤ ਡੀਐਸਪੀ...